Thursday, November 21, 2024

ਕਿਤਾਬਾਂ ਸੰਗ ਮੁਹੱਬਤ ਪਾ ਕੇ ਰੱਖੀਂ (ਬਾਲ ਰਚਨਾ)

ਤੂੰ ਜ਼ੰਮਿਆ ਖੁਸ਼ੀਆਂ ਆਈਆਂ ਬੱਚੂ
ਜੱਗ ਦਿੰਦਾ ਫਿਰੇ ਵਧਾਈਆਂ ਬੱਚੂ
ਵੀਹ ਸੌ ਚੌਦਾਂ ਦੀ ਅੱਠ ਜੁਲਾਈ ਸੀ,
ਜਿਦੇ ਘਰ ਵਿੱਚ ਰੌਣਕ ਆਈ ਸੀ।
ਐਡੀ ਖੁਸ਼ੀ ਨੂੰ ਕਿਹੜੀ ਥਾਂ ਰੱਖੀਏ,
ਸਭ ਆਖਣ ਕੀ ਇਹਦਾ ਨਾਂ ਰੱਖੀਏ।
ਫਿਰ ਸਭ ਨੇ ਹੁੰਗਾਰਾ ਭਰ ਦਿੱਤਾ ,
ਨਾਂ `ਦਿਲਵੰਤ` ਸੀ ਤੇਰਾ ਧਰ ਦਿੱਤਾ।
ਫਿਰ ਪੜ੍ਹਨ ਸਕੂਲੇ ਪਾਇਆ ਤੈਨੂੰ,
`ਸੰਤ ਮੋਹਨ ਦਾਸ` ‘ਚ ਲਾਇਆ ਤੈਨੂੰ।
ਹੁਣ ਤੂੰ ਖੂਬ ਪੜ੍ਹਾਈ ਕਰ ਲੈ ਬੱਚੂ,
ਮੁੱਠੀ ਦੇ ਵਿੱਚ ਚਾਨਣ ਭਰ ਲੈ ਬੱਚੂ ।
ਕਿਤਾਬਾਂ ਸੰਗ ਮੁਹੱਬਤ ਪਾ ਕੇ ਰੱਖੀਂ,
ਸਮੇਂ ਦੇ ਨਾਲ ਯਾਰੀ ਲਾ ਕੇ ਰੱਖੀਂ।
ਸਿੱਖਣ ਲਈ ਨਿੱਤ ਜਾਈਂ ਸਕੂਲੇ,
ਪੂਰਾ ਮਨ-ਚਿੱਤ ਲਾਈਂ ਸਕੂਲੇ।
ਪੱਕਾ ਸਾਥ ਨਿਭਾਵੇ `ਸਿੱਖਿਆ,
ਨਾ ਕੋਈ ਚੋਰ ਚੁਰਾਵੇ `ਸਿੱਖਿਆ`।
`ਭਲੂਰ` ਵਾਲੇ `ਗਿੱਲ` ਦਾ ਕਹਿਣਾ,
ਸਿੱਖਿਆ ਜੀਵਨ ਦਾ ਹੈ ਗਹਿਣਾ।0907202202

ਬੇਅੰਤ ਗਿੱਲ ਭਲੂਰ
ਮੋ – 9914381958

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …