ਸਬ ਇੰਸਪੈਕਟਰ ਜੋਹਲ ਨੂੰ ਆਈ.ਐਸ.ਐਫ ਪੰਜਾਬ ਨੇ ਕੀਤਾ ਸਨਮਾਨਤ
ਛੇਹਰਟਾ, 18 ਅਕਤੂਬਰ (ਕੁਲਦੀਪ ਸਿੰਘ) – ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆੱਫ ਪੰਜਾਬ ਪੰਜਾਬ ਪੁਲਸ ਸਾਂਝ ਕੇਂਦਰ ਛੇਹਰਟਾ ਦਾ ਨਸ਼ਾ ਵਿਰੋਧੀ ਮੁਹਿੰਮ, ਸਮਾਜ ਵਿਚ ਫੈਲੀਆਂ ਸਮਾਜਿਕ ਬੁਰਾਈਆਂ ਬਾਰੇ ਲੋਕਾਂ ਨੂੰ ਜਾਗਰੂਕ ਤੇ ਸੁਚੇਤ ਕਰਨਾ ਅਤੇ ਜਨਤਾ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਆਂਦਿ ਸਾਂਝ ਕੇਂਦਰ ਅਧੀਨ ਆਂਉਂਦੇ ਕੰਮਾਂ ਦਾ ਹਰ ਪੱਖੋਂ ਸਹਿਯੋਗ ਕਰੇਗੀ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਂਝ ਕੇਂਦਰ ਦੇ ਮੈਂਬਰਾਂ ਸਮੇਤ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਨਤਮਸਤਕ ਹੋਣ ਆਂਏ ਸਾਂਝ ਕੇਂਦਰ ਦੇ ਇੰਚਾਰਜ ਤੇ ਨਵ-ਨਿਯੁੱਕਤ ਸਬ ਇੰਸਪੈਕਟਰ ਰਾਜਮਹਿੰਦਰ ਸਿੰਘ ਜੌਹਲ ਨੂੰ ਆਈਐਸਐਫ ਪੰਜਾਬ ਦੇ ਕੋਮੀ ਪ੍ਰਧਾਂਨ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ, ਸਰਪ੍ਰਸਤ ਤਸਵੀਰ ਸਿੰਘ ਲਹੋਰੀਆ ਨੇ ਸਨਮਾਨਤ ਕਰਨ ਮੋਕੇ ਕੀਤਾ। ਇਸ ਮੋਕੇ ਬਿੱਟੂ ਤੇ ਲਹੋਰੀਆਂ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਸਾਨੂੰ ਮੁੱਖ ਲੋੜ ਹੈ ਕਿ ਸਾਡੇ ਪੰਜਾਬ ਦਾ ਭਵਿੱਖ ਆਂਉਣ ਵਾਲੀ ਨਵੀਂ ਪਨੀਰੀ ਨੂੰ ਬਚਾਇਆਂ ਜਾ ਸਕੇ, ਜਿਸ ਸਬੰਧੀ ਫੈਡਰੇਸ਼ਨ ਸਾਂਝ ਕੇਂਦਰ ਦਾ ਸਹਿਯੋਗ ਲੈ ਕੇ ਪਿੰਡਾਂ, ਸਕੂਲਾਂ ਤੇ ਕਾਲਜਾਂ ਵਿਚ ਭਵਿੱਖ ਬਚਾਓ ਸੈਮੀਨਾਰਾਂ ਦੀ ਲੜੀ ਤਹਿਤ ਪ੍ਰੋਗਰਾਮ ਉਲੀਕੇ ਜਾਣਗੇ। ਇਸ ਮੋਕੇ ਰਾਜਮਹਿੰਦਰ ਸਿੰਘ ਜੋਹਲ ਨੇ ਕਿਹਾ ਕਿ ਫੈਡਰੇਸ਼ਨ ਆਗੂ ਬਿੱਟੂ ਚੱਕਮੁਕੰਦ ਤੇ ਲਹੋਰੀਆਂ ਸਮਾਜ ਸੇਵਾ ਦੇ ਖੇਤਰ ਵਿਚ ਚੰਗੇ ਕਾਰਜ ਕਰ ਰਹੇ ਹਨ ਤੇ ਹੁਣ ਸਾਂਝ ਕੇਂਦਰ ਵੀ ਇੰਨਾਂ ਦੀ ਟੀਮ ਤੋਂ ਸਹਿਯੋਗ ਲੈ ਕੇ ਹੋਰ ਪ੍ਰਭਾਵਸ਼ਾਂਲੀ ਢੰਗ ਨਾਲ ਸਮਾਜਿਕ ਬੁਰਾਈਆਂ ਖਿਲ਼ਾਫ ਜੰਗ ਲੜੇਗੀ।ਇਸ ਮੋਕੇ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ, ਜਿਲਾ ਸਕੱਤਰ ਤਰਸੇਮ ਸਿੰਘ ਚੰਗਿਆਂੜਾ, ਸਤਪਾਲ ਸਿੰਘ ਲੱਕੀ, ਕਸ਼ਮੀਰ ਸਿੰਘ ਖਿਆਂਲਾ, ਦੀਪਕ ਸੂਰੀ, ਨੰਬਰਦਾਰ ਰਾਜ ਕੁਮਾਰ ਕਾਕਾ, ਅਮਰੀਕ ਸਿੰਘ ਜਿਊਲਰਜ, ਆਈਐਸਐਫ ਦੇ ਜਿਲਾ ਪ੍ਰਧਾਨ ਕੰਵਲਪ੍ਰੀਤ ਸਿੰਘ ਛੇਹਰਟਾ, ਸਤੀਸ਼ ਮੰਟੂ, ਅਮਿਤ ਰਾਏ, ਗਿਆਂਨੀ ਕਰਮਜੀਤ ਸਿੰਘ ਆਦਿ ਹਾਜਰ ਸਨ।