Friday, March 28, 2025

ਮਾਲ ਰੋਡ ਸਕੂਲ ਵਿਖੇ ਖੇਤਰ ਪੱਧਰੀ ਸਹਿ ਅਕਾਦਮਿਕ ਮੁਕਾਬਲੇ ਸਮਾਪਤ

ਅੰਮ੍ਰਿਤਸਰ, ਗੁਰਦਾਸਪੁਰ, ਕਪੁਰਥਲਾ, ਤਰਨਤਾਰਨ ਤੇ ਪਠਾਨਕੋਟ ਦੇ ਵਿਦਿਆਰਥੀਆਂ ਕੀਤਾ ਆਪਣੇ ਫ਼ਨ ਦਾ ਮੁਜ਼ਾਹਰਾ

PPN1411201425

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ ਸੱਗੂ) – ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਾਲ ਰੋਡ ਵਿਖੇ ਤਿੰਨ ਰੋਜ਼ਾ ਖੇਤਰ ਪੱਧਰੀ ਸਹਿ ਅਕਾਦਮਿਕ ਮੁਕਾਬਲੇ ਅੱਜ ਸਮਾਪਤ ਹੋ ਗਏ। ਇਹ ਮੁਕਾਬਲੇ ਵਿਦਿਆਰਥੀਆਂ ‘ਚ ਉਸਾਰੂ ਰੁਚੀਆਂ ਜਗਾਉਣ ਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੌਂ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਕਪੁਰਥਲਾ, ਤਰਨਤਾਰਨ ਅਤੇ ਪਠਾਨਕੋਟ ਨਾਲ ਸਬੰਧਿਤ ਸੈਂਕੜੇ ਵਿਦਿਆਰਥੀਆਂ ਨੇ ਭਾਸ਼ਣ-ਕਲਾ, ਕਵਿਤਾ-ਉਚਾਰਨ, ਆਮ ਗਿਆਨ ਅਤੇ ਲੋਕ ਨਾਚ ਗਿੱਧੇ ਰਾਹੀਂ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ।
ਮੁਕਾਬਲੇ ਦੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਵਿਦਿਅਕ ਮੁਕਾਬਲਿਆਂ ਦੇ ਕੋ-ਆਰਡੀਨੇਟਰ ਸ੍ਰੀਮਤੀ ਰਜਿੰਦਰ ਚੌਹਾਨ ਨੇ ਵਿਦਿਆਰਥੀ ਕਲਾਕਾਰਾਂ ਨੂੰ ਇਨਾਮ ਵੰਡਦਿਆਂ ਕਿਹਾ ਕਿ ਸਿੱਖਿਆ ਵਿਚ ਸਹਿ ਅਕਾਦਮਿਕ ਕਿਰਿਆਵਾਂ ਦਾ ਵਿਸ਼ੇਸ਼ ਮੱਹਤਵ ਹੁੰਦਾ ਹੈ। ਇਨ੍ਹਾਂ ਨਾਲ ਜਿਥੇ ਵਿਦਿਆਰਥੀਆਂ ਦੀ ਪ੍ਰਤਿਭਾ ਵਿਚ ਨਿਖਾਰ ਆਉਂਦਾ ਹੈ ਉਥੇ ਨਾਲ ਹੀ ਇਹ ਸਾਡੇ ਵਿਰਸੇ ਅਤੇ ਸਭਿਆਚਾਰ ਦੀਆਂ ਰੱਖਿਅਕ ਵੀ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਵੀ ਪਾਠ-ਕ੍ਰਮ ਦੀ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਵਿਚ ਚੰਗੇ ਗੁਣਾਂ ਦੇ ਸੰਚਾਰ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।ਇਸ ਮੌਕੇ ਮਾਲ ਰੋਡ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਧੰਨਵਾਦ ਕੀਤਾ।
ਇਨ੍ਹਾਂ ਮੁਕਾਬਲਿਆਂ ਵਿਚ ਭਾਸ਼ਣ ਕਲਾ ਦੂਜੇ ਵਰਗ ਮੁਕਾਬਲੇ ਵਿਚ ਸ.ਕੰ.ਸ.ਸ.ਸਕੂਲ, ਮਾਲ ਰੋਡ, ਅੰਮ੍ਰਿਤਸਰ ਦੀ ਸ਼ੁਭਨੀਤ ਕੌਰ ਨੇ ਪਹਿਲਾ ਸਥਾਨ, ਸੈਂਟਰਲ ਪਬਲਿਕ ਸ.ਸ.ਸਕੂਲ, ਗੁਰਦਾਸਪੁਰ ਦੀ ਕੋਮਲਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਸੰਤ ਬਾਬਾ ਭੂਰੀ ਵਾਲੇ ਪਬਲਿਕ ਸਕੂਲ ਤਰਨਤਾਰਨ ਦੀ ਬਲਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਗਿੱਧਾ ਮੁਕਾਬਲਾ ਦੂਜੇ ਵਰਗ ਵਿਚ ਪ੍ਰਿਮਰੋਜ਼ਿਜ ਇੰਗਲਿਸ਼ ਸਕੂਲ, ਕੋਟ ਆਤਮਾਰਾਮ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ ਅਤੇ ਸ.ਸ.ਸ.ਸਕੂਲ ਮੀਆਂ ਵਿੰਡ ਤਰਨਤਾਰਨ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਗਿੱਧਾ ਮੁਕਾਬਲਾ ਤੀਸਰੇ ਵਰਗ (ਸੀਨੀਅਰ ਵਰਗ) ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ, ਸੇਂਟ ਸੋਲਜਰ ਡੇ ਬੋਰਡਿੰਗ ਸਕੂਲ, ਜੰਡਿਆਲਾ ਗੁਰੂ ਅਤੇ ਸ੍ਰੀ ਗੁਰੂ ਗੋਬਿੰਦ ਸ. ਸਕੂਲ, ਸਰਹਾਲੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਜੱਜ ਸਾਹਿਬਾਨ ਦੀ ਭੂਮਿਕਾ ਸ੍ਰੀਮਤੀ ਬਲਵਿੰਦਰ ਕੌਰ (ਬਠਿੰਡਾ), ਸ੍ਰੀਮਤੀ ਦਰਸ਼ਨ ਕੌਰ (ਬਠਿੰਡਾ), ਸ੍ਰੀਮਤੀ ਕੁਲਜੀਤ ਵਿਰਕ (ਮੋਗਾ), ਸ੍ਰੀ ਲੋਕ ਨਾਥ (ਖੰਨਾ), ਸ੍ਰੀਮਤੀ ਹਰਵਿੰਦਰ ਕੌਰ, ਸ੍ਰੀ ਭਗਵੰਤ ਸਿੰਘ, ਡਾ. ਕੈਲਾਸ਼ ਭਾਰਦਵਾਜ ਨੇ ਨਿਭਾਈ। ਇਹਨਾਂ ਮੁਕਾਬਲਿਆਂ ਦੇ ਪ੍ਰਬੰਧਕ ਸ੍ਰੀਮਤੀ ਜਤਿੰਦਰ ਕੌਰ ਪੰਜਾਬੀ ਲੈਕਚਰਾਰ ਅਤੇ ਰਵਿੰਦਰ ਅਠਵਾਲ ਮੌਕੇ ਤੇ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply