ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – ਸਫਾਈ ਕਮਿਸ਼ਨ ਮੈਂਬਰ ਇੰਦਰਜੀਤ ਸਿੰਘ ਅੰਮ੍ਰਿਤਸਰ ਦੀ ਟੀਮ ਨੇ ਨਗਰ ਕੌਂਸਲ ਸੁਜਾਨਪੁਰ ਦਾ ਦੌਰਾ ਕੀਤਾ।ਜਿਸ ਵਿੱਚ ਰਮੇਸ਼ ਭੱਟੀ, ਰਮੇਸ ਕਟੋ, ਰਾਜਿੰਦਰ, ਮਮਤਾ ਥਾਪਾ, ਸੰਜੀਵ, ਰਾਕੇਸ਼ ਸੈਣੀ ਕਲਰਕ, ਰਘੂ ਗੁਪਤਾ ਸੈਨਟਰੀ ਇੰਸਪੈਕਟਰ, ਆਲੋਕ ਰੰਧਾਵਾ ਅਤੇ ਸਫਾਈ ਸੇਵਕ ਭਾਰੀ ਸੰਖਿਆ ਵਿੱਚ ਹਾਜ਼ਰ ਸਨ।
ਇੱਥੇ ਇੱਕ ਆਯੋਜਿਤ ਮੀਟਿੰਗ ਦੋਰਾਨ ਟੀਮ ਵੱਲੋਂ ਨਗਰ ਕੌਂਸਲ ਸੁਜਾਨਪੁਰ ਵਿਖੇ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਦੀ ਮੁਸ਼ਕਲ/ਸ਼ਿਕਇਤਾਂ ਨੂੰ ਦੂਰ ਕਰਨ ਲਈ ਕਾਰਜ ਸਾਧਕ ਅਫਸਰ ਸੁਜਾਨਪੁਰ ਨੂੰ ਸਫਾਈ ਕਰਮਚਾਰੀਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕੀਤੀ।ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀਆਂ ਦਾ ਮੈਡੀਕਲ / ਕਰੋਨਾ ਟੈਸਟ ਵੀ ਕਰਵਾਇਆ ਜਾਵੇ ਅਤੇ ਇਹਨਾਂ ਦੀ ਸਿਹਤ ਵੱਲ ਵੀ ਖਿਆਲ ਦਿੱਤਾ ਜਾਵੇ।ਸਫਾਈ ਕਰਮਚਾਰੀਆਂ ਨੂੰ ਸਫਾਈ ਕਮਿਸ਼ਨਰ ਦੇ ਮੈਂਬਰ ਸਾਹਿਬਾਨ ਅਤੇ ਵਿਜੈ ਸਾਗਰ ਮਹਿਤਾ ਕਾਰਜ ਸਾਧਕ ਅਫਸਰ ਅਤੇ ਰਘੂ ਗੁਪਤਾ ਸੈਨਟਰੀ ਇੰਸਪੈਕਟਰ ਅਤੇ ਲੇਖਾਕਾਰ ਦੀ ਮੌਜੂਦਗੀ ਵਿੱਚ ਸਫਾਈ ਸੇਵਕਾਂ ਨੂੰ ਮੈਂਬਰਾਂ ਵਲੋਂ ਫੁੱਲਾਂ ਦੇ ਹਾਰ, ਮੈਡਲ ਸੈਨੀਟਾਈਜ਼ਰ, ਦਸਤਾਨੇ, ਮਾਸਕ ਆਦਿ ਦੀ ਵੰਡ ਕੀਤੀ ਗਈ।
ਇਸ ਮੋਕੇ ਮੁੱਖ ਮਹਿਮਾਨ ਅਤੇ ਉਸ ਦੇ ਨਾਲ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …