Monday, December 23, 2024

ਜੋਸ਼ੀ ਵਲੋਂਂ ਅਖਾੜ੍ਹਾ ਸੰਸਾਰੀ ਉਸਤਾਦ ਕਰਮਪੁਰੇ ਨੂੰ 1 ਲੱਖ ਦਾ ਚੈਕ ਭੇਂਟ

PPN18101418
ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ)- ਸਥਾਨਕ ਸਰਕਾਰ ਅਤੇ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਅਖਾੜ੍ਹਾ ਸੰਸਾਰੀ ਉਸਤਾਦ ਕਰਮਪੁਰੇ ਨੂੰ 1 ਲੱਖ ਰੁਪੇ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ ਗਿਆ ਹੈ।ਇਸ ਰਾਸ਼ੀ ਦੀ ਵਰਤੋਂ ਅਖਾੜ੍ਹਾ ਦੇ ਵਿਕਾਸ ਲਈ ਅਤੇ ਲੋੜੀਂਦੇ ਸਮਾਨ ਦੀ ਖਰੀਦ ਲਈ ਕੀਤੀ ਜਾਵੇਗੀ।ਇਸ ਮੋਕੇ ਤੇ ਪ੍ਰਧਾਨ ਅਖਾੜ੍ਹਾ ਸੰਸਾਰੀ ਉਸਤਾਦ ਅਰੁਣ ਭੱਲਾ ਨੇ ਕਿਹਾ ਕਿ ਅਸੀਂ ਜਦੋਂ ਵੀ ਮੰਤਰੀ ਜੋਸ਼ੀ ਕੋਲੋ ਕੋਈ ਵੀ ਫਰਿਆਦ ਲੈ ਕੇ ਜਾਈਏ ਮੰਤਰੀ ਜੋਸ਼ੀ ਪਹਿਲ ਦੇ ਆਧਾਰ ‘ਤੇ ਪੂਰੀ ਕਰਦੇ ਹਨ।ਪਿਛਲੀ ਵਾਰੀ ਪ੍ਰੋਗਰਾਮ ਦੋਰਾਨ ਮੰਤਰੀ ਜੋਸ਼ੀ ਕੋਲੋਂ ਮੰਗ ਕੀਤੀ ਗਈ ਸੀ ਕੀ ਉਹ ਅਖਾੜ੍ਹਾ ਬਣਾਉਣ ਲਈ ਯੋਗਦਾਨ ਦੇਣ ਤਾਂ ਉਨਾਂ ਵਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਜਲੱਦ ਹੀ ਅਖਾੜ੍ਹਾ 1 ਲੱਖ ਰੂਪਏ ਦੀ ਰਾਸ਼ੀ ਦੇਣਗੇ। ਅਤੇ ਅੱਜ ਆਪਣਾ ਵਾਅਦਾ ਪੂਰਾ ਕੀਤਾ ਅਤੇ ਅਖਾੜ੍ਹਾ ਨੂੰ ਚੈਕ ਪ੍ਰਧਾਨ ਕੀਤਾ ਹੈ । ਇਸ ਮੋਕੇ ਤੇ ਵਾਰਡ ਕੋਂਸਲਰ ਅਮਨ ਏਰੀ, ਅਖਾੜ੍ਹਾ ਸੰਸਾਰੀ ਉਸਤਾਦ ਅਰੁਣ ਭੱਲਾ ਦੇ ਪ੍ਰਧਾਨ, ਬਿੱਟੂ ਪਹਿਲਵਾਨ, ਚੇਤਨ ਆਦਿ ਮੋਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply