Sunday, December 22, 2024

ਕਿਹੜੀ ਚੁਣਾਂ ਸਰਕਾਰ…….

ਕਿਹੜੀ ਚੁਣਾਂ ਸਰਕਾਰ ਸਮਝ ਕੋਈ ਆਉਂਦੀ ਨਹੀਂ।
ਦੱਸ! ਕੀ ਕਰਾਂ ਮੇਰੇ ਯਾਰ ਸਮਝ ਕੋਈ ਆਉਂਦੀ ਨਹੀਂ।

ਹੁਣ ਦੇਸ਼ ਮੇਰੇ ਵਿੱਚ ਬੜੇ ਘੁਟਾਲੇ ਵਧ ਗਏ ਨੇ
ਹੋਏ ਨੇਤਾ ਸ਼ਰਮਸਾਰ, ਸਮਝ ਕੋਈ ਆਉਂਦੀ ਨਹੀਂ।

ਜੁੱਤੀਆਂ ਲਾਹ ਕੇ ਗਾਲਾਂ ਕੱਢਦੇ ਨੇ, ਸੰਸਦ ਵਿੱਚ
ਲੜਦੇ ਜਿਵੇਂ ਗ਼ਦਾਰ, ਸਮਝ ਕੋਈ ਆਉਂਦੀ ਨਹੀਂ।

ਸਭ ਤਾਣਾ-ਬਾਣਾ ਦੇਸ਼ ਮੇਰੇ ਦਾ ਵਿਗੜ ਗਿਆ
ਹਿੰਦੂ, ਮੁਸਲਿਮ ਤੇ ਸਰਦਾਰ, ਸਮਝ ਵੀ ਆਉਂਦੀ ਨਹੀਂ।

ਹੁਣ ਗੁੰਡਾਗਰਦੀ ਤੇ ਚੋਰ-ਬਾਜ਼ਾਰੀ ਸਿਖਰਾਂ ‘ਤੇ
ਪੱਤ ਲੁੱਟਣ ਸ਼ਰੇ ਬਜ਼ਾਰ, ਸਮਝ ਤਾਂ ਆਉਂਦੀ ਨਹੀਂ।

ਆਜ਼ਾਦੀ ਤੋਂ ਬਰਬਾਦੀ ਵੱਲ ਨੂੰ ਤੁਰ ਪਏ ਹਾਂ
ਕੀ ਬਣੇਗਾ ਆਖਰਕਾਰ, ਸਮਝ ਤਾਂ ਆਉਂਦੀ ਨਹੀਂ।

`ਸੁਹਲ` ਦੇਸ਼ ਦੇ ਆਗੂ, ਹੀ ਅੱਗ ਲਗਾਉਂਦੇ ਰਹੇ
ਕੁੱਝ ਧਰਮ ਦੇ ਠੇਕੇਦਾਰ, ਸਮਝ ਤਾਂ ਆਉਂਦੀ ਨਹੀਂ।22102021

ਮਲਕੀਅਤ `ਸੁਹਲ`
ਗੁਰਦਾਸਪੁਰ
ਮੋ- 9872848610

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …