Monday, December 23, 2024

ਨੀਲਾ ਕਾਰਡ ਧਾਰਕ, ਉਸਾਰੀ ਕਿਰਤੀ ਅਤੇ ਛੋਟੇ ਵਪਾਰੀ ਤੇ ਕਿਸਾਨ, ਸਿਹਤ ਬੀਮਾ ਯੋਜਨਾ ਕਾਰਡ ਬਣਾਉਣ

ਸੇਵਾ ਕੇਂਦਰਾਂ ਅਤੇ ਸੁਵਿਧਾ ਕੇਂਦਰਾਂ ਤੋਂ ਵੀ ਬਣਵਾਏ ਜਾ ਸਕਦੇ ਹਨ ਕਾਰਡ

ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਲੋੜਵੰਦ ਲੋਕਾਂ ਦਾ ਮੁਫਤ ਇਲਾਜ ਕਰਵਾਉਣ ਲਈ 5 ਲੱਖ ਰੁਪਏ ਦਾ ਸਿਹਤ ਬੀਮਾ ਕੀਤਾ ਗਿਆ ਹੈ, ਜਿਸ ਤਹਿਤ ਨੀਲਾ ਕਾਰਡ ਧਾਰਕ, ਛੋਟੇ ਵਪਾਰੀ, ਜੇ ਫਾਰਮ ਉਤੇ ਫਸਲ ਵੇਚਣ ਵਾਲੇ ਛੋਟੇ ਤੇ ਦਰਮਿਆਨੇ ਕਿਸਾਨ, ਉਸਾਰੀ ਕਿਰਤੀ, ਸਮਾਜਿਕ ਤੇ ਆਰਥਿਕ ਸਰਵੇਖਣ ਅਨੁਸਾਰ ਲਏ ਗਏ ਪਰਿਵਾਰਾਂ ਨੂੰ ਸਿਹਤ ਸਹੂਲਤ ਦਾ ਵੱਡਾ ਲਾਭਾ ਦਿੱਤਾ ਗਿਆ ਹੈ।ਇਹ ਪਰਿਵਾਰ ਆਪਣੇ ਕਿਸੇ ਵੀ ਜੀਅ ਦੀ ਇਕ ਸਾਲ ਵਿਚ 5 ਲੱਖ ਰੁਪਏ ਤੱਕ ਦਾ ਇਲਾਜ ਜਿਲ੍ਹੇ ਦੇ 86 ਵੱਡੇ ਨਿੱਜੀ ਤੇ ਸਰਕਾਰੀ ਹਸਪਤਾਲਾਂ ਵਿਚੋਂ ਮੁਫਤ ਕਰਵਾ ਸਕਦੇ ਹਨ।
                  ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਅਜੇ ਤੱਕ ਸਾਰੇ ਪਰਿਵਾਰਾਂ ਨੇ ਆਪਣੇ ਕਾਰਡ ਹੀ ਨਹੀਂ ਬਣਾਏ, ਜਿਸ ਕਾਰਨ ਉਨਾਂ ਨੂੰ ਸਿਹਤ ਸਹੂਲਤ ਲਈ ਵੱਡੀ ਰਕਮ ਖਰਚ ਕਰਨੀ ਪੈ ਰਹੀ ਹੈ।ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਸਾਰੇ ਲੋਕਾਂ ਨੂੰ ਕਾਰਡ ਦਿੱਤੇ ਜਾਣ, ਜਿਸ ਨਾਲ ਉਹ ਸਰਬਤ ਸਿਹਤ ਬੀਮਾ ਯੋਜਨਾ ਦਾ ਲਾਭ ਲੈ ਸਕਣ।ਖਹਿਰਾ ਨੇ ਦੱਸਿਆ ਕਿ ਇਸ ਲਈ ਅਸੀਂ ਪਿੰਡਾਂ ਤੇ ਸ਼ਹਿਰਾਂ ਵਿਚ ਕੈਂਪ ਲਗਾਉਣ ਦਾ ਫੈਸਲਾ ਵੀ ਕੀਤਾ ਹੈ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਜਿਸ ਕੋਲ ਫੂਡ ਸਪਲਾਈ ਵਿਭਾਗ ਦਾ ਰਾਸ਼ਨ ਕਾਰਡ ਹੈ, ਉਹ ਆਪਣਾ ਅਧਾਰ ਕਾਰਡ ਲੈ ਕੇ ਆਪਣੇ ਨੇੜੇ ਦੇ ਕਿਸੇ ਵੀ ਸੁਵਿਧਾ ਕੇਂਦਰ, ਸੇਵਾ ਕੇਂਦਰ ਤੋਂ ਇਹ ਕਾਰਡ ਬਣਵਾ ਸਕਦਾ ਹੈ। ਇਸ ਤੋਂ ਇਲਾਵਾ ਛੋਟੇ ਵਪਾਰੀ ਤੇ ਕਿਸਾਨ, ਉਸਾਰੀ ਕਿਰਤੀ ਪਹਿਲਾਂ ਆਪਣਾ ਨਾਮ ਅਤੇ ਪਰਿਵਾਰ ਦੇ ਮੈਂਬਰਾਂ ਦਾ ਵਿਸਥਾਰ ਦਿੰਦਾ ਹਲਫਨਾਮਾ ਲੈ ਕੇ ਪਿੰਡ ਦੇ ਸਰਪੰਚ ਜਾਂ ਕੌਸ਼ਲਰ, ਨੰਬਰਦਾਰ ਤੋਂ ਤਸਦੀਕ ਕਰਵਾ ਕੇ ਪਹਿਲਾਂ ਆਪਣਾ ਕਾਰਡ ਉਕਤ ਕੇਂਦਰਾਂ ਤੋਂ ਬਣਾਉਣ ਅਤੇ ਫਿਰ ਆਪਣੇ ਪਰਿਵਾਰ ਦੇ ਕਾਰਡ ਬਣਾ ਕੇ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ।
                  ਉਨਾਂ ਨੇ ਦੱਸਿਆ ਕਿ ਇਸ ਯੋਜਨਾ ਦੇ ਲਾਭਪਾਤਰੀ ਸੇਵਾ ਕੇਂਦਰ ਤੋਂ ਪ੍ਰਤੀ ਕਾਰਡ 30 ਰੁਪਏ ਦੀ ਫੀਸ ਦੇ ਕੇ ਇਹ ਕਾਰਡ ਬਣਵਾ ਸਕਦੇ ਹਨ।ਇਸ ਯੋਜਨਾ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ।
                ਡੀ.ਸੀ ਖਹਿਰਾ ਨੇ ਅੱਜ ਇਸ ਬਾਬਤ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਫੂਡ ਸਪਲਾਈ ਅਧਿਕਾਰੀ ਸ੍ਰੀਮਤੀ ਜਸਜੀਤ ਕੌਰ, ਮੈਡੀਕਲ ਕਮਿਸ਼ਨਰ ਤੇ ਹੋਰ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਵੀ ਕੀਤੀ ਅਤੇ ਕਾਰਡ ਬਣਾਉਣ ਲਈ ਘਰ-ਘਰ ਤੱਕ ਪਹੁੰਚ ਕਰਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …