Monday, December 23, 2024

ਜੋਸ਼ੀ ਵੱਲੋ ਵਾਰਡ ਨੰ: 8 ਅਤੇ 9 ‘ਚ ਕਰੋੜਾਂ ਦੇ ਲੁੱਕ ਦੇ ਕੰਮਾਂ ਨੂੰ ਹਰੀ ਛੰਡੀ

PPN18101419
ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਹਲਕਾ ਉਤਰੀ ਵਿਚ ਪੈਂਦੀ ਵਾਰਡ ਨੰ 8 ਅਤੇ 9 ਵਿਚ ਪੈਨਦੇ ਇਲਾਕੇ ਬਿਊਟੀ ਐਵਿਨਿਊ ਅਤੇ ਬਸੰਤ ਅੇਵਿਨਿਊ ਵਿਖੇ ਸਥਾਨਕ ਸਰਕਾਰਾਂ ਅਤੇ ਮੈਡਿਕਲ ਸਿੱਖਿਆ ਤੇ ਖੋਜ ਮੰਤਰੀ ਵੱਲੋ 1.75 ਕਰੋੜ ਦੀ ਲਾਗਤ ਨਾਲ ਲੁੱਕ ਦੇ ਵਿਕਾਸ ਦੇ ਕੰਮਾਂ ਦਾ ਉਧਘਾਟਨ ਕੀਤਾ ਗਿਆ।ਉਦਘਾਟਨ ਕਰਨ ਤੋਂ ਬਾਅਦ ਉਥੇ ਰਹਿੰਦੇ ਲੋਕਾਂ ਨੂੰ ਮਿਲ ਕਿ ਦੱਸਿਆ ਕਿ ਕਿਵੇਂ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਾਜ ਵਿਚ ਦੇਸ਼ ਤਰੱਕੀ ਦੀਆ ਰਾਹਾਂ ਵੱਲ ਵੱਧ ਰਿਹਾ ਹੈ ਅਤੇ ਪਿਹਲੀ ਵਾਰ ਇਤਿਹਾਸ ਵਿਚ ਮਹਿੰਗਾਈ ਦਰ ਇਹਨਾਂ ਹੈਠਲੇ ਸਤਰ ਤੇ ਆਇਆ ਹੈ। ਹਲਕਾ ਉਤਰੀ ਦੇ ਲੋਕਾਂ ਨੂੰ ਸਮਰਪਿਤ ਕਰਦੇ ਹੋਏ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਘਰਾਂ ਤਕ ਬੁਨਿਆਦੀ ਸਹੂਲਤਾਂ ਪਹਚਾਉਣ ਵਿਚ ਵਚਨਬੱਧ ਹੈ ਅਤੇ ਉਹਨਾਂ ਦਾ ਨੁਮਾਇੰਦਾ ਹੋਣ ਕਾਰਨ ਇਹ ਉਹਨਾਂ ਦਾ ਫਰਜ ਹੈ ਕਿ ਉਹ ਉਹਨਾਂ ਦੀ ਹਰ ਜ਼ਰੂਰਤ ਪੂਰੀ ਕਰਨ।ਉਹਨਾਂ ਕਿਹਾ ਕਿ ਵਿਕਾਸ ਦੇ ਕੰਮਾਂ ਵਿਚ ਕੋਈ ਕਮੀ ਨਹੀ ਆਉਣ ਦਿਤੀ ਜਾਵੇਗੀ।ਪੱਕੀਆਂ ਸੜਕਾਂ, ਸੀਵਰੇਜ ਅਤੇ ਸਾਫ ਪਾਨੀ ਲੋਕਾਂ ਤਕ ਪਹਚਾਉਣਾ ਮੇਰਾ ਮੁੱਖ ਟੀਚੲ ਹੈ।ਜੋਸ਼ੀ ਜੀ ਨੇ ਉਥੇ ਮੁਜੂਦ ਅਫਸਰਾਂ ਨੂੰ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਜਲਦ ਤੋਂ ਜਲਦ ਕੰਮਾਂ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆ ਸਕੇ।ਇਸ ਮੋਕੇ ਤੇ ਪੱਪੂ ਮਹਾਜਨ, ਵਾਰਡ ਨੰ: 8 ਕੋਂਸਲਰ ਅਮਨ ਐਰੀ, ਰਾਜ ਵਧਵਾ, ਵਿਜੈ ਮਨਚੰਦਾ, ਰਜੇਸ਼ ਚੱਡਾ, ਰਾਜਨ ਮਦਾਨ, ਰਵੀ ਵਧਵਾ, ਵਿਜੇ ਖੰਨਾ, ਡਾ: ਭੋਲਾ ਸਿੰਘ ਆਦਿ ਮੋਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply