Thursday, January 2, 2025

ਸ਼ਹੀਦ ਭਗਤ ਸਿੰਘ

ਅੱਜ ਫਿਰ ਭਗਤ ਸਿੰਹਾਂ ਤੇਰੇ ਇਨਕਲਾਬ ਨੂੰ
ਲੋਕ ਅਮਲੀ ਜਾਮਾ ਪਹਿਨਾਉਣਾ ਚਾਹੁੰਦੇ ਨੇ।
ਤੇਰੀ ਲੱਗੀ ਹੋਈ ਜਵਾਨੀ ਸਾਡੇ ਦੇਸ਼ ਦੇ ਲੇਖੇ
ਉਸ ਦਾ ਮੁੱਲ ਚੁੱਕਾਉਣਾ ਚਾਹੁੰਦੇ ਨੇ।
ਤੇਰੀ ਬੁਲੰਦ ਆਵਾਜ਼ ਨੂੰ ਗੋਰੇ ਨਾ ਦਬਾਅ ਸਕੇ
ਪਰ ਤੇਰੇ ਆਪਣੇ ਹੀ ਦਬਾਉਣਾ ਚਾਹੁੰਦੇ ਨੇ।
ਆਪਣੇ ਗਲਾਂ ਵਿੱਚ ਹੱਸ ਹੱਸ ਪਾ ਫਾਂਸੀਆਂ
ਜ਼ੰਜ਼ੀਰਾਂ ਗੁਲਾਮੀ ਵਾਲੀਆਂ ਤੋੜ ਦਿੱਤੀਆਂ
ਤੁਹਾਡੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ
ਕੁੱਝ ਕੁ ਮਤਲਬੀ ਲੋਕ ਦਬਾਉਣਾ ਚਾਹੁੰਦੇ ਨੇ।
ਤੇਰੇ ਸੁਪਨਿਆਂ ਨੂੰ ਸਕਾਰ ਕਰਾਉਣ ਲਈ
ਤੇਰੇ ਪਾਏ ਪੂਰਨਿਆਂ ‘ਤੇ ਲੋਕ ਤੁਰਨਾ ਚਾਹੁੰਦੇ ਨੇ ।
ਤੇਰੇ ਬਸੰਤੀ ਰੰਗ ਦੇ ਚਰਚੇ ਨੇ ਚਾਰ ਚੁਫੇਰੇ
ਸਾਰੇ ਆਪਣੇ ਆਪ ਨੂੰ ਰੰਗਾਉਣਾ ਚਾਹੁੰਦੇ ਨੇ।
ਤੇਰੇ ਜੱਦੀ ਸ਼ਹਿਰ ਖਟਕੜ ਵਿੱਚ ਸਿਰ ਝੁਕਾ ਕੇ
ਫੁੱਲ ਸ਼ਰਧਾ ਦੇ ਸਾਰੇ ਚੜ੍ਹਾਉਣਾ ਚਾਹੁੰਦੇ ਨੇ।
ਭਗਵੰਤ ਸਿੰਘ ਮਾਨ ਨੇ ਵਿਖਾਈ ਹਿੰਮਤ
ਸਾਰੇ ਸਮੁੱਚੇ ਭਾਰਤ ਨੂੰ ਕਹਿਣਾ ਚਾਹੁੰਦੇ ਨੇ।
ਬੇਈਮਾਨਾਂ, ਲੋਟੂਆਂ ਤੇ ਭ੍ਰਿਸ਼ਟਾਚਾਰੀਆਂ ਕੋਲੋਂ
ਸਮੱਚੇ ਦੇਸ਼ ਨੂੰ ਮੁਕਤ ਕਰਾਉਣਾ ਚਾਹੁੰਦੇ ਨੇ
ਇਨਕਲਾਬ ਇਨਕਲਾਬ ਬੋਲਣ ਨਾਲ ਨਹੀਂ
ਹਕੀਕਤ ਵਿੱਚ ਇਨਕਲਾਬ ਲਿਆਉਣਾ ਚਾਹੁੰਦੇ ਨੇ।
‘ਜਸਵਿੰਦਰਾ’ ਉਠ ਜਾਗ ਜਾਗਣ ਦਾ ਆਇਆ ਵੇਲਾ
ਲੋਕ ਕਲਮਾਂ ਨੂੰ ਕਲਮਾਂ ਪੜ੍ਹਾਉਣਾ ਚਾਹੁੰਦੇ ਨੇ
ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਭਗਤ ਸਿੰਹਾਂ
ਅੱਜ ਲੋਕ ਸਾਰੀ ਦੁਨੀਆਂ ਨੂੰ ਸੁਣਾਉਣਾ ਚਾਹੁੰਦੇ ਨੇ।
ਤੇਰੇ ਜੱਦੀ ਸ਼ਹਿਰ ਖਟਕੜ ਵਿੱਚ ਸਿਰ ਝੁੂਕਾ ਕੇ
ਫੁੱਲ ਸ਼ਰਧਾ ਦੇ ਦੇਸ਼ ਵਾਸੀ ਸਾਰੇ ਚੜ੍ਹਾਉਣਾ ਚਹੁੰਦੇ ਨੇ।
ਅੱਜ ਫਿਰ ਭਗਤ ਸਿੰਹਾਂ ਤੇਰੇ ਇਨਕਲਾਬ ਨੂੰ
ਲੋਕ ਅਮਲੀ ਜਾਮਾ ਪਹਿਨਾਉਣਾ ਚਾਹੁੰਦੇ ਨੇ। 2203202202

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।
ਮੋ – 7589155501

Check Also

ਡਿਪਟੀ ਕਮਿਸ਼ਨਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੈਂਡਿਗ ਇੰਤਕਾਲਾਂ ਦਾ ਨਿਪਟਾਰਾ ਕਰਨ ਦੇ ਆਦੇਸ਼

ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਜਿਲ੍ਹੇ ਦੇ ਮਾਲ ਵਿਭਾਗ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ …