Monday, December 23, 2024

ਕੋਈ ਆਪਣੀ ਜਿੰਮੇਵਾਰੀ ਨਿਭਾਉਣ ਤੋਂ ਭੱਜ ਰਿਹਾ ਹੋਵੇ ਤਾਂ ਲੋਕ ਉਸ ਦੇ ਪੁਤਲੇ ਹੀ ਫੂਕਦੇ ਹਨ-ਮੰਨਾ

ਜੋਸ਼ੀ ਤੇ ਬੁਲਾਰੀਆ ਰੰਜਿਸ਼ਾਂ ਖਤਮ ਕਰ ਸਕਦੇ ਹਨ ਤਾਂ ਡੰਪ ਦਾ ਮਸਲਾ ਕਿਉ ਨਹੀ ਸੁਲਝਾਉਂਦੇੇ

Mandeep Singh Mannaਅੰਮ੍ਰਿਤਸਰ, 26 ਨਵੰਬਰ (ਸੁਖਬੀਰ ਸਿੰਘ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਦੇ ਮੇਅਰ ਬਖਸ਼ੀ ਰਾਮ ਅਰੋੜਾ ਦੇ ਉਸ ਬਿਆਨ ਦੀ ਸ਼ਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਜਿਸ ਵਿਚ ਮੇਅਰ ਨੇ ਕਿਹਾ ਹੈ ਕਿ ਕਾਂਗਰਸ ਸਿਰਫ ਇਸ ਲਈ ਮੇਰੇ ਪੁਤਲੇ ਫੂਕ ਰਹੀ ਹੈ ਕਿਉਕਿ ਪਹਿਲਾ ਅਸੀ ਵੀ ਉਸਦੇ ਪੁਤਲੇ ਫੂਕਦੇ ਸੀ।ਮੇਅਰ ਦੇ ਇਸ ਬਿਆਨ ਤੇ ਕਾਂਗਰਸ ਪਾਰਟੀ ਦੇ ਵੱਲੋ ਂਪਲਟਵਾਰ ਕਰਦੇ ਹੋਏ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਜਿਹੜਾ ਸ਼ਹਿਰ ਕੁੱਝ ਹੀ ਦਿਨਾਂ ਵਿਚ ਕੂੜੇ ਦੇ ਢੇਰ ਵਿਚ ਤਬਦੀਲ ਹੋ ਗਿਆ ਹੋਵੇ ਕਿ ਉਸ ਸ਼ਹਿਰ ਦੇ ਮੇਅਰ ਦੇ ਪੁੱਤਲੇ ਨਾ ਫੂਕ ਕੇ ਉਸ ਦੇ  ਬੁੱਤ ਲਗਾ ਕੇ ਉਸਨੂੰ ਫੁੱਲਾ ਦੇ ਹਾਰ ਪਾਏ ਜਾਣ।ਜਿਹੜਾ ਮੇਅਰ ਸ਼ਹਿਰ ਦੇ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਣ ਤੋ ਂਭੱਜ ਰਿਹਾ ਹੋਵੇ ਉਸ ਸ਼ਹਿਰ ਦੇ ਲੋਕ ਪੁਤਲੇ ਹੀ ਫੂਕਦੇ ਹਨ। ਜੇਕਰ ਮੇਅਰ ਨੂੰ ਲੱਗਦਾ ਹੈ ਕਿ ਸ਼ਹਿਰ ਦੇ ਲੋਕ ਉਸਦੇ ਨਾਲ ਹਨ ਤਾਂ ਫਿਰ ਮੰਗਲਵਾਰ ਨੁੂੰ ਲੋਕਾਂ ਵੱਲੋ ਂਕੀਤੇ ਪ੍ਰਦਰਸ਼ਨ ਦੇ ਦੋਰਾਨ ਆਮ ਲੋਕਾਂ ਦੀ ਗੱਲ ਸੁਨਣ ਵਾਸਤੇ ਆਪਣੇ ਦਫਤਰ ਵਿਚ ਕਿਉ ਨਹੀ ਪਹੁੰਚੇ ਸਨ ।

ਮੰਨਾ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਦੇ ਕਾਰੋਬਾਰ ਵਿਚ ਸੱਤਾਧਾਰੀ ਆਗੂਆ ਦੀ ਸਮੂਲੀਅਤ ਦਾ ਇੱਕ ਮੁੱਖ ਮੁੱਦਾ ਬਣਿਆ ਹੋਇਆ ਹੈ।ਇਸ ਮੁੱਦੇ ਤੋ ਆਮ ਲੋਕਾ ਦਾ ਧਿਆਨ ਹਟਾਉਣ ਦੀ ਯੋਜਨਾ ਦੇ ਤਹਿਤ ਹੀ ਅਕਾਲੀ-ਭਾਜਪਾ ਆਗੂਆਂ ਵੱਲੋ ਕੂੜੇ ਦੇ ਡੰਪ ਦੇ ਵਿਵਾਦ ਨੂੰ ਅੰਮ੍ਰਿਤਸਰ ਅਤੇ ਜਲੰਧਰ ਵਿਚ ਉਠਾਇਆ ਜਾ ਰਿਹਾ ਹੈ।ਅੰਮ੍ਰਿਤਸਰ ਦੇ ਲੋਕਾਂ ਨੂੰ ਸਪੱਸ਼ਟ ਹੋ ਗਿਆ ਹੈ ਕਿ ਅੰਮ੍ਰਿਤਸਰ ਵਿਚ ਭਗਤਾਂਵਾਲਾ ਅਤੇ ਝਬਾਲ ਰੋਡ ਤੇ ਬਣੇ ਕੂੜੇ ਦੇ ਡੰਪ ਦੇ ਪਿੱਛੇ ਇੱਕ ਭਾਜਪਾ ਦੇ ਮੰਤਰੀ ਅਤੇ ਇਕ ਅਕਾਲੀ ਦਲ ਦੇ ਸੰਸਦੀ ਸਕੱਤਰ ਦੀ ਮੁੱਖ ਭੁੂਮਿਕਾ ਹੈ। ਕੂੜੇ ਦੇ ਡੰਪ ਦੇ ਮੁੱਦੇ ਤੇ ਮੰਤਰੀ ਅਨਿਲ ਜੋਸ਼ੀ ਅਤੇ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਅੰਮ੍ਰਿਤਸਰ ਦੇ ਸਰਕਟ ਹਾਊਸ ਮੀਟਿੰਗ ਕਰਦੇ ਹਨ ਪਰ ਕੂੜੇ ਦੇ ਡੰਪ ਦੇ ਵਿਵਾਦ ਨੂੰ ਹੱਲ ਕਰਨ ਦੀ ਜਗ੍ਹਾਂ ਲੋਕਾਂ ਦੀਆ ਅੱਖਾ ਵਿਚ ਘੱਟਾ ਝੋਂਕਦੇ ਹਨ ਅਤੇ ਸਿਰਫ ਤੇ ਸਿਰਫ ਆਪਣੇ ਵਿਵਾਦਾਂ ਦਾ ਹੀ ਹੱਲ ਕਰਦੇ ਹਨ।

ਕਾਂਗਰਸੀ ਨੇਤਾ ਨੇ ਕਿਹਾ ਕਿ ਕੂੜੇ ਦੇ ਡੰਪ ਦੇ ਲਈ ਕੋਈ ਹੋਰ ਜਗ੍ਹਾਂ ਲੱਭਣ ਦੀ ਜਿੰਮੇਵਾਰੀ ਨਗਰ ਨਿਗਮ ਪ੍ਰਸ਼ਾਸ਼ਨ ਦੀ ਹੈ ।ਇਕ ਪਾਸੇ ਤਾਂ ਸ਼ਹਿਰ ਦੇ ਲੋਕ ਡੰਪ ਦੀ ਜਗ੍ਹਾਂ ਤੇ ਕੂੜਾ ਸੁੱਟਣ ਨਹੀ ਦਿੰਦੇ । ਦੂਸਰੇ ਪਾਸੇ ਸ਼ਹਿਰ ਦੇ ਭਾਰੀ ਸੰਖਿਆ ਵਿਚ ਲੋਕ ਵੀ ਨਗਰ ਨਿਗਮ ਦੇ ਅਧਿਕਾਰੀਆ ਕੋਲੋ ਖਫਾ ਹਨ ਜਿਨ੍ਹਾਂ ਦੇ ਇਲਾਕੇ ਵਿਚ ਕੂੜਾ ਨਹੀ ਚੁੱਕਿਆ ਜਾ ਰਿਹਾ।ਜੇਕਰ ਸ਼ਹਿਰ ਵਿਚ ਇਸ ਵਿਵਾਦ ਦੇ ਚਲਦੇ ਕਿਸੇ ਵੀ ਸਫਾਈ ਕਰਮਚਾਰੀ, ਆਮ ਲੋਕਾਂ ਅਤੇ ਕਿਸੇ ਅਧਿਕਾਰੀ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਨਗਰ ਨਿਗਮ ਦੀ ਸੱਤਾ ਵਿਚ ਬੈਠੇ ਲੋਕ ਹੀ ਪੂਰੀ ਤਰ੍ਹਾਂ ਜਿੰਮੇਵਾਰ ਹੋਣਗੇ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply