Thursday, November 21, 2024

ਵਾਤਾਵਰਣ ਦੀ ਸੰਭਾਲ

            ਚਾਰ ਚੁਫੇਰਿਓਂ ਹਵਾ, ਪਾਣੀ, ਧਰਤੀ ਦਾ ਪ੍ਰਦੂਸ਼ਣ ਆਦਿ ਲਗਾਤਾਰ ਵਧਣ ਲੱਗਾ ਹੈ, ਜਿਸ ਦੇ ਬਹੁਤ ਮਾੜੇ ਪ੍ਰਭਾਵ ਪਾਏ ਜਾ ਰਹੇ ਹਨ।ਮਨੁੱਖ ਨੇ ਵਾਤਾਵਰਣ ਦੇ ਕੁਦਰਤੀ ਸੋਮਿਆਂ ਦੀ ਅਸਮਾਨ ਅਤੇ ਭੌਤਿਕ ਖੁਸ਼ਹਾਲੀ ਦੇ ਵਧੇ ਲਾਲਚ ਕਾਰਨ ਵਰਤੋਂ ਕਰਕੇ ਆਪਣੇ ਨਾਲ-2 ਸਮੁੱਚੇ ਜੀਵ-ਜਗਤ ਲਈ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਕਰ ਲਈਆਂ ਹਨ ਜਿਵੇਂ ਕਿ ਤਕਨੀਕੀ ਸਾਧਨਾਂ ਮੋਬਾਇਲ ਦੀ ਅਧਿਕ ਵਰਤੋਂ ਨੇ ਕਾਰਬਨ ਦੀ ਮਾਤਰਾ ਵਾਯੂ ਮੰਡਲ ਵਿੱਚ ਵਧਾ ਦਿੱਤੀ ਹੈ, ਦੂਜਾ ਵਧ ਰਹੇ ਤਾਪਮਾਨ ਕਾਰਨ ਹੜ੍ਹ, ਸੋਕਾ, ਧਰੁਵਾਂ ਦਾ ਪਿਘਲਣਾ, ਉਜ਼ੋਨ ਪਰਤ ਦਾ ਖੰਡਿਤ ਹੋਣਾ, ਸਮੁੰਦਰੀ ਜਲ ਸਤਰ ਵਧਣਾ, ਸੁਨਾਮੀ, ਭੂਚਾਲ, ਧਰਤੀ ਦਾ ਤਾਪ ਵਧਣਾ, ਜਵਾਲਾਮੁਖੀ ਆਦਿ ਵਰਗੀਆਂ ਕੁਦਰਤੀ ਆਫਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਇਸ ਦੇ ਨਾਲ ਹੀ ਧਰਤੀ ਦੇ ਪਲੀਤ ਹੋਣ ਦਾ ਵੱਡਾ ਕਾਰਨ ਰਸਾਇਣਕ ਜ਼ਹਿਰਾਂ ਦਾ ਵੱਧ ਪ੍ਰਯੋਗ, ਹਵਾ ਦੇ ਵਿੱਚ ਪ੍ਰਦੂਸ਼ਣ ਲਈ ਉਦਯੋਗਿਕ ਇਕਾਈਆਂ ਕਾਰਨ ਲਗਾਤਾਰ ਵਾਧਾ ਹੋ ਰਿਹਾ ਹੈ। ਵਾਯੂਮੰਡਲ ਦੀ ਬਣਤਰ ਵਿੱਚ 78 ਪ੍ਰਤੀਸ਼ਤ ਨਾਈਟ੍ਰੋਜਨ, 21% ਆਕਸੀਜਨ ਅਤੇ 1% ਹੋਰ ਗੈਸਾਂ ਹਨ, ਪਰ ਪ੍ਰਦੂਸ਼ਣ ਦੇ ਕਾਰਨ ਕਾਰਬਨ ਡਾਈਆਕਸਾਈਡ ਮੀਥੇਨ, ਕਲੋਰੋਫਲੋਰੋ ਕਾਰਬਨ ਦੀ ਮਾਤਰਾ ਲਗਾਤਾਰ ਵਧ ਰਹੀ ਹੈ।ਹਰ ਸਾਲ ਵੱਖ-2 ਸਕੂਲਾਂ, ਪਿੰਡਾਂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵਾਤਾਵਰਣ ਦੀ ਸੰਭਾਲ ਲਈ ਦਿਨ ਮਨਾਇਆ ਜਾਂਦਾ ਹੈ।
                   ਇਸ ਵਾਰ ਸਿੱਖਿਆ ਵਿਭਾਗ ਪੰਜਾਬ ਦੇ ਜਿਲ੍ਹਾ ਸਿੱਖਿਆ ਦਫਤਰ (ਸੈ.ਸਿ) ਵਲੋਂ ਜਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਹਰਕੰਵਲਜੀਤ ਕੌਰ ਅਤੇ ਇਹਨਾਂ ਦੀ ਸਮੁੱਚੀ ਟੀਮ ਵਲੋਂ ਜਿਲ੍ਹਾ ਬਰਨਾਲਾ ਦੇ ਸਮੂਹ ਸਕੂਲਾਂ ਨੂੰ ਜੂਨ ਦੀਆਂ ਛੁੱਟੀਆਂ ਵਿੱਚ 5 ਬੂਟੇ ਲਗਾ ਕੇ ਉਹਨਾਂ ਦੀ ਪਾਲਣਾ ਕਰਨ ਲਈ ਹਰ ਵਿਦਿਆਰਥੀ ਤਕ ਸੰਦੇਸ਼ ਪਹੁੰਚਾਉਣ ਲਈ ਅਧਿਆਪਕ ਵਰਗ ਨੂੰ ਅਪੀਲ ਕੀਤੀ ਗਈ।ਇਹ ਪੰਜਾਬ ਪੱਧਰ ‘ਤੇ ਨਵੇਕਲੀ ਪਹਿਲ ਸੀ, ਇਸ ਤਰ੍ਹਾਂ ਦੀ ਹੀ ਕੋਸ਼ਿਸ਼ ਹਲਕਾ ਭਦੌੜ ਜਿਲ੍ਹਾ ਬਰਨਾਲਾ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਵਲੋਂ ਕੀਤੀ ਗਈ, ਜੋ 10 ਬੂਟੇ ਲਗਾਉਣ ਵਾਲੇ ਪਰਿਵਾਰ ਦਾ ਸਨਮਾਨ ਕਰਦੇ ਹਨ।ਅਜਿਹੇ ਉਪਰਾਲੇ ਵਾਤਾਵਰਣ ਦਿਵਸ ਮਨਾਉਣ ਲਈ ਸਾਰਥਕ ਪਹਿਲ ਹਨ।ਅਜੋਕੇ ਸਮੇਂ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਮੁਖ ਮੰਤਰੀ ਪੰਜਾਬ ਸਰਕਾਰ ਵਾਤਾਵਰਣ ਦੀ ਸੰਭਾਲ ‘ਚ ਕਾਫੀ ਸ਼ਲਾਘਾਯੋਗ ਉਪਰਾਲੇ ਕਰ ਰਹੇ ਹਨ।ਝੋਨੇ ਦੀ ਸਿੱਧੀ ਬਿਜ਼ਾਈ, ਪਾਣੀ ਦੀ ਸੰਭਾਲ ਆਦਿ ਦੇ ਕਾਰਜ਼ ਸ਼ਲਾਘਾਯੋਗ ਹਨ।
                ਸਾਲ 2021 ਵਿੱਚ ‘ਈਕੋ ਸਿਸਟਮ ਦੀ ਬਹਾਲੀ’ ਦਾ ਸੰਦੇਸ਼ ਥੀਮ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਲਗਾਤਾਰ ਵਾਤਾਵਰਣ ਗੰਧਲਾ ਹੁੰਦਾ ਜਾ ਰਿਹਾ ਹੈ, ਗਰੀਨ ਹਾਊਸ ਗੈਸਾਂ ਦੇ ਪ੍ਰਭਾਵ ਕਾਰਨ ਤਾਪਮਾਨ ਵਿੱਚ ਵੀ ਬਹੁਤ ਵਾਧਾ ਹੋ ਰਿਹਾ ਹੈ।ਇਸ ਦਾ ਪ੍ਰਭਾਵ ਸਾਡੇ ਸੂਬੇ ਵਿੱਚ ਵੀ ਹੁਣੇ ਵੇਖਣ ਨੂੰ ਮਿਲਿਆ ਹੈ, ਵਾਤਾਵਰਨ ਵਿੱਚ ਗਰੀਨ ਹਾਊਸ ਗੈਸਾਂ ਦੇ ਕਾਰਨ ਤਾਪਮਾਨ ਵਧਣ ਕਾਰਨ ਕਣਕ ਦਾ ਝਾੜ ਬਹੁਤ ਘੱਟ ਗਿਆ ਹੈ।ਇਹ ਆਲਮੀ ਆਫਤਾਂ ਦਸਤਕ ਦੇ ਰਹੀਆਂ ਹਨ।ਜੋ ਕੁੱਝ ਹੋ ਰਿਹਾ ਹੈ, ਵਧਦੀ ਲਾਲਸਾ ਕਾਰਨ ਜੇਕਰ ਮਨੁੱਖ ਨਾ ਰੁਕਿਆ ਤਾਂ ਆਉਣ ਵਾਲੇ ਸਮੇਂ ਹੋਰ ਵੀ ਖਤਰਨਾਕ ਰੂਪ ਧਾਰਨ ਕਰ ਸਕਦੇ ਹਨ।
                  ਇਸ ਲਈ ਜੇਕਰ ਦੇਸ਼ ਦੇ ਵਿਕਾਸ ਨੂੰ ਜੇ ਰਾਹ ‘ਤੇ ਲਿਆਉਣਾ, ਤਾਂ ਵਾਤਾਵਰਣ ਨੂੰ ਬਚਾਉਣਾ ਪਵੇਗਾ।0907202201

 

ਅਵਨੀਸ਼ ਲੌਂਗੋਵਾਲ
ਜਿਲ੍ਹਾ ਸੰਗਰੂਰ।
ਮੋ – 9463126465

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …