ਫਾਜਿਲਕਾ, 15 ਮਾਰਚ (ਵਿਨੀਤ ਅਰੋੜਾ)- ਸਥਾਨਕ ਗਿਆਨੀ ਗੁਰਬਖਸ਼ ਸਿੰਘ ਭਗਤੀ ਆਸ਼ਰਮ ਵਿੱਚ ਅੱਜ 106ਵੇਂ ਸਾਲਾਨਾ ਸਤਿਸੰਗ ਮੌਕੇ ਸਰਵਧਰਮ ਪ੍ਰਾਥਨਾ ਸਭਾ ਦਾ ਆਯੋਜਨ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਸੁਨੀਤਾ ਬੇਦੀ ਨੇ ਦੱਸਿਆ ਕਿ ਸਤਿਸੰਗ ‘ਚ ਭਾਰੀ ਗਿਣਤੀ ਵਿੱਚ ਬਾਬਾ ਜੀ ਦੇ ਸਾਥੀ ਤੇ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਭਾਈ ਹਰਮਿੰਦਰ ਸਿੰਘ, ਭਾਈ ਗੁਰਵਿੰਦਰ ਸਿੰਘ ਸ਼ੈਰੀ ਦੁਆਰਾ ਗੁਰਬਾਣੀ ਦੇ ਵਿਚਾਰ ਅਤੇ ਮਾਸਟਰ ਕ੍ਰਿਸ਼ਣ ਸ਼ਾਂਤ ਤੇ ਕ੍ਰਿਸ਼ਣ ਲਾਲ ਸਚਦੇਵਾ ਬੋਬੀ ਦੁਆਰਾ ਸੁੰਦਰ ਭਜਨ ਪੇਸ਼ ਕੀਤੇ ਗਏ।ਭਾਈ ਕੁਲਬੀਰ ਸਿੰਘ ਨੇ ਕੀਰਤਨ ਤੇ ਪ੍ਰਵਚਨਾ ਅਤੇ ਡੇਰੇ ਦੇ ਸੰਚਾਲਕ ਬਾਬਾ ਅੱਤਰ ਸਿੰਘ ਬੇਦੀ ਨੇ ਹਰਿ ਕਥਾ ਸੁਣਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ ।ਅਰਦਾਸ ਉਪਰੰਂਤ ਗੁਰੂ ਦਾ ਲੰਗਰ ਵੀ ਵੰਡਿਆ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …