Sunday, December 22, 2024

ਵਾਲਮੀਕੀ ਮਜ੍ਹਬੀ ਸਿੱਖ ਮੋਰਚਾ ਨੇ ਡੀ.ਸੀ ਨੂੰ ਸੌਂਪਿਆ ਮੰਗ ਪੱਤਰ

PPN1011201418
ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ) – ਵਾਲਮੀਕੀ ਮਜ੍ਹਬੀ ਸਿੱਖ ਮੋਰਚਾ (ਰਜਿ.) ਪੰਜਾਬ ਦੇ ਅਹੁੇਦਦਾਰਾਂ ਵੱਲੋ ਡਿਪਟੀ ਕਮਿਸ਼ਨਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਫਦ ਦੀ ਅਗਵਾਈ ਮਾਝਾ ਜੌਨ ਇੰਚਾਰਜ ਜੋਗਾ ਸਿੰਘ ਵਡਾਲਾ ਨੇ ਕੀਤੀ ਅਤੇ ਡਿਪਟੀ ਕਮਿਸ਼ਨਰ ਨਾਲ ਮੁਲਾਕਤਾ ਕਰਕੇ ਲੋਕਾਂ ਦੀਆ ਇਕੱਤਰ ਕੀਤੀਆ ਸਮੱਸਿਆਵਾ ਤੋ ਜਾਣੂ ਕਰਵਾਇਆ।
ਮੋਰਚੇ ਦੇ ਸੈਕੜੇ ਵਰਕਰਾਂ ਨੇ ਪਹਿਲਾਂ ਡੀ.ਸੀ. ਦਫਤਰ ਦੇ ਬਾਹਰ ਰੋਸ ਮੁਜਾਹਰਾ ਕੀਤਾ ਤੇ ਸਰਕਾਰ ਤੇ ਪ੍ਰਸ਼ਾਸ਼ਨ ਦੇ ਖਿਲਾਫ ਡੱਟ ਕੇ ਨਾਅਰੇਬਾਜੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆ ਜੋਗਾ ਸਿੰਘ  ਵਡਾਲਾ ਨੇ ਕਿਹਾ ਕਿ ਐਨ.ਆਰ.ਸੀ.ਆਈ ਫੈਕਟਰੀ ਬਟਾਲਾ ਰੋਡ ਦੇ ਮਜਦੂਰਾਂ ਨਾਲ ਕੀਤੀ ਜਾ ਰਹੀ ਮਾਲਕਾਂ ਅਤੇ ਠੇਕੇਦਾਰਾਂ ਵੱਲੋ ਧੋਖਾਧੜੀ ਕਰਕੇ ਮਦਜੂਰੀ ਘੱਟ ਦਿੱਤੀ ਜਾ ਰਹੀ ਹੈ ਅਤੇ ਘੱਟ ਘੱਟ ਵੇਤਨ ਐਕਟ ਦੀਆ ਧੱਜੀਆ ਉਡਾਈਆ ਜਾ ਰਹੀਆ ਹਨ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਕਨੂੰਨੀ ਕਾਰਵਾਈ ਕਰਵਾਉਣ ਲਈ ਡੀ.ਸੀ. ਕੋਲ ਮੰਗ ਰੱਖੀ ਗਈ ਹੈ ਅਤੇ ਮਜਦੂਰਾਂ ਨੂੰ ਸਰਕਾਰ ਵੱਲੋਂ ਦਿੱਤੇ ਰੇਟਾਂ ਮੁਤਾਬਕ ਲੇਬਰ ਦਿੱਤੀ ਜਾਵੇ। ਇਸ ਤਰ੍ਹਾ ਪਿੰਡ ਗੱਗੜਭਾਣਾ ਦੇ ਇੱਕ ਮਜਦੂਰ ਤੇ ਪੁਲੀਸ ਥਾਣਾ ਮਹਿਤਾ ਦੀ ਪੁਲੀਸ ਵੱਲੋਂ  ਝੂਠਾ ਕੇਸ ਬਣਾ ਕੇ ਜਬਰੀ ਨਸ਼ੀਲਾ ਪਾਊਡਰ ਪਾ ਦੇਣ ਦੇ ਉਂਚ ਪੱਧਰੀ ਜਾਂਚ ਕਰਵਾਉਣ ਤੇ ਮਜਦੂਰ ਹਰਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਦੀ ਜੇਲ੍ਹ ਅੰਦਰ ਜੇਲ੍ਹ ਅੰਦਰ ਮੌਤ ਹੋ ਜਾਣ ਤੇ ਸਰਕਾਰ ਵੱਲੋਂ ਬਣਦਾ ਮੁਆਵਜਾ ਦੇਣ ਦੀ ਮੰਗ ਕੀਤੀ  ਜਾਂਦੀ ਹੈ।
ਸਥਾਨਕ ਮਕਬੂਲਪੁਰਾ ਅਬਾਦੀ ਦੀਆ 9, 10 ਤੋ 11 ਨੰਬਰ ਦੀਆ ਗਲੀਆ ਅੰਦਰ ਵਿਕਾਸ  ਹੋਣਾ ਬਹੁਤ ਜਰੂਰੀ ਹੈ ਕਿਉਕਿ  ਗਲੀਆਂ ਵਿੱਚ ਗੰਦ ਹੋਣ ਦੇ ਕਾਰਨ ਨਰਕ ਦਾ ਰੂਪ ਧਾਰਨ ਕਰ ਚੁੱਕੀਆ ਹਨ। ਇਸੇ ਤਰ੍ਹਾ ਰਸੂਲਪੁਰ ਕੱਲਰ ਵਿੱਚ ਪ੍ਰਾਇਮਰੀ ਸਕੂਲ ਨੂੰ ਮਿਡਲ ਤੱਕ ਅੱਪਗਰੇਡ ਕੀਤਾ ਜਾਵੇ ਤਾਂ ਜੋ ਗਰੀਬ ਲੋਕ ਸਸਤੀ ਤੇ ਮਿਆਰੀ ਵਿਦਿਆ ਹਾਸਲ ਕਰ ਸਕਣ। ਉਹਨਾਂ ਕਿਹਾ ਕਿ ਰਸੂਲਪੁਰ ਵਿਖੇ ਗੁਜਰਾਂ ਵੱਲੋ ਡੇਰਾ ਲਗਾਏ ਜਾਣ ਨਾਲ ਡੰਗਰਾਂ ਦੇ ਗੋਹੇ ਨਾਲ ਗੰਦਗੀ ਪੈ ਰਹੀ ਹੈ ਜਿਸ ਨਾਲ ਲੋਕ ਭਾਰੀ ਗਿਣਤੀ ਵਿੱਚ ਵੰਨ ਸਵੰਨੀਆ ਬੀਮਾਰੀਆ ਦੇ ਸ਼ਿਕਾਰ ਹੋ ਰਹੇ ਹਨ ਇਸ ਲਈ ਇਸ ਆਈ ਆਫਤ ਦਾ ਵੀ ਪ੍ਰਬੰਧ ਕੀਤਾ ਜਾਵੇ।
ਉਹਨਾਂ ਕਿਹਾ ਕਿ ਇਸੇ ਤਰ੍ਹਾ ਬਾਬਾ ਬਕਾਲਾ ਤਹਿਸੀਲ ਦੇ ਪਿੰਡ ਵਡਾਲਾ ਕਲਾਂ ਦੀ ਧਰਮਸ਼ਾਲਾ ਲਈ ਇੱਕ ਲੱਖ ਦੀ ਸਰਕਾਰੀ ਗਰਾਂਟ ਆਈ ਸੀ ਜਿਸ ਬਾਰੇ ਜਾਣਕਾਰੀ ਮਿਲੀ ਹੈ ਕਿ ਬਲਾਕ ਦੇ ਅਧਿਕਾਰੀ ਘੱਪਲੇਬਾਜੀ ਕਰ ਗਏ ਹਨ ਜਿਸ ਦੀ ਪੜਤਾਲ ਕਰਕੇ ਲੋੜੀਦੀ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਸ਼ੁਧ ਪਾਣੀ ਵੀ ਮੁਹੱਈਆ ਕਰਵਾਇਆ ਜਾਵੇ ਤਾਂ ਕਿ ਲੋਕ ਬੀਮਾਰੀਆਂ ਤੋਂ ਮੁਕਤ ਹੋ ਸਕਣ। ਇਸੇ ਤਰ੍ਹਾ ਬੁੱਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨ ਵੀ ਵਧਾਈ ਜਾਵੇ ਕਿਉਕਿ ਇੰਨੀ ਮਹਿੰਗਾਈ ਦੇ ਜ਼ਮਾਨੇ ਗੁਜਾਰਾ ਕਰਨਾ ਬੜਾ ਮੁਸ਼ਕਲ ਹੈ। ਇਸ ਧਰਨੇ ਨੂੰ ਜੋਗਾ ਸਿੰਘ ਵਡਾਲਾ ਤੇ ਇਲਾਵਾ  ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸ੍ਰੀ zਮਨਜੀਤ ਸਿੰਘ ਸੈਣੀ , ਸਰਕਲ ਮਕਬੂਲਪੁਰਾ ਦੇ ਪ੍ਰਧਾਨ ਮਲਕੀਤ ਸਿੰਘ, ਫੀਲਡ ਵਰਕਰ ਮੰਗਲ ਨਾਥ, ਤਹਿਸੀਲ ਜੰਡਿਆਲਾ ਪ੍ਰਧਾਨ ਜਸਪਾਲ ਸਿੰਘ ਰਜਧਾਨ, ਫੀਲਡ ਵਰਕਰ ਬਲਵਿੰਦਰ ਸਿੰਘ ਠੱਠੀਆ, ਵਰਕਰ ਕੁਲਦੀਪ ਸਿੰਘ ਵਡਾਲਾ, ਹਰਜਿੰਦਰ ਸਿੰਘ ਜਿੰਦਾ, ਗੁਰਮੇਜ ਸਿੰਘ ਬਟਾਲਾ ਤੇ ਤਹਿਸੀਲ ਪ੍ਰਧਾਨਾਂ ਨੇ ਵੀ ਸੰਬੋਧਨ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply