Wednesday, May 28, 2025
Breaking News

ਸਿਹਤ ਵਿਭਾਗ ਨੇ ਪਿਛਲੇ ਸਾਲ ਡੇਂਗੂ ਨਾਲ ਪ੍ਰਭਾਵਿਤ ਏਰੀਏ ਤੋਂ ਸ਼ੁਰੂ ਕੀਤੀ ਡੇਂਗੂ ਜਾਗਰੂਕਤਾ ਮੁਹਿੰਮ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਸੇਵਾਵਾਂ ਦੇ ਸੁਧਾਰ ਨੂੰ ਮੁੱਖ ਰੱਖਦੇ ਹੋਏ ਲੌਂਗੋਵਾਲ ਵਿਖੇ ਪਿਛਲੇ ਸਾਲ ਡੇਂਗੂ ਬੁਖਾਰ ਨਾਲ ਪ੍ਰਭਾਵਿਤ ਏਰੀਏ ਤੋਂ ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਵਲੋਂ ਜਾਗਰੁਕਤਾ ਅਭਿਆਨ ਦੀ ਸ਼ੁਰੂਆਤ ਕੀਤੀ।ਜਿਸ ਦੀ ਅਗਵਾਈ ਹੈਲਥ ਇੰਸਪੈਕਟਰ ਜਸਪਾਲ ਸਿੰਘ ਰਤਨ ਕਰ ਰਹੇ ਸਨ।ਉਨ੍ਹਾਂ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਦੌਰਾਨ ਪਿਛਲੇ ਸਾਲ ਦੁੱਲਟ ਪੱਤੀ ਦੇ ਡੇਂਗੂ ਬੁਖਾਰ ਨਾਲ ਪ੍ਰਭਾਵਿਤ ਏਰੀਏ ਵਿੱਚ ਘਰ ਘਰ ਜਾ ਕੇ ਵਿਸਥਾਰ ‘ਚ ਦੱਸਿਆ ਗਿਆ ਹੈ ਕਿ ਡੇਂਗੂ ਬੁਖਾਰ ਸਾਫ ਖੜੇ ਪਾਣੀ ਵਿੱਚ ਪਲਣ ਵਾਲੇ ਇੱਕ ਖਾਸ ਕਿਸਮ ਦੇ ਮੱਛਰ ਏਡੀਜ਼ ਅਜਿਪਟੀ ਦੇ ਕੱਟਣ ਨਾਲ ਹੁੰਦਾ ਹੈ।ਇਸ ਲਈ ਆਉਣ ਵਾਲੇ ਡੇਂਗੂ ਬੁਖਾਰ ਦੇ ਮੌਸਮ ਨੂੰ ਦੇਖਦੇ ਹੋਏ ਸਾਨੂੰ ਸਭ ਨੂੰ ਮੱਛਰ ਦੇ ਪਲਣ ਵਾਲੀਆਂ ਥਾਵਾਂ ਨੂੰ ਟਰੇਸ ਕਰਕੇ ਸਾਫ ਸਫਾਈ ਕਰਨੀ ਚਾਹੀਦੀ ਹੈ।ਗਰਮੀ ਦੇ ਮੌਸਮ ਵਿੱਚ ਕੂਲਰ ਸ਼ੁਰੂ ਕਰਨ ਸਮੇਂ ਉਸ ਦਾ ਫੂਸ ਜਰੂਰ ਬਦਲਿਆ ਜਾਣਾ ਚਾਹੀਦਾ ਹੈ, ਹਰ ਹਫਤੇ ਕੂਲਰ ਨੂੰ ਸਾਫ ਕਰਕੇ ਸੁਕਾ ਕੇ ਭਰਿਆ ਜਾਣਾ ਚਾਹੀਦਾ ਹੈ, ਫਰਿਜਾਂ ਦੇ ਪਿੱਛੇ ਵਾਧੂ ਪਾਣੀ ਵਾਲੀ ਟਰੇਅ ਨੂੰ ਹਰ ਹਫਤੇ ਸਾਫ ਕਰਕੇ ਸੁਕਾਇਆ ਜਾਣਾ ਚਾਹੀਦਾ ਹੈ, ਗਮਲਿਆਂ ਵਿੱਚ ਸੀਮਤ ਪਾਣੀ ਪਾਇਆ ਜਾਵੇ, ਘਰ ਵਿੱਚ ਪਏ ਵਾਧੂ ਸਮਾਨ ਨੂੰ ਨਸ਼ਟ ਕਰ ਦਿੱਤਾ ਜਾਵੇ।ਕੋਠਿਆਂ ਤੇ ਪਏ ਖੁੱਲੇ ਮੂੰਹ ਵਾਲੇ ਬਰਤਨਾਂ, ਬੋਤਲਾਂ ਬਾਲਟੀਆਂ ਜਾਂ ਕੰਨਟੇਨਰਾਂ ਨੂੰ ਮੂਧਾ ਕਰਕੇ ਰੱਖਿਆ ਜਾਵੇ।
                   ਇਸ ਮੌਕੇ ਗਠਿਤ ਵਿਸ਼ੇਸ ਟੀਮ ਵਿਚ ਰਾਜਿੰਦਰ ਕੁਮਾਰ ਰਿੰਕੂ ਮਪਹਵ, ਭੁਪਿੰਦਰਪਾਲ ਮਪਹਵ ਤੇ ਬਾਰਿੰਦਰਪਾਲ ਸਿੰਘ ਮਪਹਵ ਮੌਜੂਦ ਸਨ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …