ਨਵੀਂ ਦਿੱਲੀ, 15 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰੇ ਸ੍ਰੀ ਗੁਰੂ ਤੇਗ ਬਹਾਦਰ ਇੰਸਟੀਚਿਯੂਟ ਆਫ ਮੈਨੇਜਮੈਂਟ ਐਂਡ ਆਈ.ਟੀ. (ਨਾਨਕ ਪਿਆਉ) ਦਾ ਸਲਾਨਾ ਸਮਾਗਮ ਸ਼ਾਹ ਆਡੀਟੋਰੀਅਮ ਵਿਖੇ ਸਿੱਖ ਵਿਰਾਸਤ ਅਤੇ ਲੋਕ ਸੰਸਕ੍ਰਿਤੀ ਨੂੰ ਪੇਸ਼ ਕਰਦਾ ਹੋਇਆ ਅਮਿਟ ਯਾਦਾਂ ਛੱਡ ਗਿਆ। ਸਲਾਨਾ ਦਿਹਾੜੇ ਦੀ ਰਸਮੀ ਸ਼ੁਰੂਆਤ ਇੰਸਟੀਚਿਯੂਟ ਦੇ ਚੇਅਰਮੈਨ ਇੰਦਰਪ੍ਰੀਤ ਸਿੰਘ ਕੈਪਟਨ, ਮੈਨੇਜਰ ਮਨਮੋਹਨ ਸਿੰਘ ਅਤੇ ਡਾਇਰੈਕਟਰ ਡਾ. ਪੀ.ਐਲ. ਸੇਠੀ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤੀ ਗਈ।
ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ ਦਾ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਮਿਸਟਰ ਸਿੰਘ ਅਤੇ ਮਿਸ ਕੌਰ ਪੁਰਾਤਨ ਵਿਰਸੇ ਤੋਂ ਲੈ ਕੇ ਅੱਜ ਤੱਕ ਤੇ ਪਹਿਰਾਵੇ ਦੇ ਆਧਾਰ ਤੇ ਰੈਂਪ ਵਾਕ ਵਾਂਗ ਪੇਸ਼ ਕਰਕੇ ਮੌਜੂਦ ਦਰਸ਼ਕਾਂ ਦਾ ਮੰਨ ਮੋਹ ਲਿਆ। ਗੁਰਬਾਣੀ ਕੀਰਤਨ, ਭੰਗੜੇ ਅਤੇ ਗਿੱਧੇ ਦੇ ਨਾਲ ਹੀ ਨੱਚ ਬਲੀਏ ਪ੍ਰੋਗਰਾਮ ਦੌਰਾਨ ਅੱਜ ਦੇ ਪੰਜਾਬੀ ਸੰਗੀਤ ਦੀ ਡਾਂਸ ਨਾਲ ਪੇਸ਼ਕਾਰੀ ਵੀ ਵਿਦਿਆਰਥੀਆਂ ਵੱਲੋਂ ਕੀਤੀ ਗਈ।
ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਕੁਲਦੀਪ ਸਿੰਘ ਭੋਗਲ, ਕਮੇਟੀ ਮੈਂਬਰ ਗੁਰਦੇਵ ਸਿੰਘ ਭੋਲਾ, ਕੁਲਵੰਤ ਸਿੰਘ ਬਾਠ, ਬੀਬੀ ਧੀਰਜ ਕੌਰ ਅਤੇ ਦਰਸ਼ਨ ਸਿੰਘ ਨੇ ਇਸ ਮੌਕੇ ਹਾਜਰੀ ਭਰਦੇ ਹੋਏ ਇੰਸਟੀਚਿਯੂਟ ਵੱਲੋਂ ਸਿੱਖ ਵਿਰਾਸਤ ਨੂੰ ਅੱਗੇ ਕਰਨ ਵਾਸਤੇ ਉਲੀਕੇ ਗਏ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ। ਇੰਸਟੀਚਿਯੂਟ ਦੀ ਡੀਨ ਅਤੇ ਪ੍ਰੋਗਰਾਮ ਦੀ ਕੋਰਡੀਨੇਟਰ ਮਨਿੰਦਰ ਕੌਰ ਵੱਲੋਂ ਪ੍ਰੋਗਰਾਮ ਵਿੱਚ ਆਏ ਸਾਰੇ ਪਤਵੰਤੇ ਸਜੱਣਾ ਦਾ ਧੰਨਵਾਦ ਸਮਾਪਤੀ ਵੇਲ੍ਹੇ ਕੀਤਾ ਗਿਆ।
Check Also
ਡਾ. ਓਬਰਾਏ ਦੇ ਯਤਨਾਂ ਸਦਕਾ 38 ਦਿਨਾਂ ਬਾਅਦ ਭਾਰਤ ਪੁੱਜਾ ਰਮਨ ਕੁਮਾਰ ਦਾ ਮ੍ਰਿਤਕ ਸਰੀਰ
ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …