ਫਾਜਿਲਕਾ, 12 ਮਾਰਚ (ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵਿੱਚ 15 ਰੋਜ਼ਾਂ ਮੁਫ਼ਤ ਐਕਿਉਪ੍ਰੇਸ਼ਰ ਕੈਂਪ ਅੱਜ ਤੋਂ ਸ਼ੁਰੂ ਹੋ ਗਿਆ ਹੈ । ਜਾਣਕਾਰੀ ਦਿੰਦੇ ਮੰਦਰ ਕਮੇਟੀ ਦੇ ਮਹਾਂਮੰਤਰੀ ਨਰੇਸ਼ ਜੁਨੇਜਾ ਨੇ ਦੱਸਿਆ ਕਿ ਉਕਤ ਕੈਂਪ ਸਵ . ਸ੍ਰੀਮਤੀ ਉਸ਼ਾ ਦੇਵੀ ਮੋਦੀ ਦੀ ਸਮ੍ਰਿਤੀ ਵਿੱਚ ਮੰਦਰ ਕਮੇਟੀ ਪ੍ਰਧਾਨ ਮਹਾਂਵੀਰ ਪ੍ਰਸਾਦ ਮੋਦੀ ਅਤੇ ਮੋਦੀ ਪਰਵਾਰ ਵਲੋਂ ਲਗਾਇਆ ਗਿਆ ਹੈ । ਉਕਤ ਕੈਂਪ 25 ਮਾਰਚ ਤੱਕ ਜਾਰੀ ਰਹੇਗਾ ਜਿਸ ਵਿੱਚ ਹਰ ਰੋਜ ਸਵੇਰੇ 8 ਤੋਂ 12 ਵਜੇ ਤੱਕ ਅਤੇ ਸ਼ਾਮ 4 ਤੋਂ 7 ਵਜੇ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਯੋਗ, ਐਕਿਉਪ੍ਰੈਸ਼ਰ, ਰੈਕੀ, ਚੁੰਬਕੀ ਚਿਕਿਤਸਾ ਕੈਂਪ ਵਿੱਚ ਮੋਟਾਪਾ, ਸ਼ੂਗਰ, ਨੀਂਦ ਨਾ ਆਉਣਾ, ਬਲਡ ਪ੍ਰੈਸ਼ਰ, ਲਕਵਾ, ਗੋਡਿਆਂ ਦਾ ਦਰਦ, ਸਰਵਾਈਕਲ, ਕਮਰ ਦਰਦ ਅਤੇ ਸਿਰਦਰਦ ਦਾ ਇਲਾਜ ਆਧੁਨਿਕ ਮਸ਼ੀਨਾਂ ਅਤੇ ਜਾਪਾਨੀ ਥੈਰੇਪੀ ਨਾਲ ਕੀਤਾ ਜਾਵੇਗਾ । ਅੱਜ ਕੈਂਪ ਦਾ ਸ਼ੁਭ ਆਰੰਭ ਮੰਦਰ ਦੇ ਅਹੁਦੇਦਾਰਾਂ ਪ੍ਰਧਾਨ ਮਹਾਂਵੀਰ ਪ੍ਰਸਾਦ ਮੋਦੀ, ਖ਼ਜ਼ਾਨਚੀ ਅਸ਼ਵਨੀ ਬਾਂਸਲ, ਨੰਦ ਲਾਲ ਗੁਪਤਾ, ਆਸ਼ੂ ਮੋਦੀ, ਅਸ਼ੋਕ ਧਵਨ ਅਤੇ ਅਸ਼ੋਕ ਡੋਡਾ ਦੁਆਰਾ ਕਰਵਾਇਆ ਗਿਆ । ਸ਼੍ਰੀ ਜੁਨੇਜਾ ਨੇ ਦੱਸਿਆ ਕਿ ਜੋ ਲੋਕ ਇਸ ਕੈਂਪ ਦਾ ਮੁਨਾਫ਼ਾ ਲੈਣਾ ਚਾਹੁੰਦੇ ਹਨ ਉਹ ਮੰਦਿਰ ਅਹੁਦੇਦਾਰਾਂ ਨਾਲ ਮਿਲਕੇ ਕੈਂਪ ਵਿੱਚ ਭਾਗ ਲੈ ਸੱਕਦੇ ਹਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …