Sunday, September 8, 2024

ਜ਼ਮੀਰ (ਮਿੰਨੀ ਕਹਾਣੀ)

           ‘‘ਪੰਡਿਤਾ, ਅੱਜ ਸਵੇਰੇ-ਸਵੇਰੇ ਤਿਆਰ-ਬਰ-ਤਿਆਰ ਹੋ ਕੇ ਕਿੱਧਰ ਨੂੰ ਚਾਲੇ ਪਾਏ ਨੇ’’ ਜਗੀਰ ਸਿੰਘ ਨੇ ਰਾਕੇਸ਼ ਪੰਡਿਤ ਨੂੰ ਜਾਂਦਿਆਂ ਵੇਖ ਕੇ ਕਿਹਾ।
‘‘ਤਾਇਆ ਜੀ, ਮੈਂ ਤਾਂ ਦਿੱਲੀ ਕਿਸਾਨ ਮੋਰਚੇ ’ਤੇ ਚੱਲਿਐਂ, ਅੱਜ ਆਪਣੇ ਪਿੰਡੋਂ ਓਥੇ ਨੂੰ ਟਰਾਲੀ ਜਾਣੀ ਆਂ’’ ਰਾਕੇਸ਼ ਪੰਡਿਤ, ਜਗੀਰ ਸਿੰਘ ਦੇ ਸਵਾਲ ਦਾ ਜਵਾਬ ਦਿੰਦਾ ਬੋਲਿਆ।
             ‘‘ਪੰਡਿਤਾ, ਤੇਰੇ ਕੋਲ ਜ਼ਮੀਨ ਤਾਂ ਹੈ ਨ੍ਹੀ, ਫਿਰ ਤੂੰ ਓਥੇ ਕੀ ਕਰਨ ਚੱਲਿਐ।’’
          ‘‘ਤਾਇਆ ਜੀ, ਫਿਰ ਕੀ ਹੋਇਆ ਜੇ ਮੇਰੇ ਕੋਲ ਜ਼ਮੀਨ ਨਹੀਂ, ਜ਼ਮੀਰ ਤਾਂ ਹੈ’’ ਏਨਾ ਕਹਿ ਕੇ ਰਾਕੇਸ਼ ਪੰਡਿਤ ਤੁਰਦਾ ਬਣਿਆ। 03012021

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਜਿਲ੍ਹਾ ਲੁਧਿਆਣਾ।
ਮੋ – 7527931887

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …