Monday, May 12, 2025
Breaking News

ਯੂਨੀਵਰਸਿਟੀ ਦੇ ਪੰਜ਼ ਕਰਮਚਾਰੀ ਹੋਏ ਸੇਵਾ ਮੁਕਤ

ਅੰਮ੍ਰਿਤਸਰ, 29 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਅੱਜ ਪੰਜ ਕਰਮਚਾਰੀ ਰਾਜ ਕੁਮਾਰ ਨਿਗਰਾਨ ਵਾਈਸ ਚਾਂਸਲਰ ਦਫਤਰ, ਸਰਬਜੀਤ ਸਿੰਘ ਸੀਨੀਅਰ ਸਹਾਇਕ ਗੁਪਤ ਸ਼ਾਖਾ, ਹਰਜਿੰਦਰ ਸਿੰਘ ਟੈਕਨੀਸ਼ੀਅਨ ਹਿਊਮਨ ਜੈਨੇਟਿਕਸ, ਬਲਵਿੰਦਰ ਸਿੰਘ ਸਕਿਉਰਟੀ ਸੁਪਰਵਾਈਜ਼ਰ ਅਤੇ ਸੁਖਚੈਨ ਸਿੰਘ-1 ਸਕਿਉਰਟੀ ਗਾਰਡ ਸੇਵਾ ਮੁਕਤ ਹੋਏ।ਇਹਨਾਂ ਦੇ ਸਨਮਾਨ ਵਿੱਚ ਉਨ੍ਹਾਂ ਦੇ ਵਿਭਾਗਾਂ ‘ਚ ਦਫਤਰ ਸਟਾਫ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ।ਰਜਿਸਟਰਾਰ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ, ਪ੍ਰੋ. ਇੰਚਾਰਜ਼ ਪ੍ਰੀਖਿਆਵਾਂ ਪ੍ਰੋ. (ਡਾ.) ਪਲਵਿੰਦਰ ਸਿੰਘ, ਯੂਨੀਵਰਸਿਟੀ ਅਧਿਕਾਰੀਆਂ ਸਮੇਤ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਪ੍ਰਧਾਨ ਮੈਡਮ ਹਰਵਿੰਦਰ ਕੌਰ ਅਤੇ ਜਨਰਲ ਸਕੱਤਰ ਰਜ਼ਨੀਸ਼ ਭਾਰਦਵਾਜ, ਜਗੀਰ ਸਿੰਘ ਸਹਾਇਕ ਰਜਿਸਟਰਾਰ (ਕਾਲਜਾਂ), ਹਰਪਾਲ ਸਿੰਘ ਸੀਨੀਅਰ ਉਪ ਪ੍ਰਧਾਨ ਇਸ ਵੇਲੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।ਰਜਿਸਟਰਾਰ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ ਨੇ ਸੇਵਾ ਮੁਕਤ ਹੋ ਰਹੇ ਕਰਮਚਾਰੀਆਂ ਨਾਲ ਸਰਵਿਸ ਦੌਰਾਨ ਬਿਤਾਏ ਪਲਾਂ ਨੂੰ ਯਾਦ ਕੀਤਾ ਅਤੇ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਪ੍ਰੋ. (ਡਾ.) ਪਲਵਿੰਦਰ ਸਿੰਘ, ਸਕੱਤਰ ਰਜ਼ਨੀਸ਼ ਭਾਰਦਵਾਜ ਅਤੇ ਪ੍ਰਧਾਨ ਸ੍ਰੀਮਤੀ ਹਰਵਿੰਦਰ ਕੌਰ ਨੇ ਉਨਾਂ ਨੂੰ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
                  ਇਸ ਮੌਕੇ ਤੇ ਸੇਵਾ ਮੁਕਤ ਹੋ ਰਹੇ ਕਰਮਚਾਰੀਆਂ ਦੇ ਵਿਭਾਗਾਂ ਦੇ ਕਰਮਚਾਰੀਆਂ ਸਮੇਤ ਮੁਖਤਾਰ ਸਿੰਘ, ਮਨਵਿੰਦਰ ਕੌਰ, ਕੰਵਲਜੀਤ ਕੁਮਾਰ, ਸੁਖਵਿੰਦਰ ਸਿੰਘ ਬਰਾੜ, ਸਰਬਜੀਤ ਕੌਰ, ਹਰਦੀਪ ਕੌਰ, ਕੁਲਜਿੰਦਰ ਸਿੰਘ ਬੱਲ, ਸਤਵੰਤ ਸਿੰਘ, ਮੋਹਨਦੀਪ ਸਿੰਘ, ਰੂਪ ਚੰਦ, ਅਜੇ ਕੁਮਾਰ, ਹਰਚਰਨ ਸਿੰਘ ਸੰਧੂ, ਕਰਨ ਕਲਿਆਣੀ, ਅਮਰਪਾਲ ਸਿੰਘ ਗਰੋਵਰ ਆਦਿ ਹਾਜ਼ਰ ਸਨ।

Check Also

ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …