Monday, December 23, 2024

ਕਾਉਂਟਰ ਇੰਟਲੀਜੈਸ ਨੇ 1 ਅਰਬ 5 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਦੋ ਸਕੇ ਭਰਾਵਾਂ ਸਣੇ ਪੰਜ ਗ੍ਰਿਫਤਾਰ, 6 ਫਰਾਰ

ਪ੍ਰੈਸ ਕਾਨਫੰਰਸ ਨੂੰ ਸੰਬੋਧਨ ਕਰਦੇ ਹੋਏ ਆਈ ਜੀ ਜਤਿੰਦਰ ਜੈਨ ਤਸਵੀਰ : ਜਸਵਿੰਦਰ ਸਿੰਘ ਜੱਸੀ
ਪ੍ਰੈਸ ਕਾਨਫੰਰਸ ਨੂੰ ਸੰਬੋਧਨ ਕਰਦੇ ਹੋਏ ਆਈ ਜੀ ਜਤਿੰਦਰ ਜੈਨ
ਤਸਵੀਰ : ਜਸਵਿੰਦਰ ਸਿੰਘ ਜੱਸੀ

ਬਠਿੰਡਾ,26 ਨਵੰਬਰ (ਅਵਤਾਰ ਸਿੰਘ ਕੈਂਥ/ਜਸਵਿੰਦਰ ਸਿੰਘ ਜੱਸੀ)-ਪੰਜਾਬ ਪੁਲਿਸ ਦੇ ਕਾਉਟਰ ਇੰਟਲੀਜੈਸ ਦੁਆਰਾ ਸਮਗਲਰਾਂ ਦੇ ਵੱਡੇ ਨੈਟਵਰਕ ਨੂੰ ਤੋੜਦਿਆ 1 ਅਰਬ 5 ਕਰੋੜ ਰੁਪਏ ਦੀ ਹੈਰੋਇਨ ਸਮੇਤ ਪੰਜਾ ਵਿਅਕਤੀਆ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰੈਸ ਨੂੰ ਜਾਣਕਾਰੀ ਦਿੰਦੀਆ ਆਈ ਜੀ ਕਾਊਟਰ ਇੰਟੈਲੀਜੈਸ ਡਾ ਜਤਿੰਦਰ ਜੈਨ ਨੇ ਦੱਸਿਆ ਕਿ ਨਸ਼ਾਂ ਤਸਕਰਾਂ ਦੇ ਖਿਲਾਫ ਪੰਜਾਬ ਵਿੱਚ ਛੇੜੀ ਮੁਹਿੰਮ ਦੇ ਚਲਦਿਆ  ਸਮਗਲਰਾਂ ਵੱਲੋ ਆਪਣਾ ਕਾਰੋਬਾਰ ਰਾਜਸਥਾਨ ਕੀਤਾ ਜਾ ਰਿਹਾ ਹੈ ਜਿਸ ਦੀ ਗੁਪਤ ਸੂਚਨਾਂ ਉਹਨਾਂ ਦੇ ਅਧਿਕਾਰੀਆ ਪਾਸ ਸੀ ਕਿ ਗੁਪਤ ਸੂਚਨਾਂ ਸੀ ਅਮ੍ਰਿੰਤਸਰ ਜਿਲੇ ਦੇ ਨਾਮੀ ਸਮਗਲਰ ਅਮਲੋਕ ਸਿੰਘ ਦੁਆਰਾ ਹੁਣ ਸਮੱਗਲਰ ਦੁਆਰਾ ਆਪਣਾ ਕਾਰੋਬਾਰ ਰਾਜਸਥਾਨ ਤੋ ਕੀਤਾ ਜਾ ਰਿਹਾ ਹੈ ਅਤੇ 23-24 ਨੰਵਬਰ ਦੀ ਰਾਤ ਉਸ ਪਾਸ ਪਾਕਿਸਤਾਨ ਤੋ ਹੈਰੋਇਨ ਦੀ ਵੱਡੀ ਖੇਪ ਆਈ ਹੈ ਜੋ ਕਿ ਇਹਨਾਂ ਵੱਲੋ ਕਾਰ ਰਾਹੀ ਪੰਜਾਬ ਲੈ ਕੇ ਜਾਣੀ ਹੈ ਜਿਸ ਤੇ ਕਾਰਵਾਈ ਕਰਦਿਆ ਕਾਉਟਰ ਇੰਟੈਲੀਜੈਸ ਦੇ ਅਧਿਕਾਰੀਆ ਦੁਆਰਾ ਉਸਦਾ ਰਾਜਸਥਾਨ ਤੋ ਪਿੱਛਾ ਕਰਨਾਂ ਸ਼ੁਰੂ ਕਰ ਦਿੱਤਾ ਮਲੋਟ ਕੋਲ ਜਦੋ ਕਾਉਟਰ ਇੰਟੈਲੀਜੈਸ ਦੇ ਅਧਿਕਾਰੀਆ ਵੱਲੋ ਕਾਰ ਨੰ: ਪੀ ਬੀ 60 -6441 ਜਿਸ ਵਿੱਚ ਜਗਰਾਜ ਸਿੰਘ ਵਾਸੀ ਰੱਤੋਕੇ , ਜਗਵੀਰ ਸਿੰਘ ਵਾਸੀ ਦਾਸੂਵਾਲ, ਦੋ ਸਕੇ ਭਰਾਂ ਸੰਦੀਪ ਸਿੰਘ ਤੇ ਅਮਰਜੀਤ ਸਿੰਘ ਅਤੇ ਇੰਦਰਜੀਤ ਸਿੰਘ ਵਾਸੀ ਕੇਰੀਆ ਸਵਾਰ ਸਨ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋ 21 ਪੈਕੇਟ ਹੈਰੋਇਨ ਜੋ ਕਿ ਇੱਕ ਇੱਕ ਕਿਲੋ ਦੇ ਸਨ ਬਰਾਮਦ ਹੋਏ ਮੌਕੇ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੇ ਪਿੱਛੇ ਆ ਰਹੇ ਇਸ ਗਿਰੋਹ ਦੇ ਸਰਗਨਾਂ ਅਮਲੋਕ ਸਿੰਘ ਵਾਸੀ ਠੱਠਾ ਤੇ ਉਸ ਦਾ ਭਤੀਜਾ ਅਮਨਦੀਪ ਸਿੰਘ  ਇੰਨੌਵਾ ਗੱਡੀ ਨੰ; ਪੀ ਬੀ 02 ਵੀ ਜੈਡ 3665 ਤੇ ਸਵਿਫਟ ਡਿਜਾਇਰ ਨੰ: ਪੀ ਬੀ 30 ਐਮ 8905 ਰਾਹੀ ਫਰਾਰ ਹੋ ਗਏ। ਆਈ ਜੀ ਜੈਨ ਨੇ ਦੱਸਿਆ ਕਿ ਉਕਤ ਵਿਅਕਤੀਆ ਖਿਲਾਫ 21/25/29/61/85 ਤਹਿਤ ਮਾਮਲਾ ਦਰਜ ਕਰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਫੜੀ ਗਈ ਹੈਰੋਇਨ ਦੀ ਕੀਮਤ 1 ਅਰਬ 5 ਕਰੋੜ ਹੈ ਅਤੇ ਫੜੇ ਗਏ ਵਿਅਕਤੀਆ ਖਿਲਾਫ ਪਹਿਲਾ ਵੀ ਤਸਕਰੀ ਦੇ ਕਈ ਮਾਮਲੇ ਦਰਜ ਹਨ ਇਸ ਗਿਰੋਹ ਦੇ ਫੜੇ ਜਾਣ ਨਾਲ ਤਸਕਰੀ ਦਾ ਇੱਕ ਵੱਡਾ ਨੈਟਵਰਕ ਟੁੱਟ ਗਿਆ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply