ਅੰਮ੍ਰਿਤਸਰ, 27 ਨਵੰਬਰ (ਦੀਪ ਦਵਿੰਦਰ ਸਿੰਘ) – ਸਾਹਿਤ ਅਤੇ ਸਿਰਜਣਾ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਂਝੇ ਉਪਰਾਲੇ ਨਾਲ ਪੰਜਾਬੀ ਸ਼ਾਇਰ ਵਰਿਆਮ ਅਸਰ ਨਾਲ ਰੂਬਰੂ ਕਰਵਾਇਆ ਜਾ ਰਿਹਾ ਹੈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਸ੍ਰੀ ਦੇਵ ਦਰਦ ਤੋਂ ਮਿਲੀ ਸੂਚਨਾ ਅਨੁਸਾਰ ਸ੍ਰੀ ਨਿਰਮਲ ਅਰਪਨ ਦੇ ਗ੍ਰਹਿ 5-ਏ, ਸੰਧੂ ਕਲੌਨੀ, ਛੇਹਰਟਾ ਵਿਖੇ 30 ਨਵੰਬਰ ਐਤਵਾਰ ਬਾਅਦ ਦੁਪਹਿਰ 3.00 ਵਜੇ ਹੋਣ ਵਾਲੇ ਇਸ ਸਹਿਤਕ ਸਮਾਗਮ ‘ਚ ਜਿੱਥੇ ਸ੍ਰੀ ਵਰਿਆਮ ਅਸਰ ਆਪਣੀ ਸ਼ਾਇਰੀ ਅਤੇ ਸਾਹਿਤਕ ਸਫਰ ਦੀ ਸਾਂਝ ਹਾਜ਼ਰ ਲੇਖਕਾਂ ਨਾਲ ਪਾਉਣਗੇ ਉਥੇ ਪੰਜਾਬੀ ਵਿਦਵਾਨ ਡਾ. ਦਰਿਆ ‘ਵਰਿਆਮ ਅਸਰ ਦੀ ਕਵਿਤਾ ‘ਚ ਮਾਨਵੀ ਸਰੋਕਾਰ’ ਵਿਸ਼ੇ ਤੇ ਗੱਲਬਾਤ ਵੀ ਕਰਨਗੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …