Sunday, December 22, 2024

ਜਿਲਾ ਮੈਜਿਸਟ੍ਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਕਪੂਰਥਲਾ, 25 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਫੌਜੀ ਜਾਬਤਾ ਸੰਘਤਾ ਦੀ ਧਾਰਾ 144 ਤਹਿਤ ਜਿਲੇ ਦੀ ਹਦੂਦ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ।
                ਸੁਲਤਾਨਪੁਰ ਲੋਧੀ ਅੰਦਰ 550ਵੇਂ ਪ੍ਰਕਾਸ਼ ਪੁਰਬ ਮੌਕੇ ਪੌਦੇ ਲਾਉਣ ਤੇ ਖੂਬਸੂਰਤੀ ਨੂੰ ਬਰਕਰਾਰ ਰੱਖਣ ਦੇ ਮਕਸਦ ਨਾਲ ਭਾਰੀ ਗਿਣਤੀ ਵਿਚ ਗਾਵਾਂ, ਮੱਝਾਂ ਲੈ ਕੇ ਸ਼ਹਿਰ ਅੰਦਰ ਦਾਖਲ ਹੋਣ `ਤੇ ਪਾਬੰਦੀ ਲਾਈ ਗਈ ਹੈ।ਇਹ ਹੁਕਮ 18 ਦਸੰਬਰ 2020 ਤੱਕ ਲਾਗੂ ਰਹਿਣਗੇ।
                   ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਵਲੋਂ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਐਲਾਨ ਕਰਨ ਪਿਛੋਂ ਸ਼ਹਿਰ ਦੀ ਧਾਰਮਿਕ ਮਹੱਤਤਾ ਤੇ ਲੋਕਾਂ ਦੀ ਆਸਥਾ ਦੇ ਮੱਦੇਨਜ਼ਰ ਪਵਿੱਤਰ ਸ਼ਹਿਰ ਦੀ ਮਿਊਂਸਪਲ ਕੌਸਲ ਦੇ ਅਧਿਕਾਰ ਖੇਤਰ ਅੰਦਰ ਹਰ ਪ੍ਰਕਾਰ ਦੇ ਤੰਬਾਕੂ ਉਤਪਾਦਾਂ ਦੀ ਵਿਕਰੀ ਤੇ ਵਰਤੋਂ `ਤੇ ਰੋਕ ਲਾਈ ਗਈ ਹੈ।ਇਹ ਹੁਕਮ 21 ਦਸੰਬਰ 2020 ਤੱਕ ਲਾਗੂ ਰਹਿਣਗੇ।
                ਜਿਲਾ ਮੈਜਿਸਟ੍ਰੇਟ ਵਲੋਂ ਧੁੱਸੀ ਬੰਨ ਦੇ ਕੰਢੇ ਉਪਰ ਤੂੜੀ ਦੇ ਕੁੱਪ ਤੇ ਪਰਾਲੀ ਦੇ ਢੇਰ ਲਾਉਣ `ਤੇ ਮੁਕੰਮਲ ਰੋਕ ਲਾਈ ਗਈ ਹੈ।ਜਾਰੀ ਹੁਕਮਾਂ ਅਨੁਸਾਰ ਕੁੱਝ ਲੋਕਾਂ ਵਲੋਂ ਅਣਅਧਿਕਾਰਤ ਤਰੀਕੇ ਨਾਲ ਧੁੱਸੀ ਬੰਨ੍ਹ ਉਪਰ ਤੂੜੀ ਦੇ ਕੁੱਪ ਬੰਨੇ ਜਾਂਦੇ ਹਨ, ਜਿਸ ਨਾਲ ਚੂਹਿਆਂ ਵਲੋਂ ਬੰਨ੍ਹ ਨੂੰ ਕਮਜ਼ੋਰ ਕੀਤਾ ਜਾਂਦਾ ਹੈ, ਜੋ ਕਿ ਮਨੁੱਖੀ ਜਾਨ-ਮਾਲ ਲਈ ਖਤਰਾ ਹੈ। ਇਹ ਪਾਬੰਦੀ ਦੇ ਹੁਕਮ 17 ਦਸੰਬਰ 2020 ਤੱਕ ਲਾਗੂ ਰਹਿਣਗੇ।
                  ਇਸ ਤੋਂ ਇਲਾਵਾ ਕਪੂਰਥਲਾ ਜ਼ਿਲੇ ਦੇ ਪਿੰਡ ਬੁਧੋਪੂੰਦਰ ਵਿਖੇ ਸਥਿਤ ਆਰਮੀ ਵਲੋਂ ਬਣਾਏ ਗਏ ਅਸਲਾ ਭੰਡਾਰ ਦੇ 1200 ਗਜ਼ ਦੇ ਘੇਰੇ ਵਿਚ ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਕੂੜਾ-ਕਰਕਟ ਨੂੰ ਅੱਗ ਲਾਉਣ ਅਤੇ ਖੇਤਾਂ ਵਿਚ ਕਿਸੇ ਵੀ ਤਰਾਂ ਦੀ ਉਸਾਰੀ ਕਰਨ `ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।ਇਹ ਹੁਕਮ 24 ਦਸੰਬਰ 2020 ਤੱਕ ਲਾਗੂ ਰਹਿਣਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …