ਫਾਜਿਲਕਾ, 12 ਮਾਰਚ (ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾਜੀ ਧਾਮ ਵਿੱਚ ਪਰਮ ਪੂਜਨੀਕ ਪਰਮ ਮਹਾਮੰਡਲੇਸ਼ਵਰ 1008 ਸਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਹਰਦੁਆਰ ਵਾਲਿਆਂ ਦੇ ਪਾਵਨ ਆਸ਼ੀਰਵਾਦ ਨਾਲ ਰਾਮ ਨੌਵੀਂ ਅਤੇ ਹਨੁਮਾਨ ਜਯੰਤੀ ਮਹਾਂਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ ।ਜਾਣਕਾਰੀ ਦਿੰਦੇ ਮੰਦਰ ਕਮੇਟੀ ਦੇ ਮਹਾਂਮੰਤਰੀ ਨਰੇਸ਼ ਜੁਨੇਜਾ ਨੇ ਦੱਸਿਆ ਕਿ ਰਾਮ ਨੌਮੀ ਮਹਾਂ ਉਤਸਵ ਮੌਕੇ ਪ੍ਰੋਗਰਾਮ ਦਾ ਸ਼ੁਭ ਆਰੰਭ 31 ਮਾਰਚ ਸੋਮਵਾਰ ਨੂੰ ਪਹਿਲੇ ਨਰਾਤਿਆਂ ਤੋਂ ਲੈ ਕੇ 7 ਅਪ੍ਰੈਲ ਸੋਮਵਾਰ ਤੱਕ ਚੱਲਣਗੇ । ਇਸ ਦੌਰਾਨ ਦੁਪਹਿਰ 3 ਤੋਂ 6.3੦ ਵਜੇ ਤੱਕ ਕਥਾ ਵਿਆਸ ਆਚਾਰਿਆ ਸੰਤ ਅਜੈ ਮਿਸ਼ਰਾ ਜੀ ਅਯੋਅਿਯਾ ਵਾਲੇ ਕਥਾ ਕਰਣਗੇ । 8 ਅਪ੍ਰੈਲ ਮੰਗਲਵਾਰ ਨੂੰ ਸ਼੍ਰੀ ਰਾਮ ਜਨਮਉਤਸਵ ਮੌਕੇ ਸਵੇਰੇ 9 ਲੈ ਕੇ 11.55 ਤੱਕ ਭਜਨ ਸੰਕੀਰਤਨ ਅਤੇ ਸ਼੍ਰੀ ਰਾਮ ਕਥਾ ਸਮਾਪਨ ਪ੍ਰੋਗਰਾਮ ਦੁਪਹਿਰ 12 ਵਜੇ ਭਗਵਾਨ ਰਾਮ ਦਾ ਜਨਮਉਤਸਵ ਹੋਵੇਗਾ । ਪਾਵਨ ਆਰਤੀ ਦੁਪਹਿਰ 12.15 ਤੋਂ ਬਾਅਦ ਖੁੱਲਾ ਭੰਡਾਰਾ ਕੀਤਾ ਜਾਵੇਗਾ ।ਇਸ ਪ੍ਰਕਾਰ ਸ਼੍ਰੀ ਹਨੁਮਾਨ ਜਯੰਤੀ ਮਹਾਂਉਤਸਵ ਮੌਕੇ ਦੋ ਦਿਨਾਂ ਮੇਲਾ ਸ਼੍ਰੀ ਸਾਲਾਸਰ ਵਾਲੇ ਬਾਬੇ ਦੇ ਦੇ ਮੌਕੇ ਉੱਤੇ 14 ਅਪ੍ਰੈਲ ਸੋਮਵਾਰ ਨੂੰ ਅਖੰਡ ਸ਼੍ਰੀ ਰਾਮ ਚਰਿੱਤਰ ਮਾਨਸ ਪਾਠ 9 ਵਜੇ ਅਰੰਭ ਕੀਤੇ ਜਾਣਗੇ ਅਤੇ ਇਸ ਰਾਤ ਸ਼੍ਰੀ ਬਾਲਾ ਜੀ ਮਹਾਰਾਜ ਦਾ ਵਿਸ਼ਾਲ ਜਗਰਾਤਾ ਰਾਤ ੯ ਵਜੇ ਹੋਵੇਗਾ । 15 ਅਪ੍ਰੈਲ ਮੰਗਲਵਾਰ ਨੂੰ ਚੈਤਰ ਪੂਰਨਮਾਸ਼ੀ ਦੇ ਮੌਕੇ ਸਵੇਰੇ 9 ਤੋਂ ਲੈ ਕੇ 10.30 ਵਜੇ 108 ਸ਼੍ਰੀ ਸੁੰਦਰਕਾਂਡ ਪਾਠ, ਸਵੇਰੇ 10.30 ਵਜੇ ਭਜਨ ਸੰਕੀਰਤਨ ਅਤੇ ਸ਼੍ਰੀ ਬਾਲਾਜੀ ਚਾਲੀਸਾ ਜਾਪ ਹੋਵੇਗਾ । ਦੁਪਹਿਰ 12 ਵਜੇ ਸ਼੍ਰੀ ਰਾਮ ਚਰਿਤ ਮਾਨਸ ਦੇ ਪਾਠ ਸਮਾਪਤ ਅਤੇ ਆਰਤੀ ਉਪਰਾਂਤ ਖੁੱਲ ਭੰਡਾਰਾ ਕੀਤਾ ਜਾਵੇਗਾ ।ਸ਼੍ਰੀ ਜੁਨੇਜਾ ਨੇ ਸਮੂਹ ਸ਼ਰਧਾਲੁਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਿਵਾਰ ਸਮੇਤ ਪਹੁੰਚਕੇ ਸ਼੍ਰੀ ਰਾਮ ਜੀ ਅਤੇ ਸ਼੍ਰੀ ਬਾਲਾਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ।
Check Also
ਸਫਰ-ਏ-ਸ਼ਹਾਦਤ ਪ੍ਰੋਗਰਾਮ ਤਹਿਤ ਸ਼ਹੀਦੀ ਸਪਤਾਹ ਮਨਾਇਆ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ …