ਮੁਹਿੰਮ ਸਰਕਾਰੀ ਸੀਨੀ: ਸੈਕੰ: ਸਕੂਲ ਤਲਵੰਡੀ ਰਾਮਾ ਤੋਂ ਸ਼ੁਰੂ
ਬਟਾਲਾ, 15 ਅਕਤੂਬਰ (ਨਰਿੰਦਰ ਬਰਨਾਲ) – ਮਹਾਤਮਾ ਗਾਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟੇਸਨ ਪੰਜਾਬ ਤੇ ਡਾਇਰੈਕਟਰ ਜਨਰਲ ਸਕੂਲਜ ਪੰਜਾਬ ਦੇ ਆਪਸੀ ਸਹਿਯੋਗ ਨਾਲ ਸੁਰੂ ਕੀਤੀ ਕੁਦਰਤੀ ਆਫਤਾਂ ਦੇ ਬਚਾਅ ਸਬੰਧੀ ਸਹਾਇਤਾ ਦੇ ਸਬੰਧੀ ਵਿਚ ਵਿਦਿਆਰਥੀਆਂ ਨੂੰ ਜਿਲਾ ਗੁਰਦਾਸਪੁਰ ਦੇ ਵੱਖ ਵੱਖ ਸਕੂਲਾਂ ਵਿਚ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਮੁਹਿੰਮ ਦਾ ਉਦਘਾਟਨ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਤਲਵੰਡੀ ਰਾਮਾ (ਗੁਰਦਾਸਪੁਰ) ਬੀਤੇ ਦਿਨੀ ਸ੍ਰੀ ਭਾਰਤ ਭੂਸਨ ਉਪ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਤੇ ਜਿਲਾ ਸਾਂਇੰਸ ਸੁਪਰਵਾਈਜਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਨੇ ਰਸਮੀ ਤੌਰ ਤੇ ਕੀਤਾ ।
ਜਿਲਾ ਸਾਂਇੰਸ ਸੁਪਰਵਾਈਜਰ ਨੇ ਕਿਹਾ ਕਿ ਕੁਦਰਤੀ ਆਫਤਾਂ ਦੌਰਾਨ ਸਾਨੂੰ ਧੀਰਜ ਤੇ ਸੰਜਮ ਤੋ ਕੰਮ ਲੈਣਾਂ ਚਾਹੀਦਾ ਹੈ, ਇਸ ਨਾਲ ਵੀ ਕਈ ਕੀਮਤੀ ਜਾਨਾ ਬਚਾਈਆਂ ਜਾ ਸਕਦੀਆਂ ਹਨ।ਇਸ ਮੁਹਿੰਮ ਤੇ ਮਾਸਟਰ ਟ੍ਰੇਨਰ ਬਲਦੇਵ ਰਾਜ ਤੇ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਕੁਦਰਤੀ ਆਫਤਾ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀ ਬਾਰੇ ਦੱਸਿਆ ਤੇ ਡਰਿਲ ਰਾਹੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਕੁਲਵੰਤ ਸਿੰਘ, ਕੁਲਵਿੰੰਦਰ ਕੌਰ, ਸੁਖਵੰਤ ਕੌਰ, ਸਲੌਮੀ, ਇੰਦਰਜੀਤ ਕੌਰ, ਅਸੀਸ ਵਡੇਰਾ , ਰੇਨੂੰ ਬਾਲਾ, ਕੁਲਵੰਤ ਸਿੰਘ ਆਦਿ ਹਾਜਰ ਸਨ।