ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਸੇਵਾਵਾਂ ਦੇ ਸੁਧਾਰ ਨੂੰ ਮੁੱਖ ਰੱਖਦੇ ਹੋਏ ਵਡਿਆਣੀ ਪੱਤੀ ਲੌਂਗੋਵਾਲ ਵਿਖੇ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਅਮਨ ਅਰੋੜਾ ਨੇ ਸ਼ਿਰਕਤ ਕੀਤੀ।ਇਸ ਸਿਹਤ ਮੇਲੇ ਦੌਰਾਨ ਵੱਖ ਵੱਖ ਡਾਕਟਰੀ ਸੇਵਾਵਾਂ ਅਤੇ ਸਿਹਤ ਵਿਭਾਗ ਨਾਲ ਸਬੰਧਤ ਹੋਰ ਸੇਵਾਵਾਂ ਲਈ ਲਗਭਗ 25 ਤੋਂ 30 ਕਾਉਂਟਰ ਲਗਾਏ ਗਏ।ਜਿਥੇ ਪਬਲਿਕ ਨੇ ਇਸ ਮੇਲੇ ਦਾ ਭਰਪੂਰ ਫਾਇਦਾ ਉਠਾਇਆ।ਲੌਂਗੋਵਾਲ ਦੇ ਸਮਾਜ ਸੇਵੀਆਂ ਵਲੋਂ ਆਪਣੇ ਪੱਧਰ ਤੇ ਡੇਂਗੂ ਜਾਗਰੂਕਤਾ ਲਈ ਤਿਆਰ ਕਰਵਾਇਆ ਗਿਆ ਪੋਸਟਰ ਸਮੂਹ ਸਮਾਜ ਸੇਵੀਆਂ ਦੀ ਹਾਜ਼ਰੀ ‘ਚ ਮੁੱਖ ਮਹਿਮਾਨ ਅਮਨ ਅਰੋੜਾ ਵਲੋਂ ਰਲੀਜ਼ ਕੀਤਾ ਗਿਆ।
ਹੈਲਥ ਇੰਸਪੈਕਟਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਰਤਨ ਨੇ ਦੱਸਿਆ ਕਿ ਡੇਂਗੂ ਬੁਖਾਰ ਸਾਫ ਖੜੇ ਪਾਣੀ ਵਿੱਚ ਪਲਣ ਵਾਲੇ ਇੱਕ ਖਾਸ ਕਿਸਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ।ਇਸ ਲਈ ਗਰਮੀ ਦੇ ਮੌਸਮ ਵਿੱਚ ਕੂਲਰ ਸ਼ੁਰੂ ਕਰਨ ਸਮੇਂ ਉਸ ਦਾ ਫੂਸ ਜਰੂਰ ਬਦਲਿਆ ਜਾਵੇ, ਹਰ ਹਫਤੇ ਕੂਲਰ ਨੂੰ ਸਾਫ ਕਰਕੇ ਸੁਕਾ ਕੇ ਭਰਿਆ ਜਾਵੇ, ਫਰਿੱਜਾਂ ਦੇ ਪਿੱਛੇ ਵਾਧੂ ਪਾਣੀ ਵਾਲੀ ਟਰੇਅ ਨੂੰ ਹਰ ਹਫਤੇ ਸਾਫ ਕਰਕੇ ਸੁਕਾਇਆ ਜਾਵੇ, ਗਮਲਿਆਂ ਵਿੱਚ ਸੀਮਤ ਪਾਣੀ ਪਾਇਆ ਜਾਵੇ, ਘਰ ਵਿੱਚ ਪਏ ਵਾਧੂ ਸਮਾਨ ਨੂੰ ਨਸ਼ਟ ਕੀਤਾ ਜਾਵੇ ਜਾਂ ਵੇਚਿਆ ਜਾਵੇ।
ਇਸ ਮੌਕੇ ਡਾ. ਅੰਜ਼ੂ ਸਿੰਗਲਾ ਐਸ.ਐਮ.ਓ ਲੌਂਗੋਵਾਲ ਤੋਂ ਇਲਾਵਾ ਵਿਜੈ ਗੋਇਲ ਐਲ.ਆਈ.ਸੀ, ਗੌਰੀ ਸ਼ੰਕਰ, ਜਗਜੀਤ ਸਿੰਘ ਐਮ.ਸੀ, ਕਾਲਾ ਰਾਮ ਮਿੱਤਲ, ਸੰਜੈ ਸੈਨ, ਗਗਨ ਗਰਗ, ਡਾਕਟਰ ਮਨੀਸ਼ ਵਸ਼ਿਸਟ ਸਾਰੇ ਸਮਾਜ ਸੇਵੀ ਅਤੇ ਚੰਦਰ ਭਾਨ ਐਸ.ਆਈ ਅਤੇ ਸਮੂਹ ਸਟਾਫ ਮੈਂਬਰ ਬਲਾਕ ਲੌਂਗੋਵਾਲ ਵੀ ਮੌਜ਼ੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …