ਰਈਆ, 10 ਨਵੰਬਰ (ਬਲਵਿੰਦਰ ਸਿੰਘ ਸੰਧੂ) – ਮਨੁੱਖੀ ਅਧਿਕਾਰ ਮੰਚ (ਰਜਿ:) ਪੰਜਾਬ ਅਤੇ ਭਾਰਤ ਦੇ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਅੰਮ੍ਰਿਤਸਰ ਤਰਸੇਮ ਸਿੰਘ ਬਾਠ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਜ਼ਾਦ ਹਿੰਦ ਫੌਜ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ ਅੰਗ ਰਕਸ਼ਕ ਰਹੇ ਅਜ਼ਾਦੀ ਘੁਲਾਟੀਏ ਸ੍ਰ: ਕਰਨੈਲ ਸਿੰਘ ਚੀਮਾ ਦਾ ਅੰਤਿਮ ਸਸਕਾਰ ਪਿੰਡ ਤਿੰਮੋਵਾਲ ਵਿਖੇ ਡੀ.ਸੀ. ਰਜਤ ਅਗਰਵਾਲ ਅੰਮ੍ਰਿਤਸਰ ਜੀ ਦੀ ਅਗਵਾਈ ਸਦਕਾ ਰਾਸ਼ਟਰੀ ਸਨਮਾਨ ਨਾਲ ਕੀਤਾ ਗਿਆ। ਐਸ.ਡੀ.ਐਮ. ਬਾਬਾ ਬਕਾਲਾ ਵਿਮਲ ਸੇਤੀਆ, ਨਾਇਬ ਤਹਿਸੀਲਦਾਰ ਸ੍ਰ: ਮਨਜੀਤ ਸਿੰਘ ਵਾਲੀਆ ਬਾਬਾ ਬਕਾਲਾ ਸਾਹਿਬ, ਤਰਸੇਮ ਸਿੰਘ ਬਾਠ ਸੀਨੀਅਰ ਮੀਤ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਅੰਮ੍ਰਿਤਸਰ ਅਤੇ ਰੀਡਰ ਰਣਜੀਤ ਸਿੰਘ ਨੇ ਸ੍ਰ: ਕਰਨੈਲ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ੍ਰ: ਕਰਨੈਲ਼ ਸਿੰਘ ਨੇ ਆਜ਼ਾਦੀ ਦੀ ਲੜਾਈ ਵਿੱਚ ਜਪਾਨ, ਚੀਨ ਅਤੇ ਬਰਮਾ ਦੀਆਂ ਜੇਲਾਂ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦਾ ਸਾਥ ਦਿੱਤਾ। ਅੰਮ੍ਰਿਤਸਰ ਦੇ ਡੀ.ਸੀ. ਸਾਹਿਬ ਨੇ ਫੋਨ ਤੇ ਇਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਕਰਨੈਲ ਸਿੰਘ ਨੂੰ ਸ਼ਰਧਾਂਜਲੀ ਦੇਣ ਵਾਸਤੇ ਉਹਨਾਂ ਦੇ ਪੁੱਤਰ ਹਰਜਿੰਦਰ ਸਿੰਘ ਚੀਮਾ, ਲਖਵਿੰਦਰ ਸਿੰਘ ਚੀਮਾ, ਸਰਪੰਚ ਹਰਦੀਪ ਸਿੰਘ ਤਿੰਮੋਵਾਲ, ਸਾਬਕਾ ਸਰਪੰਚ ਮੰਲ ਸਿੰਘ, ਪੂਰਨ ਸਿੰਘ, ਗੁਰਦਿਆਲ ਸਿੰਘ, ਪ੍ਰਗਟ ਸਿੰਘ, ਮਹਿੰਦਰ ਸਿੰਘ, ਐਕਸ ਸਰਵਿਸਜ਼ ਲੀਗ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਉਹਨਾਂ ਦੇ ਸ਼ੁਭਚਿੰਤਕ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …