Sunday, April 27, 2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅਮਰੀਕਾ-ਪਾਕਿਸਤਾਨ-ਭਾਰਤ ਸਬੰਧਾਂ ਦਾ ਭਵਿੱਖ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ

PPN2011201410

ਅੰਮ੍ਰਿਤਸਰ, 20 ਨਵੰਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਕੂਲ ਆਫ ਸੋਸ਼ਲ ਸਾਇੰਸਜ਼ ਵੱਲੋਂ ਇੱਥੇ ਖੇਤਰ ਦੇ ਸੰਦਰਭ ਵਿਚ ਅਮਰੀਕਾ-ਪਾਕਿਸਤਾਨ-ਭਾਰਤ ਸਬੰਧਾਂ ਦਾ ਭਵਿੱਖ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਵਾਸ਼ਿੰਗਟਨ ਡੀ.ਸੀ. ਅਮਰੀਕਾ ਦੇ ਕੌਂਸਲ ਆਨ ਫੋਰਨ ਰੀਲੇਸ਼ਜ਼ (ਸੀ.ਐਫ.ਆਰ.) ਦੇ ਭਾਰਤ, ਪਾਕਿਸਤਾਨ ਤੇ ਸਾਊਥ ਏਸ਼ੀਆ ਲਈ ਸੀਨੀਅਰ ਫੈਲੋ, ਸ੍ਰੀ ਡੇਨੀਅਲ ਐਸ. ਮਾਰਕੀ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਇਹ ਵਿਸ਼ੇਸ਼ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਅੰਦਰੂਨੀ ਸੁਰੱਖਿਆ ਹਾਲਾਤ, ਤੇਜੀ ਨਾਲ ਵਧਦੀ ਆਬਦੀ, ਵੱਧਦੇ ਹੋਏ ਪਰਮਾਣੂ ਜ਼ਖੀਰਾ, ਰਾਜਨੀਤਿਕ ਅਸਥਿਰਤਾ, ਆਤੰਕਵਾਦ ਅਤੇ ਭਾਰਤ-ਚੀਨ ਸਬੰਧਾਂ ਕਰਕੇ ਅਮਰੀਕਾ ਦੀ ਵਿਦੇਸ਼ ਨੀਤੀ ਬਣਾਉਣ ਵਾਲਿਆਂ ਦਾ ਧਿਆਨ ਹਮੇਸ਼ਾ ਹੀ ਪਾਕਿਸਤਾਨ ਵੱਲ ਆਕਰਸ਼ਤ ਰਹੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਚਾਹੀਦਾ ਹੈ ਕਿ ਪਾਕਿਸਤਾਨ ਦੀ ਸਾਮਰਿਕ ਮਹੱਤਤਾ ਦੇ ਨਜ਼ਰ ਦੱਖਣ ਏਸ਼ੀਆ ਦੀ ਬਜ਼ਾਇ ਏਸ਼ੀਆਈ ਨੀਤੀ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਅਮਰੀਕਾ ਅਤੇ ਚੀਨ ਦੇ ਰਿਸ਼ਤੇ ਮੌਜੂਦਾ ਅਬਾਮਾ ਪ੍ਰਸ਼ਾਸਨ ਦੀ ਰੀਬੈਲੰਸਿੰਗ ਨੀਤੀ ਦੇ ਤਹਿਤ ਅਮਰੀਕਾ ਨੂੰ ਜਪਾਨ, ਭਾਰਤ, ਆਸਟਰੇਲੀਆਂ ਵਿਚ ਖੇਤਰੀ ਤਾਕਤਾਂ ਨੂੰ ਨੇੜੇ ਲਿਆਏਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਰੀਬੈਂਲਸਿੰਗ ਨੀਤੀ ਨੂੰ ਅਮਰੀਕਾ ਦੀ ਭਾਰਤ ਪ੍ਰਤੀ ਵਧਦੀ ਹੋਈ ਦੋਸਤੀ ਅਤੇ ਚੀਨ ਦਾ ਘਿਰਾਊ ਕਰਨ ਦੇ ਬਰਾਬਰ ਸਮਝਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਪਰਮਾਣੂ ਲਾਇਬਿਲਟੀ ਕਾਨੂੰਨ ਨੂੰ ਭਾਰਤ ਤੇ ਅਮਰੀਕਾ ਦੇ ਸਬੰਧ ਨੂੰ ਮਜ਼ਬੂਤ ਕਰਨ ਵਿਚ ਰੁਕਾਵਟ ਪੈਦਾ ਕੀਤੀ ਹੈ। ਉਨ੍ਹਾਂ ਦਾ ਇਹ ਵੀ ਵਿਚਾਰ ਸੀ ਕਿ ਅਮਰੀਕਾ ਅਤੇ ਭਾਰਤ ਦਾ ਪਰਮਾਣੂ ਕਰਾਰ ਆਰਥਿਕ ਦ੍ਰਿਸ਼ਟੀ ਤੋਂ ਵੱਧ ਕੇ ਸਾਮਰਿਕ ਦ੍ਰਿਸ਼ਟੀ ਤੋਂ ਜ਼ਿਆਦਾ ਮਹੱਤਵਪੂਰਨ ਹੈ।  ਲੈਕਚਰ ਦਾ ਸੰਚਾਲਨ ਸਕੂਲ ਦੇ ਅਸਿਸਟੈਂਟ ਪ੍ਰੋਫੈਸਰ ਰਾਜਨੀਤੀ ਵਿਗਿਆਨ, ਡਾ. ਰਾਜੇਸ਼ ਕੁਮਾਰ ਨੇ ਕੀਤਾ।

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply