Friday, November 22, 2024

ਪਾਰਟੀ ਨੂੰ ਮਜ਼ਬੂਤ ਕਰਨ ਲਈ ਵਾਰਡ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ -ਅੰਗੀ

ਸ਼੍ਰੋਮਣੀ ਅਕਾਲੀ ਦਲ ਦੀ ਬਲਾਕ ਕਾਰਜ਼ਕਾਰਨੀ ਦਾ ਐਲਾਨ

PPN12101406
ਫਾਜਿਲਕਾ, 12 ਅਕਤੂਬਰ (ਵਿਨੀਤ ਅਰੋੜਾ)- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ ਦੇ ਸੁਚੱਜੇ ਮਾਰਗ ਦਰਸ਼ਨ ਵਿਚ ਪਾਰਟੀ ਦੇ ਬਲਾਕ ਪ੍ਰਧਾਨ ਮੁਕੇਸ਼ ਅੰਗੀ ਟੀਟੀ ਨੇ ਬੀਤੀ ਸ਼ਾਮ ਬਲਾਕ ਕਾਰਜਕਾਰਨੀ ਦਾ ਐਲਾਨ ਕੀਤਾ। ਸਥਾਨਕ ਵਾਣ ਬਾਜ਼ਾਰ ਵਿਚ ਪ੍ਰਧਾਨ ਟੀਟੀ ਅੰਗੀ ਵੱਲੋਂ ਇਕ ਸਾਦੇ ਸਮਾਰੋਹ ਦਾ ਆਯੋਜ਼ਨ ਕੀਤਾ ਗਿਆ। ਜਿਸ ਵਿਚ ਪਾਰਟੀ ਦੀ ਬਲਾਕ ਕਾਰਜਕਾਰਨੀ ਨੂੰ ਲੈਕੇ ਵਿਚਾਰ ਵਿਮਰਸ਼ ਕੀਤਾ ਗਿਆ ਤੇ 43 ਮੈਂਬਰੀ ਕਾਰਜ਼ਕਾਰਨੀ ਦਾ ਐਲਾਨ ਕੀਤਾ ਗਿਆ।
ਜਾਣਕਾਰੀ ਦਿੰਦਿਆ ਟੀਟੀ ਅੰਗੀ ਨੇ ਦੱਸਿਆ ਕਿ ਕਾਰਜਕਾਰਨੀ ਵਿਚ ਗੁਰਮੀਤ ਸਿੰਘ ਰਾਣੂੰ ਅਤੇ ਪਵਨ ਸਿਡਾਨਾ ਨੂੰ ਸੀਨੀਅਰ ਮੀਤ ਪ੍ਰਧਾਨ, ਅਮੀਤੇਸ਼ਵਰ ਸਿੰਘ ਅਤੇ ਸੰਦੀਪ ਕੁਮਾਰ ਕੰਬੋਜ਼ ਨੂੰ ਜਨਰਲ ਸਕੱਤਰ, ਸੁਨੀਲ ਕਵਾਤੜਾ, ਅਸ਼ੋਕ ਢਿਲੋੜ, ਰਾਜੂ ਠਕਰਾਲ, ਗੁਰਮੀਤ ਸਿੰਘ ਧੀਗੜਾਂ ਮੀਤਾ, ਅਨੀਸ਼ ਸਿੰਗਲਾ, ਇਸ਼ਵਿੰਦਰ ਸਿੰਘ ਕਾਠਪਾਲ ਅਤੇ ਵਿਨੋਦ ਸ਼ਰਮਾ ਨੂੰ ਮੀਤ ਪ੍ਰਧਾਨ, ਦਵਿੰਦਰ ਸਿੰਘ ਕੁੱਕੜ, ਰਮੇਸ਼ ਵਰਮਾ, ਵਿਕਰਮ ਸ਼ਰਮਾ, ਕਰਮਜੀਤ ਸਿੰਘ ਗਿਲਹੋਤਰਾ, ਚਿਮਨ ਲਾਲ ਅਤੇ ਗੁਰਜਿੰਦਰ ਪਾਲ ਸਿੰਘ ਨੂੰ ਸਕੱਤਰ ਬਣਾਇਆ ਗਿਆ ਹੈ। ਪ੍ਰੈਸ ਸਕੱਤਰ ਦੀ ਜਿੰਮੇਵਾਰੀ ਰਾਜਨ ਕੁੱਕੜ ਨੂੰ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਸਤਿੰਦਰ ਸਿਘ ਸਵੀ ਕਾਠਪਾਲ, ਸੰਦੀਪ ਗਿਲਹੋਤਰਾ, ਸਤਸਰੂਪ ਸਿੰਘ ਦਾਰਾ, ਗੁਰਜਿੰਦਰ ਸਿੰਘ ਗ੍ਰੇਵਾਲ, ਗੁਰਪ੍ਰੀਤ ਸਿੰਘ ਲਵਲੀ ਕਾਠਪਾਲ ਨੂੰ ਵਿਸ਼ੇਸ਼ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਬਲਾਕ ਮੈਂਬਰਾਂ ਵਿਚ ਪ੍ਰੇਮ ਚੁਚਰਾ, ਰਜਿੰਦਰ ਕਾਕੂ, ਬਲਵਿੰਦਰ ਸਿੰਘ, ਕਾਰਜ ਸਿੰਘ, ਪਰਮਪਾਲ ਸਿੰਘ, ਅਮਨ ਅੰਗੀ, ਬੋਬੀ ਭੂਸਰੀ, ਰਮੇਸ਼ ਖੁੰਗਰ, ਜਸਵਿੰਦਰ ਪਾਲ, ਸ਼ਮਸ਼ੇਰ ਸਿੰਘ, ਸੰਨੀ ਵਰਮਾ, ਸੁਮਿਤ ਧੀਗੜਾਂ, ਰਣਜੀਤ ਸਿੰਘ, ਜੀਤ ਸਿੰਘ, ਸ਼ਮਸ਼ੇਰ ਸਿੰਘ ਬਿੱਟਾ, ਤਲਵਿੰਦਰ ਸਿੰਘ, ਸੰਦੀਪ ਕੁਮਾਰ, ਮਲਕੀਤ ਸਿੰਘ, ਲਖਵਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਕੰਬੋਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਕਾਰਜਕਾਰਨੀ ਵਿਚ ਐਲਾਨੇ ਜਾਣ ਤੇ ਸਮੂਹ ਆਹੁਦੇਦਾਰ ਤੇ ਮੈਂਬਰਾਂ ਨੇ ਜਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ ਅਤੇ ਬਲਾਕ ਪ੍ਰਧਾਨ ਟੀਟੀ ਅੰਗੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਤੇ ਜੋ ਵਿਸ਼ਵਾਸ ਜਤਾ ਕੇ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ, ਉਹ ਆਪਣੀ ਜਿੰਮੇਵਾਰੀ ਪ੍ਰਤੀ ਪੂਰੀ ਤਰਾਂ ਸਜ਼ਗ ਰਹਿਣਗੇ। ਪ੍ਰਧਾਨ ਟੀਟੀ ਅੰਗੀ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਅਤੇ ਹੋਰਨਾਂ ਸਾਰੇ ਆਹੁਦੇਦਾਰਾਂ ਦੀ ਅਗਵਾਈ ਵਿਚ ਪਾਰਟੀ ਨੂੰ ਬਲਾਕ ਪੱਧਰ ਤੇ ਮਜ਼ਬੂਤ ਕਰਨ ਲਈ ਅਭਿਆਨ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਵਾਰਡ ਪੱਧਰ ਤੇ ਵੀ ਇਕਾਈਆਂ ਦਾ ਗਠਨ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਆਗਾਮੀ ਚੋਣਾਂ ਤੱਕ ਪਾਰਟੀ ਨੂੰ ਹੇਠਲੇ ਪੱਧਰ ਤੇ ਪੂਰੀ ਤਰਾਂ ਮਜ਼ਬੂਤ ਕੀਤਾ ਜਾਵੇਗਾ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply