ਅੰਮ੍ਰਿਤਸਰ, 28 ਨਵੰਬਰ (ਸੁਖਬੀਰ ਸਿੰਘ) – ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਵੱਲੋ ਜਿਲ੍ਹਾ ਗੁਰਦਾਸੁਪਰ ਦੇ ਪਿੰਡ ਅਲੀਵਾਲ ਵਿਖੇ ਪੱਤਰਕਾਰਾਂ ਦੀਆ ਹੱਕੀ ਮੰਗਾਂ ਦੇ ਸਬੰਧ ਵਿੱਚ ਇੱਕ ਰੋਸ ਧਰਨਾ ਦਿੱਤਾ ਜਾ ਰਿਹਾ ਜਿਸ ਦੀ ਅਗਵਾਈ ਐਸੋਸ਼ੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਕਰਨਗੇ। ਜਾਰੀ ਇੱਕ ਬਿਆਨ ਰਾਹੀ ਸz ਕੰਵਲਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਐਸੋਸ਼ੀਏਸ਼ਨ ਦੇ ਪ੍ਰਧਾਨ ਸz. ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਦਿੱਤੇ ਜਾਣ ਵਾਲੇ ਇਸ ਧਰਨੇ ਵਿੱਚ ਮਾਝਾ ਜੋਨ ਦੇ ਸਾਰੇ ਪੱਤਰਕਾਰ ਸ਼ਾਮਲ ਹੋਣਗੇ ਤਾਂ ਕਿ ਸੁੱਤੀ ਪਈ ਸਰਕਾਰ ਦੇ ਕੰਨਾਂ ਤੱਕ ਪੱਤਰਕਾਰਾਂ ਦੀਆ ਮੁਸ਼ਕਲਾਂ ਦੀ ਅਵਾਜ ਪਹੁੰਚਾਈ ਦਾ ਸਕੇ। ਉਹਨਾਂ ਕਿਹਾ ਕਿ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਸਥਾਨਕ ਹਾਲ ਗੇਟ ਤੋ ਬਾਹਰ ਇੱਕ ਬੱਸ ਸਵੇਰੇ 10 ਵਜੇ ਚੱਲੇਗੀ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਮੇਂ ਸਿਰ ਹਾਲ ਗੇਟ ਵਿਖੇ ਪੁੱਜਣ ਤਾਂ ਕਿ ਧਰਨੇ ਨੂੰ ਕਾਮਯਾਬ ਕੀਤਾ ਜਾ ਸਕੇ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …