ਅੰਮ੍ਰਿਤਸਰ, 16 ਨਵੰਬਰ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਵੱਲੋ ਮਾੜੇ ਅਨਸਰਾ ਨੂੰ ਨਿਕੇਲ ਪਾਉਣ ਦੀਆ ਹਦਾਇਤਾਂ ‘ਤੇ ਅਮਲ ਕਰਦਿਆਂ ਸਥਾਨਕ ਥਾਣਾ ਕੰਟੋਨਮੈਂਟ ਦੀ ਪੁਲਿਸ ਨੇ ਖੋਹਾਂ ਕਰਨ ਵਾਲੇ ਗੈਂਗ ਦਾ ਸਫਾਇਆ ਕੀਤਾ ਹੈ।ਇਹ ਗੈਂਗ ਸ਼ਹਿਰ ਵਿਚ ਕਾਫੀ ਦੇਰ ਤੋ ਟੂਰਿਸਟਾਂ ਤੋ ਰਾਹ ਜਾਂਦਿਆਂ ਕੈਸ਼, ਪਰਸ ਅਤੇ ਚੈਨੀਆਂ ਆਦਿ ਦੀਆਂ ਖੋਹਾਂ ਕਰਦੇ ਆ ਰਹੇ ਸਨ, ਜੋ ਇਹਨਾਂ ਦੀ ਗ੍ਰਿਫਤਾਰੀ ਨਾਲ ਸਨੈਚਿੰਗ ਦੀ ਵੱਡੀ ਸਮੱਸਿਆ ਹੱਲ ਹੋਈ ਹੈ।ਇਸ ਸਬੰਧੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼੍ਰੀ ਜਤਿੰਦਰ ਸਿੰਘ ਅੋਲਖ ਵੱਲੋ ਜਾਰੀ ਪ੍ਰੈਸ ਨੋਟ ਅਨੁਸਾਰ ਥਾਣਾ ਕੰਟੋਨਮੈਟ ਦੀ ਪੁਿਲਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ ਤਿੰਨ ਮੈਬਰਾਂ ਹਰਪਾਲ ਸਿੰਘ ਹੀਰਾ ਪੁੱਤਰ ਅਜੀਤ ਸਿੰਘ ਵਾਸੀ ਕੋਟ ਮਿੱਤ ਸਿੰਘ ਅੰਮ੍ਰਿਤਸਰ, ਦਲਜੀਤ ਸਿੰਘ ਉਰਫ ਕਾਕਾ ਰਾਜਬੀਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ 168 ਈਸਟ ਗੋਬਿੰਦ ਨਗਰ ਬਜਾਰ ਡਰੰਮਾ ਵਾਲਾ ਅੰਮ੍ਰਿਤਸਰ ਤੇ ਰਾਹੁਲ ਕੁਮਾਰ ਉਰਫ ਪਿੱਦੀ ਪੁੱਤਰ ਵਿਜੇ ਕੁਮਾਰ ਵਾਸੀ ਅਜੀਤ ਨਗਰ, ਅੰਮ੍ਰਿਤਸਰ ਨੂੰ ਹਥਿਆਰਾਂ ਅਤੇ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।ਉਕਤ ਦੋਸ਼ੀਆ ਪਾਸੋ 795 ਗ੍ਰਾਮ ਨਸ਼ੀਲਾ ਪਾਊਡਰ, ਇਕ ਪਿਸਟਲ ਦੇਸੀ 32 ਬੋਰ, 2 ਾ?ਰਡਭਿ, 16 ਰੋਂਦ ਜਿੰਦਾ 7.65, ਚੋਰੀ ਸ਼ੁਦਾ 2 ਮੋਟਰ ਸਾਈਕਲ ਅਤੇ ਇਹਨਾ ਪਾਸ ਖੋਹ ਕੀਤੀਆ 4 ਚੈਨੀਆ ਸੋਨਾ ਬ੍ਰਾਮਦ ਕੀਤੀਆ ਗਈਆ ਹਨ।ਮੁੱਢਲੀ ਪੁੱਛ-ਗਿੱਛ ਦੋਰਾਨ ਇਹਨਾਂ ਲੁਟੇਰਿਆਂ ਨੇ ਸ਼ਹਿਰ ਵਿਚ 15 ਖੋਹ ਦੀਆਂ ਵਾਰਦਾਤਾਂ ਦਾ ਇਕਬਾਲ ਕੀਤਾ ਹੈ।ਇਹਨਾ ਦੋਸ਼ੀਆਂ ਖਿਲਾਫ ਐਨ.ਡੀ.ਪੀ.ਐਸ ਦੀ ਧਾਰਾ 21ਫ਼22ਫ਼61ਫ਼85 ਐਕਟ, 25ਫ਼54ਫ਼59 ਅਸਲਾ ਐਕਟ ਤਹਿਤ ਥਾਣਾ ਕੰਟੋਨਮੈਂਟ ਵਿਖੇ ਮਾਮਲੇ ਦਰਜ ਕਰਕੇ
ਰਿਮਾਡ ਹਾਸਲ ਕਰਕੇ ਡੁੰਘਿਆਈ ਨਾਲ ਪੁੱਛ-ਗਿੱਛ ਕਰਕੇ ਹੋਰ ਬ੍ਰਾਮਦਗੀ ਕੀਤੀ ਜਾਵੇਗੀ ਤੇ ਹੋਰ ਖੋਹਾਂ ਦੇ ਉਜਾਗਰ ਹੋਣ ਦੀ ਸੰਭਾਵਨਾ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …