ਅੰਮ੍ਰਿਤਸਰ, 14 ਨਵੰਬਰ (ਪ੍ਰਵੀਨ ਸਹਿਗਲ) – ਸਿੱਖਿਆ ਦੇ ਪੱਧਰ ਨੂੰ ਉੱਚਾ ਉਠਾਉਣ ਲਈ 13 ਅਤੇ 14 ਨਵੰਬਰ ਨੂੰ ਰੋਜ਼ ਬਰਡਸ ਸਕੂਲ ਵਿੱਚ ‘ਪੁਸਤਿਕਾ’ ਨਾਂ ਦੀ ਪ੍ਰਦਰਸ਼ਨੀ ਲਗਾਈ ਗਈ।ਪੁਸਤਿਕਾ ਦਾ ਅਰਥ ਹੈ ਜੋ ਬੱਚੇ ਆਪਣੀ ਕਲਾਸ ਵਿੱਚ ਪੁਸਤਕਾਂ ਪੜ੍ਹਦੇ ਹਨ। ਉਨ੍ਹਾਂ ਨੂੰ ਮਾਡਲ ਜਾਂ ਚਾਰਟ ਰਾਹੀਂ ਪ੍ਰਦਰਸ਼ਿਤ ਕਰਨਾ। ਇਸ ਪ੍ਰਦਰਸ਼ਨੀ ਦੇ ਮੁੱਖ ਮਹਿਮਾਨ ਸ੍ਰ: ਨਿਰਭੈ ਸਿੰਘ ਸਨ। ਉਨ੍ਹਾਂ ਨੇ ਸਕੂਲ ਕਮੇਟੀ ਦੇ ਪ੍ਰਧਾਨ ਹਰਪ੍ਰੀਤ ਕੌਰ, ਡਾਇਰੈਕਟਰ ਸ੍ਰੀ ਨਰੇਂਦਰ ਪਾਲ ਸਿੰਘ ਅਤੇ ਪ੍ਰੈਜੀਡੈਂਟ ਦਵਿੰਦਰ ਕੌਰ ਦੇ ਨਾਲ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਮੁੱਖ ਮਹਿਮਾਨ ਨੇ ਬੱਚਿਆਂ ਦੀ ਕਲਾ ਦੀ ਤਰੀਫ ਕੀਤੀ। ਮੁੱਖ ਮਹਿਮਾਨ ਨੇ ਕਿਹਾ ਕਿ ਸਕੂਲ ਪਧ੍ਰਾਨ ਹਰਪ੍ਰੀਤ ਕੌਰ ਦੀ ਦੇਖ ਰੇਖ ਹੇਠ ਸਕੂਲ ਵਿੱਚ ਬੱਚਿਆਂ ਨੂੰ ਉੱਚ ਸਿੱਖਿਆ ਦੇਣ ਲਈ ਹਮੇਸ਼ਾਂ ਹੀ ਕਈ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਬੱਚਿਆਂ ਦੀ ਹਰ ਖੇਤਰ ਵਿੱਚ ਉਨਤੀ ਹੋ ਸਕੇ।ਇਸ ਪ੍ਰਦਰਸ਼ਨੀ ਵਿੱਚ ਬੱਚਿਆਂ ਤੋਂ ਇਲਾਵਾ ਸਾਰੇ ਅਧਿਆਪਕਾਂ ਦਾ ਵੀ ਪੂਰਾ ਸਹਿਯੋਗ ਰਿਹਾ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …