ਅੰਮ੍ਰਿਤਸਰ, 15 ਅਕਤੂਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਸੀ.ਬੀ.ਐਸ.ਈ. ਨਾਰਥ ਜ਼ੋਨ ਬੈਡਮਿੰਟਨ ਟੂਰਨਾਮੈਂਟ, ਜੋ ਕਿ ਮਾਨਵ ਰਚਨਾ ਇੰਟਰਨੈਸ਼ਨਲ ਸਕੂਲ, ਫ਼ਰੀਦਾਬਾਦ ਵਿੱਚ ਹੋਇਆ ਸੀ, ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ।ਇਸ ਮੁਕਾਬਲੇ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਆਏ 128 ਸਕੂਲਾਂ ਨੇ ਭਾਗ ਲਿਆ ਸੀ।ਸਕੂਲ ਦੀ ਅੰਡਰ 19(ਲੜਕਿਆਂ) ਦੀ ਟੀਮ ਨੇ ਇਸ ਵਿੱਚ ਗੋਲਡ ਮੈਡਲ ਹਾਸਲ ਕਰਕੇ ਸਕੂਲ ਦਾ ਨਾਂ ਉਚੱਾ ਕੀਤਾ ਹੈ । ਅੰਡਰ-19 ਲੜਕਿਆਂ ਦੀ ਟੀਮ ਦੇ ਖਿਡਾਰੀ ਹਨ : ਸਿਮਰਜੀਤ ਸਿੰਘ (+1 ਆਰਟਸ), ਸ਼ੁਭਮ ਮਹੇਸ਼ਵਰੀ (+2ਕਾਮਰਸ), ਮਧੁਰ ਭਨੌਟ (+1ਆਰਟਸ), ਅਮਨਦੀਪ ਸਿੰਘ ਰਾਵਤ (+2 ਆਰਟਸ)।
ਸਕ੍ਵਲ ਦੀ ਟੀਮ ਚੇਨਈ ਵਿੱਚ 24 ਤੋਂ 29 ਅਕਤੂਬਰ 2014 ਨੂੰ ਹੋਣ ਵਾਲੇ ਨੈਸ਼ਨਲਸ ਦੇ ਲਈ ਚੁਣੀ ਗਈ ਹੈ।ਸ਼੍ਰੀ ਪੁਸ਼ਕਰ ਵੋਹਰਾ, ਜੁਆਇੰਟ ਡਾਇਰੈਕਟਰ, ਸੀ.ਬੀ.ਐਸ.ਈ. ਸਪੋਰਟਸ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਸਕੂਲ ਦੇ ਪ੍ਰਬੰਧਕ ਡਾ: ਕੇ.ਐਨੱ. ਕੌਲ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਟੀਮ ਨੂੰ ਵਧਾਈ ਦਿੱਤੀ ਕਿ ਟੀਮ ਨੇ ਸਕੂਲ ਦਾ ਮਾਣ ਵਧਾਇਆ ਹੈ।ਸਕੂਲ ਦੇ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਸ਼ੰਸਾ ਕੀਤੀ ਅਤੇ ਆਉਣ ਵਾਲੇ ਮੁਕਾਬਲਿਆਂ ਲਈ ਉਨ੍ਹਾਂ ਨੂੰ ਆਸ਼ੀਰਵਾਦ ਵੀ ਦਿੱਤਾ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …