Monday, December 23, 2024

ਵਿਰਸਾ ਵਿਹਾਰ ਯੁਵਾ ਲੋਕ-ਰੰਗ ਉਤਸਵ ਦੇ ਤੀਸਰਾ ਦਿਨ ਲੋਕ ਨਾਚ ਤੇ ਕਲਾਸੀਕਲ ਨ੍ਰਿੱਤ ਪੇਸ਼

PPN2211201414
ਅੰਮ੍ਰਿਤਸਰ, 22 ਨਵੰਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ ਆਪਣੀਆਂ ਕਲਾ ਅਤੇ ਸਾਹਿਤਕ ਸਰਗਰਮੀਆਂ ਨੂੰ ਲਗਾਤਾਰ ਜਾਰੀ ਰੱਖਦੇ ਹੋਏ, ਪੰਜ ਦਿਨਾਂ ਯੁਵਾ ਲੋਕ-ਰੰਗ ਉਤਸਵ ਦੇ ਤੀਸਰੇ ਦਿਨ ਲੋਕ ਨਾਚ ਅਤੇ ਕਲਾਸੀਕਲ ਨ੍ਰਿੱਤ ਪੇਸ਼ ਕੀਤਾ ਗਿਆ। ਜਿਨ੍ਹਾਂ ਵਿੱਚ ਸਰੂਪ ਰਾਣੀ ਸਰਕਾਰੀ ਕਾਲਜ, ਡੀ. ਏ. ਵੀ. ਪਬਲਿਕ ਸਕੂਲ ਅਤੇ ਕੈਮਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਡਾ. ਰਸ਼ਮੀ ਨੰਦਾ ਦੀ ਅਗਵਾਈ ਵਿੱਚ ਆਪਣੀ ਕਲਾ ਨਾਲ ਖੂਬਸੂਰਤ ਲੋਕ ਨਾਚ ਅਤੇ ਨ੍ਰਿੱਤ ਕਲਾ ਦੇ ਜੌਹਰ ਵਿਖਾਏ। ਇਸ ਮੌਕੇ ਵਿਦਿਆਰਥੀਆਂ ਵੱਲੋਂ ਕਥਕ ਡਾਂਸ, ਹਰਿਆਣਵੀ ਨ੍ਰਿੱਤ, ਕਲਾਸੀਕਲ ਨ੍ਰਿੱਤ ਆਦਿ ਪੇਸ਼ ਕੀਤੇ। ਇਸੇ ਦੌਰਾਨ ਵਿਰਸਾ ਵਿਹਾਰ ਦੇ ਵਿਹੜੇ ਵਿੱਚ ਬੀ. ਬੀ. ਕੇ. ਡੀ. ਏ. ਵੀ. ਕਾਲਜ ਫੋਟੋਗ੍ਰਾਫੀ ਵਿਭਾਗ ਦੇ ਸਹਿਯੋਗ ਨਾਲ ਫੋਟੋਗ੍ਰਾਫੀ ਪ੍ਰਦਰਸ਼ਨੀ ਲਗਾਈ ਗਈ ਅਤੇ ਦੋ ਦਿਨਾਂ ਪੇਂਟਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਪੇਂਟਿੰਗ ਵਰਕਸ਼ਾਪ ਦਾ ਉਦਘਾਟਨ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ, ਪ੍ਰਮਿੰਦਰਜੀਤ, ਜਗਦੀਸ਼ ਸਚਦੇਵਾ ਤੇ ਭੂਪਿੰਦਰ ਸਿੰਘ ਸੰਧੂ ਨੇ ਕੀਤਾ। ਪੇਂਟਿੰਗ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਕਲਾਕਾਰ ਮਾਲਾ ਚਾਵਲਾ, ਕੁਲਵੰਤ ਸਿੰਘ ਗਿੱਲ, ਰਵਿੰਦਰ ਢਿਲੋਂ, ਧਰਮਿੰਦਰ ਸ਼ਰਮਾ, ਗੁਰਸ਼ਰਨ ਕੌਰ, ਸਿਮਰ ਕਪੂਰ, ਕੰਵਲਦੀਪ ਕੌਰ, ਸਰੋਜ ਸ਼ਰਮਾ, ਸਿਮਰਜੀਤ ਕੌਰ ਭੂਲਰ, ਹਰਪਾਲ ਸਿੰਘ, ਗੁਲਸ਼ਨ ਸਡਾਨਾ, ਕਵਿ ਚੌਹਾਨ, ਟੀਨਾ ਸ਼ਰਮਾ ਆਦਿ ਨੇ ਹਿੱਸਾ ਲਿਆ। ਇਸ ਵਰਕਸ਼ਾਪ ਵਿੱਚ ਅੰਮ੍ਰਿਤਸਰ ਦੇ ਨੌਜਵਾਨ ਕਲਾਕਾਰ ਆਪਣੀਆਂ ਨਵੀਆਂ ਕਲਾ ਕਿਰਤਾ ਕੈਨਵਸ ਤੇ ਉਤਾਰਨਗੇ। ਇਸ ਦੌਰਾਨ ਦਰਸ਼ਕਾਂ ਨੇ ਪੁਸਤਕ ਪ੍ਰਦਰਸ਼ਨੀ ਦਾ ਆਨੰਦ ਵੀ ਮਾਨਿਆ ਤੇ ਪੁਸਤਕਾਂ ਵੀ ਖਰੀਦੀਆਂ। ਇਸ ਮੌਕੇ ਕੰਵਲਜੀਤ ਸਿੰਘ ਫਰੀਡਮ, ਡਾ. ਅਮ੍ਰਿਤ ਲਾਲ ਅਦਲੱਖਾ, ਡਾ. ਸ਼ਾਰਦਾ ਅਦਲੱਖਾ,ਡਾ. ਪਰਮਜੀਤ ਸਿੰਘ, ਮੈਡਮ ਸੁਮਨ ਤਾਰਾ, ਸ੍ਰੀਮਤੀ ਬਲਵਿੰਦਰ ਕੌਰ, ਮਲਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।
23-11-2014 ਨੂੰ ਲੋਕ ਸਾਜ਼ਾਂ ਦੀ ਜੁਗਲਬੰਦੀ, ਲੋਕ ਗੀਤ, ਵਾਰ, ਕਵੀਸ਼ਰੀ, ਹਰਿਆਣਵੀ ਨ੍ਰਿੱਤ, ਕਲਾਸੀਕਲ ਨਿੱਤ ਬੀ. ਬੀ. ਕੇ. ਡੀ. ਏ. ਵੀ ਕਾਲਜ (ਡਾ. ਰਿਤੂ ਸ਼ਰਮਾ) ਵੱਲੋਂ ਪੇਸ਼ ਕੀਤਾ ਜਾਵੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply