ਭੀਖੀ, 14 ਜੂਨ (ਕਮਲ ਜ਼ਿੰਦਲ) – ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ਭੀਖੀ ਬੋਰਡ ਜਮਾਤਾ ਜਮਾਤ ਦਾ ਨਤੀਜ਼ਾ 100% ਰਿਹਾ।ਜਾਣਕਾਰੀ ਸਾਂਝੀ ਕਰਦੇ ਹੋਏ ਇੰਚਾਰਜ਼ ਪ੍ਰਿੰਸੀਪਲ ਪਰਮਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਇਹ ਨਤੀਜੇ ਸ਼ਾਨਦਾਰ ਰਹੇ।ਅੱਠਵੀਂ ਜਮਾਤ ਵਿਚੋਂ ਅਜੈ ਕੁਮਾਰ ਨੇ 90.33% ਅੰਕ ਪ੍ਰਾਪਤ ਕੀਤੇ, ਭੁਪਿੰਦਰ ਸਿੰਘ ਭੱਟੀ ਨੇ 87.5% ਅੰਕ, ਮੋਹਨ ਸਿੰਘ ਅਤੇ ਮਨਪ੍ਰੀਤ ਸਿੰਘ ਨੇ 87% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜ਼ਾ ਅਤੇ ਤੀਜ਼ਾ ਸਥਾਨ ਪ੍ਰਾਪਤ ਕੀਤਾ।ਦੱਸਵੀਂ ਜਮਾਤ ਵਿਚੋਂ ਅਕਾਸ਼ਦੀਪ ਸਿੰਘ ਨੇ 84.46% ਅੰਕ ਪ੍ਰਾਪਤ ਕੀਤੇ, ਨੀਰਜ਼ ਨੇ 84.30% ਅੰਕ ਪ੍ਰਾਪਤ ਕੀਤੇ, ਹੈਰੀ ਨੇ 83% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜ਼ਾ ਅਤੇ ਤੀਜ਼ਾ ਸਥਾਨ ਪ੍ਰਾਪਤ ਕੀਤਾ।ਬਾਰਵੀਂ ਜਮਾਤ ਵਿਚੋਂ ਟੀਨੂ ਸਿੰਘ ਨੇ 90% ਅੰਕ ਪ੍ਰਾਪਤ ਕੀਤੇ, ਲਖਵਿੰਦਰ ਸਿੰਘ ਨੇ 59% ਤੇ ਸੁਰਜਲ ਬਤਰਾ ਨੇ 84% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜ਼ਾ ਅਤੇ ਤੀਜ਼ਾ ਸਥਾਨ ਪ੍ਰਾਪਤ ਕੀਤਾ।ਪ੍ਰਿੰਸੀਪਲ ਵਲੋਂ ਪਹਿਲਾ, ਦੂਜ਼ਾ ਅਤੇ ਤੀਜ਼ਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਆ ਗਿਆ।
ਇਸ ਮੌਕੇ ਐਸ.ਐਮ.ਸੀ ਚੇਅਰਮੈਨ ਧੰਨਜੀਤ ਸਿੰਘ, ਪੀ.ਟੀ.ਏ ਕਮੇਟੀ ਪ੍ਰਧਾਨ ਅੰਮ੍ਰਿਤਪਾਲ ਸਿੰਘ, ਕੇਵਲ ਸਿੰਘ ਅਤੇ ਵਿਦਿਆਰਥੀਆਂ ਦੇ ਮਪਿਆਂ ਨੇ ਵਿਸ਼ੇਸ ਤੌਰ ‘ਤੇ ਸਿਰਕਤ ਕੀਤੀ।ਸਕੂਲ ਸਟਾਫ ਮੈਬਰਾਂ ਮਨਦੀਪ ਸਿੰਘ, ਜਰਨੈਲ ਸਿੰਘ, ਅਭੀਸ਼ੇਕ ਬਾਂਸਲ, ਮਨੌਜ ਕੁਮਾਰ, ਵਰਿੰਦਰਜੀਤ ਸਿੰਘ, ਬਲਰਾਜ ਕੁਮਾਰ, ਅਨੀਤਾ ਰਾਣੀ, ਰਮਨ ਜ਼ਿੰਦਲ, ਹਰਪ੍ਰੀਤ ਕੌਰ, ਦਿਲਪ੍ਰੀਤ ਕੌਰ, ਰੀਤੂ ਬਾਲਾ, ਰੇਨੂੰ ਬਾਲਾ, ਮਨਦੀਪ ਕੌਰ, ਦਲਜੀਤ ਕੌਰ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …