ਬਠਿੰਡਾ, 26 ਨਵੰਬਰ (ਅਵਤਾਰ ਸਿੰਘ ਕੈਂਥ/ਜਸਵਿੰਦਰ ਸਿੰਘ ਜੱਸੀ) – ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਸ਼ਿਵਪਾਲ ਗੋੋਇਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪੱਧਰ ਦੇ ਸਮੂਹ ਬਲਾਕਾਂ ਦੇ ਅਧਿਆਪਕਾਂ ਨੂੰ ਵੱਖ ਵੱਖ ਸਮੇ ਦੌੌਰਾਨ ਫਾਇਰ ਬ੍ਰਿਗੇਡ ਬਠਿੰਡਾ ਵੱਲੋੋ ਅਧਿਆਪਕਾਂ ਨੂੰ ਅੱਗ ਬੁਝਾਊ ਯੰਤਰਾਂ ਦੀ ਟ੍ਰੇਨਿੰਗ ਦੇਣ ਦੇ ਨਿਰਦੇਸ਼ ਕੀਤੇ ਗਏ ਹਨ।ਇਸ ਸੰਬੰਧੀ ਬਲਾਕ ਸੰਗਤ ਦੇ ਬੀ ਪੀ ਈ ੳ ਮੈਡਮ ਅਮਰਜੀਤ ਕੌਰ ਸੰਗਤ ਨੇ ਇਹਨਾਂ ਹੁਕਮਾਂ ਦੀ ਪਾਲਣਾ ਕਰਦਿਆਂ ਆਪਣੇ ਬਲਾਕ ਵਿੱਚੋੋ ਹਰੇਕ ਸਕੂਲ ਦੇ ਇੱਕ ਇੱਕ ਅਧਿਆਪਕ ਨੂੰ ਬਠਿੰਡਾ ਦੇ ਬੀ ਆਰ ਸੀ ਬਲਾਕ ਸਿੱਖਿਆ ਦਫਤਰ ਅੰਦਰ ਬਲਾਕ ਸਿੱਖਿਆ ਅਫਸਰ ਬਠਿੰਡਾ ਦਰਸ਼ਨ ਸਿੰਘ ਜੀਦਾ ਦੀ ਅਗਵਾਈ ਵਿੱਚ ਅੱਗ ਬੁਝਾਊ ਯੰਤਰਾਂ ਬਾਰੇ ਜਾਣਕਾਰੀ ਦੇਣ ਲਈ ਬਠਿੰਡਾ ਫਾਇਰ ਬ੍ਰਿਗੇਡ ਦੇ ਫਾਇਰ ਬ੍ਰਿਗੇਡ ਅਫਸਰ ਗੁਰਿੰਦਰ ਸਿੰਘ ਪਹੁੰਚੇ।ਉਹਨਾਂ ਨੇ ਸੰਗਤ ਬਲਾਕ ਦੇ 70 ਦੇ ਕਰੀਬ ਅਧਿਆਪਕਾਂ ਨੂੰ ਅੱਗ ਬੁਝਾਊ ਯੰਤਰਾਂ ਬਾਰੇ ਜਾਣਕਾਰੀ ਦਿੱਤੀ।ਇਸ ਸਮੇ ਉਹਨਾਂ ਨੇ ਦੱਸਿਆ ਕਿ ਭਾਂਵੇ ਸਕੂਲਾਂ ਨੂੰ ਅੱਗ ਬੁਝਾਊ ਯੰਤਰ ਤਾਂ ਦਿੱਤੇ ਹੋੋਏ ਹਨ ਪਰ ਇਸ ਦਾ ਪ੍ਰਯੋੋਗ ਕਰਨ ਵਾਲੇ ਕਿਸੇ ਵੀ ਅਧਿਆਪਕ ਨੂੰ ਜਾਣਕਾਰੀ ਨਹੀ।ਉਹਨਾਂ ਨੇ ਅਧਿਆਪਕਾਂ ਨੂੰ 5 ਪ੍ਰਕਾਰ ਦੀਆਂ ਅੱਗਾਂ ਬਾਰੇ ਜਾਗਰੂਕ ਕੀਤਾ ਜਿਵੇ ਕਿ ਏ ਕਲਾਸ ਵਿੱਚ ਸਧਾਰਣ ਅੱਗ,ਬੀ ਕਲਾਸ ਵਿੱਚ ਤੇਲਾਂ ਤੋੋ ਲੱਗਣ ਵਾਲੀ ਅੱਗ,ਸੀ ਕਲਾਸ ਵਿੱਚ ਗੈਸਾਂ ਦੀ ਅੱਗ,ਡੀ ਕਲਾਸ ਵਿੱਚ ਧਾਤਾਂ ਦੀ ਅੱਗ,ਈ ਕਲਾਸ ਵਿੱਚ ਬਿਜਲੀ ਯੰਤਰਾਂ ਦੇ ਸ਼ਾਰਟ ਤੋੋ ਅੱਗ ਲੱਗਣ ਬਾਰੇ ਦੱਸਿਆ ਗਿਆ ਜਿਵੇ ਕਿ ਅੱਗ ਲੱਗਣ ਦੇ ਪੈਦਾ ਹੋੋਣ ਦਾ ਕਾਰਨ ਆਕਸੀਜਨ,ਹੀਟ,ਸਮੱਗਰੀ ਆਦਿ ਅੱਗ ਲੱਗ ਸਕਦੀ ਹੈ।ਅੱਗ ਬੁਝਾਉਣ ਵਾਲੇ ਯੰਤਰਾਂ ਬਾਰੇ ਵੀ ਦੱਸਿਆ(ਸੀ ੳ 2),ਕਾਰਬਨ ਡਾਈਆਕਸਾਈਡ,ਫੋੋਮ ਟਾਈਪ ਫਾਇਰ ਐਕਸੀਟਗੂਛਰ ਆਦਿ ਨਾਲ ਅੱਗ ਨੂੰ ਬੁਝਾਇਆ ਜਾ ਸਕਦਾ ਹੈ।ਇਸ ਤੋੋ ਇਲਾਵਾ ਉਹਨਾਂ ਦੱਸਿਆ ਕਿ ਜੇਕਰ ਸਕੂਲਾਂ ਦੀਆਂ ਰਸੋੋਈਆਂ ਵਿੱਚ ਗੈਸ ਸਿਲੰਡਰ ਲੀਕੇਜ਼ ਹੁੰਦੀ ਹੈ ਤਾਂ ਇਸ ਦੀ ਜਾਣਕਾਰੀ ਤੁਰੰਤ ਗੈਸ ਸਿਲੰਡਰ ਏਜੰਸੀ ਨੂੰ ਦਿੱਤੀ ਜਾਵੇ ਤਾਂ ਕਿ ਗੈਸ ਸਿਲੰਡਰ ਨੂੰ ਤੁਰੰਤ ਬਦਲਿਆ ਜਾਵੇ।ਜੇਕਰ ਕੋੋਈ ਵੀ ਗੈਸ ਏਜੰਸੀ ਇਹਨਾਂ ਲੀਕੇਜ਼ ਗੈਸ ਸਿਲੰਡਰਾਂ ਨੂੰ ਨਹੀ ਬਦਲਦੀ ਤਾਂ ਤੁਰੰਤ ਫਾਇਰ ਬ੍ਰਿਗੇਡ ਦਫਤਰ ਬਠਿੰਡਾ (0164-2255101,0164-101)ਨੂੰ ਸੂਚਿਤ ਕੀਤਾ ਜਾਵੇ।ਇਸ ਮੌੌਕੇ ਬਲਾਕ ਸਿੱਖਿਆ ਅਫਸਰ ਦਰਸ਼ਨ ਸਿੰਘ ਜੀਦਾ,ਅਧਿਆਪਕ ਆਗੂ ਰਾਜ ਕੁਮਾਰ ਵਰਮਾ,ਬਲਵੀਰ ਸਿੰਘ ਜੰਗੀਰਾਣਾ,ਹਰਪ੍ਰੀਤ ਸਿੰਘ ਰਾਏ ਕੇ ਕਲਾਂ,ਜਗਮੇਲ ਸਿੰਘ ਬੰਗੀ,ਯੁਗਦੀਪ ਸਿੰਘ ਗੋੋਲਡੀ,ਗੁਰਿੰਦਰ ਕੌਰ ਆਦਿ ਨੇ ਜਿਲ੍ਹਾ ਫਾਇਰ ਬ੍ਰਿਗੇਡ ਅਫਸਰ ਗੁਰਿੰਦਰ ਸਿੰਘ ਦਾ ਇਸ ਅੱਗ ਬੁਝਾਊ ਯੰਤਰਾਂ ਦੀ ਟ੍ਰੇਨਿੰਗ ਦੇਣ ਸਮੇ ਤਹਿ ਦਿਲੋੋ ਧੰਨਵਾਦ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …