ਫਾਜਿਲਕਾ, 15 ਮਾਰਚ (ਵਿਨੀਤ ਅਰੋੜਾ)- ਨਵਾਂ ਸਲੇਮਸ਼ਾਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚੀਆਂ ਦੇ ਸਲਾਨਾ ਸਮਾਗਮ ਅਤੇ ਪੰਜਵੀਂ ਜਮਾਤ ਦੇ ਬੱਚੀਆਂ ਦੀ ਵਿਦਾਈ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡੀਈਓ ਸੰਦੀਪ ਧੂੜੀਆ ਨੇ ਵਿਸ਼ੇਸ਼ ਰੂਪ ਨਾਲ ਸ਼ਿਰਕਤ ਕੀਤੀ। ਇਸ ਮੌਕੇ ਤੇ ਵਿਦਿਆਰਥੀਆਂ ਦੁਆਰਾ ਨੈਤਿਕ ਸਿੱਖਿਆ ਉੱਤੇ ਭਾਸ਼ਣ ਅਤੇ ਸੰਸਕ੍ਰਿਤਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪਿੰਡ ਦੇ ਸਰਪੰਚ ਅਤੇ ਸਕੂਲ ਪ੍ਰਬੰਧ ਕਮੇਟੀ ਦੇ ਮੈਬਰਾਂ ਨੇ ਸਕੂਲ ਦੀ ਬਿਹਤਰੀ ਲਈ ਵਿਚਾਰ ਪੇਸ਼ ਕੀਤੇ ।ਸਕੂਲ ਮੁਖੀ ਰਾਕੇਸ਼ ਕੁਮਾਰ ਨੇ ਬੱਚੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।ਡੀਈਓ ਨੇ ਨਵੇਂ ਬਣੇ ਹੈਡਮਾਸਟਰ ਰੂਮ ਦਾ ਜਾਂਚ ਕੀਤਾ।ਇਸ ਮੌਕੇ ਉੱਤੇ ਜਿਲਾ ਰਿਸੋਰਸ ਪਰਸਨ ਪ੍ਰਦੀਪ ਛਾਬੜਾ ਅਤੇ ਧਰਮਿੰਦਰ ਵੀ ਮੌਜੂਦ ਰਹੇ।ਸਮਾਗਮ ਵਿੱਚ ਰੰਗ ਮੰਚ ਸੰਚਾਲਨ ਸੰਦੀਪ ਸ਼ਰਮਾ ਨੇ ਕੀਤਾ।ਸਮਾਰੋਹ ਵਿੱਚ ਸੀਐਚਟੀ ਰਾਮ ਕ੍ਰਿਸ਼ਣ ਧੁਨਕੀਆ, ਬੀਆਰਪੀ ਰਵਿੰਦਰਪਾਲ, ਇੰਦਰ ਸਿੰਘ, ਰਜਨੀਸ਼ ਕੁਮਾਰ, ਸੁਮਨਦੀਪ, ਰੂਬੀਨਾ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …