ਫਾਜਿਲਕਾ, 12 ਅਕਤੂਬਰ (ਵਿਨੀਤ ਅਰੋੜਾ)- ਸੁਹਾਗਣਾ ਦਾ ਤਿਉਹਾਰ ਕਰਵਾ ਚੌਥ ਦੇ ਮੌਕੇ ਮਹਿਲਾ ਕਲੱਬ ਆਈ.ਐਫ.ਸੀ. ਵੱਲੋਂ ਸਥਾਨਕ ਰੀਕ੍ਰੇਸ਼ਨ ਕਲੱਬ ਵਿਖੇ ਮਨਾਇਆ ਗਿਆ। ਪ੍ਰੋਗਰਾਮ ਵਿਚ ਅਹਿਮ ਭੂਮਿਕਾ ਮਹਿਲਾ ਰੋਗਾਂ ਦੀ ਮਾਹਿਰ ਡਾ. ਜਯੰਤੀ ਗਰੋਵਰ ਅਤੇ ਕਲ ਆਜ ਕਲ ਬੁਟੀਕ ਦੀ ਸੰਚਾਲਕ ਮੈਡਮ ਅੰਜੂ ਅਨੇਜਾ ਦੁਆਰਾ ਕੀਤੀ ਗਈ। ਇਸ ਮੌਕੇ ਵਨ ਮਿੰਟ ਗੇਮ, ਤੰਬੋਲਾ, ਅਨੁਸ਼ਾਸਨਿਕ ਖੇਡ, ਮੋਬਾਈਲ ਗੇਮ, ਦੀਆ ਅਤੇ ਬਾਤੀ ਗੇਮ ਕਰਵਾਏ ਗਏ। ਇਸ ਤੋਂ ਇਲਾਵਾ ਨੰਨੇ ਮੁੰਨੇ ਬੱਚਿਆਂ ਨੇ ਵੀ ਸਕਿੱਟ ਪੇਸ਼ ਕੀਤੀਆਂ। ਅਨੂਸ਼ਾਨਿਕ ਪ੍ਰੋਗਰਾਮ ਵਿਚ ਪਹਿਲਾ ਇਨਾਮ ਮੋਨਿਕਾ, ਦੂਜਾ ਮੰਨੂੰ ਠਕਰਾਲ, ਤੀਜਾ ਸਥਾਨ ਡੋਲੀ ਕਾਠਪਾਲ, ਚੌਥਾ ਸਥਾਨ ਸ੍ਰੀਮਤੀ ਬੰਟੀ ਚੋਪੜਾ ਨੇ ਪ੍ਰਾਪਤ ਕੀਤਾ। ਪਤੀ ਸਬੰਧੀ ਗੀਤਾਂ ਵਿਚ ਵਾਣੀ ਧੂੜੀਆ ਨੇ ਪਹਿਲਾ ਸਥਾਨ ਹਾਸਿਲ ਕੀਤਾ। ਦੀਯਾ ਓਰ ਬਾਤੀ ਵਿਚ ਵੰਦਨਾ ਕਾਲੜਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਗਿਆ। ਡਾਂਸ ਵਿਚ ਬੱਚਿਆਂ ਵੱਲੋਂ ਸੇਵ ਦਾ ਗਰਲ ਚਾਈਲਡ ‘ਤੇ ਸਕਿੱਟ ਪੇਸ਼ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਮੈਡਮ ਅੰਜੂ ਅਨੇਜਾ ਨੇ ਦੱਸਿਆ ਕਿ ਉਕਤ ਤਿਉਹਾਰ ਨੂੰ ਮਨਾਉਣ ਲਈ ਮਹਿਲਾਵਾਂ ਅੰਮ੍ਰਿਤ ਵੇਲੇ ਸਰਗੀ ਕਰਕੇ ਮੱਥੇ ‘ਤੇ ਬਿੰਦੀ, ਮਾਂਗ ਵਿਚ ਸੰਧੂਰ, ਹੱਥਾਂ ਵਿਚ ਲਾਲ ਚੂੜੀਆ ਅਤੇ ਰੰਗ ਬਿਰੰਗੇ ਕੱਪੜੇ ਪਾ ਕੇ ਪ੍ਰਮਾਤਮਾ ਤੋਂ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਇਸ ਮੌਕੇ ਡਾ. ਛਵੀ ਠੱਕਰ, ਮੰਨੂੰ ਠਕਰਾਲ, ਨੀਰਜ ਸ਼ਰਮਾ, ਨੀਤੂ ਕਾਲੜਾ, ਡਾ. ਨੀਸ਼ੂ ਡੋਗਰਾ, ਰਾਬੀਆ ਛਾਬੜਾ, ਰਸ਼ਮੀ ਅਹੂਜਾ, ਰਿਸ਼ੂ ਵਰਮਾ, ਸਾਰਿਕਾ ਨਾਗਪਾਲ, ਸੋਨਿਕਾ ਭਾਰਤੀ, ਸਿਮਰਨ ਵੱਧਵਾ, ਸਮਰਿਤੀ ਕਵਾਤੜਾ, ਵੰਦਨਾ ਕਾਲੜਾ, ਸੋਨੀਆ ਦੂਆ, ਪ੍ਰੀਆ ਜੁਨੇਜਾ, ਸਿਮਰਨ ਸਪੜਾ, ਸੋਨਿਕਾ ਭਾਰਤੀ, ਕਵਿਤਾ ਬੱਤਰਾ, ਅਨੂ ਸਚਦੇਵਾ, ਸੋਨੀਆ ਸਚਦੇਵਾ, ਅੰਜਲੀ ਦੂਮੜਾ, ਮੋਨਾ ਨਾਰੰਗ, ਬੰਟੀ ਚੋਪੜਾ, ਨਪਿੰਦਰ ਕੌਰ, ਸ਼ਿਲਪਾ, ਅੰਕਿਤਾ, ਸਾਕਸ਼ੀ ਨਾਗਪਾਲ, ਸਿਲਕੀ ਖੁੰਗਰ, ਮੈਡਮ ਦੀਆ, ਮੋਨਿਕਾ ਗੁੰਬਰ, ਰੌਬਿਨ, ਗੀਤਾ, ਮੰਜੂ, ਕੋਮਲ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ
ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …