ਅੰਮ੍ਰਿਤਸਰ, 22 ਨਵੰਬਰ (ਸੁਖਬੀਰ ਸਿੰਘ) – ਮੁੱਖ ਸੰਸਦੀ ਸਕੱਤਰ ਤੇ ਹਲਕਾ ਦੱਖਣੀ ਤੋਂ ਵਿਧਾਇਕ ਸ੍ਰ. ਇੰਦਰਬੀਰ ਸਿੰਘ ਬੁਲਾਰੀਆ ਨੂੰ ਯੂਥ ਅਕਾਲੀ ਦਲ ਦੇ ਮਾਝਾ ਜੋਨ ਦਾ ਪ੍ਰਧਾਨ ਬਨਾਉਣ ‘ਤੇ ਕੋਂਸਲਰ ਦਲਬੀਰ ਸਿੰਘ ਮੱਮਣਕੇ ਅਤੇ ਕੋਂਸਲਰ ਅਮਰੀਕ ਸਿੰਘ ਲਾਲੀ ਨੇ ਅਕਾਲੀ ਹਾਈ ਕਮਾਂਡ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦਾ ਧੰਨਵਾਦ ਕਰਦਿਆਂ ਸ੍ਰ. ਬੁਲਾਰੀਆ ਨੂੰ ਇਸ ਨਿਯੁੱਕਤੀ ‘ਤੇ ਵਧਾਈ ਦਿੱਤੀ ਹੈ। ਸਥਾਨਕ ਤਾਜ ਪੈਲਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਕਤ ਨੇਤਾਵਾਂ ਨੇ ਕਿਹਾ ਕਿ ਸ੍ਰ. ਬੁਲਾਰੀਆ ਦੀ ਅਗਵਾਈ ‘ਚ ਯੂਥ ਅਕਾਲੀ ਦਲ ਪਹਿਲਾਂ ਨਾਲੋਂ ਵੀ ਜਿਆਦਾ ਮਜਬੂਤ ਹੋਵੇਗਾ।ਉਹਨਾਂ ਨੇ ਕਿਹਾ ਕਿ ਮਾਝਾ ਜੋਨ ਦੇ ਪ੍ਰਧਾਨ ਬਣਨ ਨਾਲ ਹਲਕਾ ਦੱਖਣੀ ਦੇ ਸਮੂਹ ਇਲਾਕਾ ਨਿਵਾਸੀਆਂ ਅਤੇ ਮਾਝੇ ਦੇ ਨੌਜਵਾਨਾਂ ‘ਚ ਨਵਾਂ ਜੋਸ਼ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਉਨਾਂ ਦਾਅਵਾ ਕੀਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾ ‘ਚ ਸ੍ਰ. ਬੁਲਾਰੀਆ ਦੀ ਅਗਵਾਈ ‘ਚ ਯੂਥ ਅਕਾਲੀ ਦਲ ਇਤਿਹਾਸ ਸਿਰਜੇਗਾ।ਇਸ ਮੋਕੇ ਸੁਰਜੀਤ ਸਿੰਘ ਤਾਜ ਪੈਲਸ ਵਾਲੇ, ਹਰਪਾਲ ਸਿੰਘ ਥਿੰਦ ਵਾਰਡ ਪ੍ਰਧਾਨ, ਭੁਪਿੰਦਰ ਸਿੰਘ ਭਿੰਦਾ ਵਾਰਡ ਪ੍ਰਧਾਨ, ਗੁਰਬਿੰਦਰ ਸਿੰਘ ਮੱਮਣਕੇ, ਸਤਨਾਮ ਸਿੰਘ ਬਾਜਵਾ, ਬਲਦੇਵ ਸਿੰਘ ਜੇ.ਈ, ਜਗਰੂਪ ਸਿੰਘ ਅੋਲਖ, ਜਿਲ੍ਹਾ ਬੀ.ਸੀ. ਵਿੰਗ ਦੇ ਪ੍ਰੈਸ ਸਕੱਤਰ ਫੁਲਜੀਤ ਸਿੰਘ ਵਰਪਾਲ, ਤਲਵਿੰਦਰ ਸਿੰਘ ਤਿੰਦਾ, ਜਗਦੀਪ ਸਿੰਘ ਬਿੱਟੂ, ਪਰਮਿੰਦਰ ਸਿੰਘ ਪੰਮਾ, ਹਰਪਾਲ ਸਿੰਘ ਹੈਪੀ ਆਦਿ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …