Sunday, December 22, 2024

ਰੱਬ ਕੋਲੋਂ ਖੈਰ ਮੰਗਾਂ (ਟੱਪੇ)

ਕੰਧੋਲੀਆ ਹਾਏ ਉਏ ਕੰਧੋਲੀਆ ,
ਉਂਝ ਸਾਰਾ ਜੱਗ ਕਹੇ ਜੱਗ ਜਨਣੀ
ਫੇਰ ਕਾਸਤੋਂ ਧੀਆਂ ਪੈਰਾਂ ਵਿੱਚ ਰੋਲੀਆਂ,,
ਕੰਧੋਲੀਆ ਹਾਏ ਓਏ ਕੰਧੋਲੀਆ……

ਆਪੇ ਹਾਏ ਓਏ ਆਪੇ,
ਉਂਝ ਮਿਲਿਆ ਏ ਰੱਬ ਦਾ ਦਰਜ਼ਾ
ਪਰ ਕੁੱਖਾਂ ਵਿੱਚ ਧੀਆਂ ਨੂੰ ਮਾਰਦੇ ਮਾਪੇ,
ਆਪੇ ਹਾਏ ਓਏ ਆਪੇ……

ਖੇੜੇ ਹਾਏ ਓਏ ਖੇੜੇ,
ਹਇਓ ਰੱਬਾ ਉਹਨਾਂ ਡਾਕਟਰਾਂ ਨੂੰ ਢੋਈ ਨਾ ਮਿਲੇ
ਚਾਰ ਛਿੱਲੜਾਂ ਖਾਤਰ ਧੀਆਂ ਨੂੰ ਮਾਰਦੇ ਜਿਹੜੇ,
ਖੇੜੇ ਹਾਏ ਓਏ ਖੇੜੇ……

ਥਾਵਾਂ ਹਾਏ ਉਏ ਥਾਵਾਂ,
ਇੱਕ ਵਾਰ ਏਹੇ ਜੱਗ ਤੂੰ ਦਿਖਾ ਦੇ ਬਾਬਲਾ
ਤੇਰਾ ਸਾਰੀ ਉਮਰ ਮੈਂ ਪਰਉਪਕਾਰ ਨਾ ਭੁਲਾਵਾਂ,
ਥਾਵਾਂ ਹਾਏ ਓਏ ਥਾਵਾਂ……

ਪੇੜੇ ਹਾਏ ਓਏ ਪੇੜੇ,
ਸੰਧਾਰਾ ਲੈ ਕੇ ਆਵੀਂ ਬਲਤੇਜ ਸੰਧੂ ਵੀਰਨਾ
ਰੱਬ ਕੋਲੋਂ ਤੇਰੀ ਖੈਰ ਮੰਗਾਂ ਵੇ ਮੈਂ ਹਰ ਚਰਖੇ ਦੇ ਗੇੜੇ,
ਪੇੜੇ ਹਾਏ ਓਏ ਪੇੜੇ……23052021

ਬਲਤੇਜ ਸੰਧੂ ‘ਬੁਰਜ਼ ਲੱਧਾ’
ਜਿਲ੍ਹਾ ਬਠਿੰਡਾ।
ਮੋ – 94658 18158

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …