ਅੰਮ੍ਰਿਤਸਰ 28 ਨਵੰਬਰ (ਸੁਖਬੀਰ ਸਿੰਘ) ਆਲ ਇੰਡੀਆ ਸ਼ਡਿਉਲਡ ਕਾਸ਼ਟ ਫੈਡਰੇਸ਼ਨ ਨੇ ਅੱਜ ਸ਼ੋਮਣੀ ਅਕਾਲੀ ਦਲ ਵੱਲੋ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਨੂੰ ਯੂਥ ਅਕਾਲੀ ਦਲ ਦਾ ਮਾਝੇ ਦਾ ਪ੍ਰਧਾਨ ਥਾਪਣ ਤੇ ਉਨਾਂ ਨੂੰ ਸੰਸਥਾਂ ਦੇ ਰਾਸ਼ਟਰੀ ਪ੍ਰਧਾਨ ਜਗਦੀਸ਼ ਕੁਮਾਰ ਜੱਗੂ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਇਸ ਮੋਕੇ ਉਹਨਾਂ ਦੇ ਨਾਲ ਸੰਸ਼ਥਾ ਦੇ ਰਾਸ਼ਟਰੀ ਚੇਅਰਮੈਨ ਨਰਿੰਦਰਟ ਕੁਮਾਰ ਬਾਉ ਲਾਲ ਵੀ ਵਿਸ਼ੇਸ਼ ਤੋਰ ਤੇ ਮੋਜੂਦ ਸਨ।ਇਸ ਮੋਕੇ ਜਗਦੀਸ ਜੱਗੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇੰਦਰਬੀਰ ਸਿੰਘ ਬੁਲਾਰੀਆ ਨੂੰ ਮਾਝੇ ਦਾ ਪ੍ਰਧਾਨ ਥਾਪ ਕੇ ਇਕ ਮੇਹਨਤੀ ਤੇ ਇਮਾਨਦਾਰ ਨੂੰ ਜਿੰਮੇਵਾਰੀ ਦੇ ਕੇ ਗੁਰੁ ਨਗਰੀ ਦੇ ਲੋਕਾ ਦਾ ਮਾਣ ਵਧਾਇਆ ਹੈ।ਉਨਾਂ੍ਹ ਕਿਹਾ ਕਿ ਇੰਦਰਬੀਰ ਬੁਲਾਰੀਆ ਦੀ ਨਿਯੁੱਕਤੀ ਨਾਲ ਸੋਮਣੀ ਅਕਾਲੀ ਦਲ ਹੋਰਮਜਬੂਤ ਹੋਵੇਗਾ ਤੇ ਯੂਥ ਵਰਕਰ ਵੱਡੀ ਗਿਣਤੀ ਨਾਲ ਪਾਰਟੌ ਨਾਲ ਜੁੜ੍ਹੇਗਾ।ਇਸ ਮੋਕੇ ਹੋਰਨਾ ਤੋ ਇਲਾਵਾ ਜਿਲਾਂ ਦਿਹਾਤੀ ਪ੍ਰਧਾਨ ਦਿਲਬਾਗ ਸਿੰਘ ਸਾਬੀ, ਸ਼ਹਿਰੀ ਪ੍ਰਧਾਨ ਅਕਾਸ਼ ਮਲਹੋਤਰਾ,ਪ੍ਰੀਤਮ ਕੁਮਾਰ ਆਦਿ ਮੋਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …