ਅੰਮ੍ਰਿਤਸਰ, 14 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਕੂਲ ਆਫ਼ ਐਜੂਕੇਸ਼ਨ ਵੱਲੋਂ ਪੀ.ਐਮ.ਐਮ.ਐਮ.ਐਨ.ਐਮ.ਟੀ.ਟੀ ਸਕੀਮ ਤਹਿਤ ਆਈਡੀਅਲ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦਿੱਲੀ ਦੇ ਸਹਿਯੋਗ ਨਾਲ ਸਿਖਿਆ, ਪ੍ਰਬੰਧਨ ਅਤੇ ਕਾਨੂੰਨ ਵਿੱਚ ਤਕਨੀਕੀ ਤਰੱਕੀ ਬਾਰੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਦਾ ਮੁੱਖ ਉਦੇਸ਼ ਸਿੱਖਿਆ, ਖੋਜ਼ ਅਤੇ ਪ੍ਰਸਾਸ਼ਨ ਦੇ ਖੇਤਰ ਵਿਚ ਅਧਿਆਪਕਾਂ ਦੀਆਂ ਗਿਆਨਾਤਮਕ ਦਿਸ਼ਾਵਾਂ ਅਤੇ ਪੇਸ਼ੇਵਰ ਹੁਨਰਾਂ ਨੂੰ ਬਿਹਤਰ ਬਣਾਉਣਾ ਸੀ।ਇਸ ਵਿਚ ਭਾਰਤ ਭਰ ਦੀਆਂ ਵੱਖ-ਵੱਖ ਨਾਮਵਰ ਯੂਨੀਵਰਸਿਟੀਆਂ ਦੇ 70 ਤੋਂ ਵੱਧ ਅਧਿਆਪਕਾਂ ਨੇ ਭਾਗ ਲਿਆ।
ਪ੍ਰੋ. (ਡਾ.) ਦੀਪਾ ਸਿਕੰਦ ਕੌਟਸ ਡੀਨ ਐਜੂਕੇਸ਼ਨ ਫੈਕਲਟੀ ਨੇ ਮੁਖ ਮਹਿਮਾਨ, ਬੁਲਾਰਿਆਂ ਅਤੇ ਭਾਗ ਲੈਣ ਵਾਲਿਆਂ ਦਾ ਸਵਾਗਤ ਕਰਦਿਆਂ ਇਸ ਪ੍ਰ੍ਰੋਗਰਾਮ ਬਾਰੇ ਵਿਸਥਾਰ ‘ਚ ਦੱਸਿਆ।ਸ਼੍ਰੀਮਤੀ ਜਸਮਨਦੀਪ ਕੌਰ, ਸੀਨੀਅਰ ਸਹਾਇਕ ਪ੍ਰੋਫੈਸਰ, ਆਈ.ਆਈ.ਐਮ.ਟੀ ਵੱਲੋਂ ਸਾਰਿਆਂ ਨੂੰ ‘ਜੀ ਆਇਆਂ’ ਆਖਿਆ।
ਮੁੱਖ ਮਹਿਮਾਨ ਵਜ਼ੋ ਹਾਜ਼ਰ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਅਕਾਦਮਿਕ ਕੈਰੀਅਰ ਵਿੱਚ ਅਧਿਆਪਕ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ।ਅਧਿਆਪਕਾਂ ਨੂੰ ਆਪਣੇ ਕੈਰੀਅਰ ਦੌਰਾਨ ਹਰ ਸਮੇਂ ਨਿਮਰਤਾ ਨਾਲ ਰਹਿਣਾ ਚਾਹੀਦਾ ਹੈ।
ਪ੍ਰੋ. (ਡਾ.) ਅਮਿਤ ਕੌਟਸ ਪ੍ਰੋਜੈਕਟ ਕੋਆਰਡੀਨੇਟਰ ਨੇ ਪ੍ਰੋ. ਸੰਤੋਸ਼ ਪਾਂਡਾ ਡਾਇਰੈਕਟਰ ਸਟਾਫ ਟਰੇਨਿੰਗ ਅਤੇ ਰਿਸਰਚ ਇੰਸਟੀਚਿਊਟ ਆਫ਼ ਡਿਸਟੈਂਸ ਐਜੂਕੇਸ਼ਨ (ਸਟ੍ਰਾਈਡ), ਇਗਨੋ ਨਵੀਂ ਦਿੱਲੀ ਦਾ ਸਵਾਗਤ ਕਰਦਿਆਂ ਕਿਹਾ ਕਿ ਪੇਸ਼ੇਵਰ ਵਿਕਾਸ ਇੱਕ ਸਮੂਹਿਕ ਸਰੋਤ ਹੈ, ਜੋ ਅਧਿਆਪਕ ਅਤੇ ਵਿਦਿਆਰਥੀਆਂ ਦੇ ਵਿਕਾਸ ਵਿੱਚ ਸ਼ਕਤੀਸ਼ਾਲੀ ਸਬੰਧ ਬਣਾਉਂਦਾ ਹੈ।ਪ੍ਰੋ. ਕੌਟਸ ਨੇ ਰਾਸ਼ਟਰੀ ਸਿੱਖਿਆ ਨੀਤੀ ਦਾ ਵੀ ਹਵਾਲਾ ਦਿੱਤਾ।ਜਿਸ ਵਿੱਚ ਜਰੂਰੀ ਮਾਪਦੰਡਾਂ ਨੂੰ ਸੂਚੀਬੱਧ ਕੀਤਾ ਗਿਆ ਹੈ, ਜਿਨ੍ਹਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਪ੍ਰੋ. (ਡਾ.) ਸੰਤੋਸ਼ ਪਾਂਡਾ ਨੇ ਉਦਘਾਟਨੀ ਭਾਸ਼ਣ ਦੌਰਾਨ ਕਿਹਾ ਕਿ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਲਈ “ਸਿੱਖਿਆ, ਪ੍ਰਬੰਧਨ ਅਤੇ ਕਾਨੂੰਨ ਵਿੱਚ ਤਕਨੀਕੀ ਤਰੱਕੀ” ਨੂੰ ਇੱਕ ਵਿਸ਼ੇ ਵਜੋਂ ਚੁਣਨਾ ਬਹੁਤ ਢੁੱਕਵਾਂ ਹੈ।ਪ੍ਰੋਫੈਸਰ ਪਾਂਡਾ ਨੇ ਭਾਰਤੀ ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ, ਸਾਹਿਤ, ਭਾਰਤੀ ਗਣਿਤ ਵਰਗੇ ਬੁਨਿਆਦੀ ਸਿਧਾਂਤਾਂ ਬਾਰੇ ਗੱਲ ਕੀਤੀ ਅਤੇ ਬਹੁ-ਅਨੁਸਾਸ਼ਨੀ ਸਿੱਖਿਆ ਨੂੰ ਮੁੜ ਖੋਜਣ `ਤੇ ਧਿਆਨ ਕੇਂਦਰਿਤ ਕੀਤਾ।
ਸਭ ਦਾ ਧੰਨਵਾਦ ਕਰਦਿਆਂ ਆਈ.ਆਈ.ਐਮ.ਟੀ. ਦੇ ਨਿਰਦੇਸ਼ਕ ਪ੍ਰੋ. (ਡਾ.) ਅਨਿਲ ਪ੍ਰਕਾਸ਼ ਸ਼ਰਮਾ ਨੇ ਸਿੱਖਿਆ ਦੇ ਤਕਨੀਕੀ ਪਹਿਲੂ ‘ਚ ਪ੍ਰਚਲਿਤ ਕਮੀਆਂ ਬਾਰੇ ਦੱਸਦਿਆਂ ਇਨ੍ਹਾਂ ਦੀ ਵਿਆਖਿਆ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …