Thursday, September 19, 2024

ਵਿਸ਼ਵ ਕਬੱਡੀ ਲੀਗ- ਖਾਲਸਾ ਵਾਰੀਅਰਜ਼ ਦੀ ਵੈਨਕੂਵਰ ਲਾਇਨਜ਼ ‘ਤੇ ਸ਼ਾਨਦਾਰ ਜਿੱਤ

ਯੂਨਾਈਟਡ ਸਿੰਘਜ਼ ਨੇ ਕੈਲੇਫੋਰਨੀਆ ਈਗਲਜ਼ ਨੂੰ ਹਰਾਇਆ

PPN12101407

ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਵਿਸ਼ਵ ਕਬੱਡੀ ਲੀਗ ਦੇ ਇੱਥੇ ਰਾਜਿੰਦਰਾ ਕਾਲਜ ਦੇ ਹਾਕੀ ਸਟੇਡੀਅਮ ‘ਚ ਚੱਲ ਰਹੇ ਮੈਚਾਂ ਦੇ ਦੂਸਰੇ ਦਿਨ ਅੱਜ ਦੂਸਰੇ ਮੈਚ ‘ਚ ਖਾਲਸਾ ਵਾਰੀਅਰਜ਼ ਦੀ ਟੀਮ ਨੇ ਵੈਨਕੂਵਰ ਲਾਇਨਜ਼ ਦੀ ਟੀਮ 60-51 ਨੂੰ ਹਰਾਕੇ, ਲੀਗ ‘ਚ ਜਿੱਤ ਦਰਜ਼ ਕੀਤੀ। ਖਾਲਸਾ ਵਾਰੀਅਰਜ਼ ਦੀ ਇਹ 14 ਮੈਚਾਂ ‘ਚ 12ਵੀਂ ਜਿੱਤ ਸੀ ਅਤੇ ਵੈਨਕੂਵਰ ਲਾਇਨਜ਼ ਦੀ 13 ਮੈਚਾਂ ‘ਚ ਅੱਠਵੀਂ ਹਾਰ ਸੀ।ਇਸ ਮੈਚ ‘ਚ ਖਾਲਸਾ ਵਾਰੀਅਰਜ਼ ਦੇ ਧਾਵੀ ਮਨਜੋਤ ਗਿੱਲ ਨੂੰ ਮੈਨ ਆਫ ਦ ਮੈਚ ਅਤੇ ਅਮਨਵੀਰ ਸਿੰਘ ਨੂੰ ਸਰਵੋਤਮ ਜਾਫੀ ਦਾ ਖਿਤਾਬ ਦਿੱਤਾ ਗਿਆ। ਵੈਨਕੂਵਰ ਲਾਇਨਜ਼ ਦੇ ਧਾਵੀ ਸੁਖਨੀਰ ਸਰਾਵਾਂ ਨੂੰ ਪਾਵਰ ਰੇਡ ਆਫ ਦ ਡੇਅ ਦਾ ਖਿਤਾਬ ਦਿੱਤਾ ਗਿਆ। ਪਹਿਲੇ ਮੈਚ ‘ਚ ਯੂਨਾਈਟਡ ਸਿੰਘਜ਼ ਦੀ ਟੀਮ ਨੇ ਕੈਲੇਫੋਰਨੀਆ ਈਗਲਜ਼ ਦੀ ਟੀਮ ਨੂੰ 68-48 ਨਾਲ ਹਰਾਕੇ, ਸ਼ਾਨਦਾਰ ਜਿੱਤ ਦਰਜ਼ ਕੀਤੀ। ਕੈਲੇਫੋਰਨੀਆ ਈਗਲਜ਼ ਦੀ 13 ਮੈਚਾਂ ‘ਚ ਛੇਵੀਂ ਹਾਰ ਸੀ ਅਤੇ ਯੂਨਾਈਟਡ ਸਿੰਘਜ਼ ਦੀ 12 ਮੈਚਾਂ ‘ਚ ਸੱਤਵੀਂ ਜਿੱਤ ਸੀ।ਇਸ ਮੈਚ ‘ਚ ਯੂਨਾਈਟਡ ਸਿੰਘਜ਼ ਦੇ ਕਪਤਾਨ ਸੰਦੀਪ ਨੰਗਲ ਅੰਬੀਆਂ ਨੂੰ ਮੈਚ ਦਾ ਸਰਵੋਤਮ ਜਾਫੀ ਅਤੇ ਇਸੇ ਟੀਮ ਦੇ ਗਗਨਦੀਪ ਨਾਗਰਾ ਨੂੰ ਮੈਨ ਆਫ ਦ ਮੈਚ ਦਾ ਖਿਤਾਬ ਦਿੱਤਾ ਗਿਆ।ਐਵਾਰਡ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਸਿਕੰਦਰ ਸਿੰਘ ਮਲੂਕਾ, ਉਲੰਪੀਅਨ ਤੇ ਏਸ਼ੀਅਨ ਤਗਮਾ ਜੇਤੂ ਸਵਰਨ ਸਿੰਘ ਵਿਰਕ ਦਲੇਲ ਵਾਲਾ ਤੇ ਸਾਬਕਾ ਕੌਮਾਂਤਰੀ ਅਥਲੀਟ ਕੇ.ਪੀ.ਐਸ. ਬਰਾੜ ਪੁੱਜੇ।

PPN12101408
ਦੂਸਰੇ ਮੈਚ ਦੇ ਪਹਿਲੇ ਕੁਆਰਟਰ ਖਾਲਸਾ ਵਾਰੀਅਰਜ਼ ਦੀ ਟੀਮ 15-12 ਨਾਲ, ਦੂਸਰੇ ਕੁਆਰਟਰ ‘ਚ 34-24 ਅਤੇ ਤੀਸਰੇ ਕੁਆਰਟਰ ‘ਚ 46-38 ਨਾਲ ਅੱਗੇ ਰਹੀ ਅਤੇ ਅਖੀਰ ‘ਚ 60-51 ਨਾਲ ਜੇਤੂ ਰਹੀ। ਜੇਤੂ ਟੀਮ ਲਈ ਮਨਜੋਤ ਸਿੰਘ ਨੇ 19, ਜਸਮਨਪ੍ਰੀਤ ਰਾਜੂ ਭੜੀ ਨੇ 12, ਕਰਮਜੀਤ ਲਸਾੜਾ ਨੇ 4 ਅਤੇ ਸਤਨਾਮ ਸੱਤੂ ਨੇ 6 ਅੰਕ ਹਾਸਿਲ ਕੀਤੇ। ਵੈਨਕੂਵਰ ਲਾਇਨਜ਼ ਲਈ ਬਲਵਾਨ ਬਾਨਾ ਨੇ 15, ਸੁਖਬੀਰ ਸਰਾਵਾਂ ਨੇ 16, ਅਮਨਬੀਰ ਸਿੰਘ ਨੇ 7ਅੰਕ ਹਾਸਿਲ ਕੀਤੇ।ਪਹਿਲੇ ਮੈਚ ਦੇ ਪਹਿਲੇ ਕੁਆਰਟਰ ‘ਚ ਯੂਨਾਈਟਡ ਸਿੰਘਜ਼ ਦੀ ਟੀਮ 18-12 ਨਾਲ, ਦੂਸਰੇ ਕੁਆਰਟਰ ‘ਚ 33-25 ਅਤੇ ਤੀਸਰੇ ਕੁਆਰਟਰ ‘ਚ 54-34 ਨਾਲ ਅੱਗੇ ਰਹੀ। ਇਸ ਤਰ੍ਹਾਂ ਅਖੀਰ ‘ਚ ਇਹ ਟੀਮ ਕੈਲੇਫੋਰਨੀਆ ਈਗਲਜ ਨੂੰ 68-48 ਨਾਲ ਹਰਾਉਣ ‘ਚ ਸਫਲ ਰਹੀ। ਇਸ ਮੈਚ ‘ਚ ਜੇਤੂ ਟੀਮ ਲਈ ਗਗਨਦੀਪ ਨਾਗਰਾ ਨੇ 17, ਨਵਪ੍ਰੀਤ ਰਵੀ ਆਲੋਵਾਲ ਨੇ 12, ਰਵੀ ਕੁਮਾਰ 4 ਤੇ ਲਵਪ੍ਰੀਤ ਨੀਨਾ ਡਰੌਲੀ ਨੇ 16, ਜਾਫੀ ਸੰਦੀਪ ਸੰਧੂ ਨੰਗਲ ਅੰਬੀਆਂ ਨੇ 7, ਜਗਦੀਸ਼ ਸਿੰਘ 3, ਗੁਰਿੰਦਰ ਭੂਰਾ ਕੋਨਾ 3 ਤੇ ਜੀਤੀ ਕੂੰਨਰ ਨੇ 2 ਅੰਕ ਹਾਸਿਲ ਕਰਕੇ ਆਪਣੀ ਟੀਮ ਦੀ ਵੱਡੀ ਜਿੱਤ ਸੰਭਵ ਬਣਾਈ। ਦੂਸਰੇ ਪਾਸੇ ਕੈਲੇਫੋਰਨੀਆ ਈਗਲਜ਼ ਲਈ ਸੁਖਵਿੰਦਰ ਬੁੱਗਾ ਨੇ 8, ਬਲਦੇਵ ਬੱਬੂ ਜਲਾਲ ਦੇ 15, ਹਰਜੀਤ ਫੱਕਰ ਝੰਡਾ ਦੇ 11, ਜਾਫੀ ਮੀਕ ਸਿਆਟਲ ਦੇ 2 ਅਤੇ ਅੰਗਰੇਜ਼ ਪੂਨੀਆ ਨੇ 1 ਅੰਕ ਹਾਸਿਲ ਕੀਤਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …

Leave a Reply