Friday, March 28, 2025

ਸ੍ਰੀ ਅਨਿਲ ਜ਼ੋਸ਼ੀ ਵਲੋਂ 1.5 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਵਰਕਸ਼ਾਪਾਂ ਦਾ ਉਦਘਾਟਨ

PPN1411201423

ਅੰਮ੍ਰਿਤਸਰ, 14 ਨਵੰਬਰ (ਰੋਮਿਤ ਸ਼ਰਮਾ) – ਸਥਾਨਕ  ਸਰਕਾਰੀ ਆਈ ਟੀ ਆਈ ਰਣਜੀਤ ਐਵੀਨਿਉ ਵਿਖੇ ਅੱਜ ਕੈਬਨਟ ਮੰਤਰੀ ਸ੍ਰੀ ਅਨਿਲ ਜ਼ੋਸ਼ੀ ਸਥਾਨਕ ਸਰਕਾਰਾਂ ਤੇ ਮੈਡੀਕਲ ਐਜੂਕੇਸ਼ਨ ਨੇ 1.5 ਕਰੋੜ ਰੁ: ਦੀ ਲਾਗਤ ਨਾਲ ਬਣਨ ਵਾਲੀਆਂ ਵਰਕਸ਼ਾਪਾਂ ਦੀ ਉਦਘਾਟਨ ਕੀਤਾ।ਪ੍ਰਿੰਸੀਪਲ ਸ੍ਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਇਹ ਸੰਸਥਾ ਤਕਰੀਬਨ 2 ਸਾਲ ਪਹਿਲਾਂ ਕੈਬਨਟ ਮੰਤਰੀ ਸ੍ਰੀ ਅਨਿਲ ਜ਼ੋਸ਼ੀ ਜੀ ਦੇ ਯਤਨਾ ਸਦਕਾ ਹੋਂਦ ਵਿਚ ਆਈ ਸੀ।ਇਸ ਸੰਸਥਾ ਵਿਖੇ ਪਹਿਲਾ ਮੰਤਰੀ ਜੀ ਨੇ ਪ੍ਰਰੋਹਣਾਚਾਰੀ ਵਿਭਾਗ ਵਲੋ 2 ਕਰੋੜ ਦੀ ਲਾਗਤ ਨਾਲ ਬੰਦ ਹੋਣ ਵਾਲੇ ਕੋਰਸਾਂ ਨੂੰ ਆਪਣੇ ਨਿਜੀ ਯਤਨਾ ਸਦਕਾ ਬਹਾਲ ਕਰਵਾਈਆ ਅਤੇ 75 ਲੱਖ ਦੇ ਨਾਲ ਉਸ ਦੀ  ਉਸਾਰੀ ਕਰਵਾਈ ਅਤੇ ਕੋਰਸਾਂ ਨੂੰ ਚਲਵਾਇਆ ਅਤੇ ਆਉਣ ਵਾਲੇ ਦਾਖਲਾ ਸੈਸ਼ਨ 2014 ਦੇ ਦੋਰਾਨ ਹੋਰ 12 ਨਵੇ ਕੋਰਸ ਚਲਾਏ ਜਾਣਗੇ।ਇਸ ਮੋਕੇ ਤੇ ਪੀ ਡਬਲਯੂ ਡੀ ਦੇ ਅੇਕਸੀਅਨ, ਸ੍ਰੀ ਜੇ. ਐਸ ਸੋਢੀ ਨੂੰ ਮੰਤਰੀ ਜੀ ਅਤੇ ਪ੍ਰਿੰਸੀਪਲ ਵਲੋ ੫੦ ਲੱਖ ਰੁ: ਦਾ ਚੈਕ ਪਹਿਲਾ ਰਾਸ਼ੀ ਵਲੋ ਦਿੱਤਾ ਗਿਆ।
ਇਸ ਮੋਕੇ ਤੇ ਪ੍ਰਿਥਪਾਲ ਸਿੰਘ ਫੋਜੀ, ਕਸ਼ਮੀਰ ਸਿੰਘ, ਦਿਲਬਾਗ ਸਿੰਘ, ਕਮਲ ਭੂਸ਼ਨ ਸ਼ਰਮਾ, ਹਰਜਿੰਦਰ ਸਿੰਘ, ਬਿੱਲਾ, ਡਾ ਡਾਲਮ, ਸੰਸਥਾ ਦੇ ਵਾਈਸ ਪ੍ਰਿੰਸ਼ੀਪਲ ਸ੍ਰੀ ਕੁਲਵਿੰਦਰ ਸਿੰਘ, ਨਵਜੋਤ ਸਿੰਘ ਧੂਤ, ਕਰਨੈਲ ਸਿੰਘ, ਤਜਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਕੁਲਵਿੰਦਰਪਾਲ ਸਿੰਘ, ਹਰਿੰਦਰ ਸਿੰਘ ਰਧਾਵਾ, ਰਣਜੀਤ ਸਿੰਘ, ਸੁਖਜੀਤ ਸਿੰਘ, ਜ਼ਸਪਾਲ ਸਿੰਘ, ਰਜੀਵ ਪ੍ਰਭਾਕਰ, ਦੀਪਕ ਕੁਮਾਰ, ਰਵਿੰਦਰ ਸਿੰਘ, ਸ੍ਰੀਮਤੀ ਜਤਿੰਦਰ ਕੋਰ, ਠੇਕੇਦਾਰ ਜ਼ਸਪਾਲ ਸਿੰਘ ਭੂਲਰ, ਐਸ ਡੀ ਓ ਰਜਿੰਦਰ ਕੱਕੜ, ਰਕੇਸ਼ ਮਿੰਟੂ ਪੀ ਏ, ਸ੍ਰੀ ਗੁਰਵਿੰਦਰ ਸਿੰਘ, ਹਰਪਾਲ ਸਿੰਘ, ਸਤਨਾਮ ਸਿੰਘ, ਗੁਰਭੇਜ਼ ਸਿੰਘ, ਰਵੀ ਕੁਮਾਰ ਅਤੇ ਸੰਸਥਾ ਦੇ ਸਿਖਿਆਰਥੀ ਮਜੂਦ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply