Sunday, December 22, 2024

ਫਾਸਟ ਫੂਡ

ਬੱਚਿਓ, ਛੱਡੋ ਫਾਸਟ ਫੂਡ ਖਾਣਾ,
ਡਾਕਟਰ ਕੋਲ ਆਪਾਂ ਨਹੀਂ ਜਾਣਾ।
ਭੋਜਨ ਸਾਡੀ ਇਹ ਸਿਹਤ ਵਿਗਾੜੇ,
ਉਪਰੋਂ ਡਾਕਟਰ ਚੰਗੇ ਰੁਪਏ ਝਾੜੇ।
ਸਾਡੇ ਸਰੀਰ ਦਾ ਵਧਾਉਂਦਾ ਭਾਰ,
ਗੁੱਸਾ ਵੀ ਆਉ਼ਂਦਾ ਹੈ ਲਗਾਤਾਰ।
ਬਲੱਡ ਪ੍ਰੈਸ਼ਰ ਨੂੰ ਕਰਦੇ ਉੱਤੇ ਥੱਲੇ,
ਯਾਦ-ਸ਼ਕਤੀ ਰਹਿੰਦੀ ਨਹੀਂ ਪੱਲੇ।
ਕੈਂਸਰ ਦੀ ਵੀ ਕਰ ਲਓ ਤਿਆਰੀ,
ਜਿਹਨਾਂ ਨੂੰ ਫਾਸਟ ਫੂਡ ਪਿਆਰੀ।
ਮੈਦਾ ਸਰੀਰ ‘ਚ ਹਜ਼ਮ ਨਾ ਹੋਏ,
ਖਾਣ ਵਾਲਾ ਇੱਕ ਦਿਨ ਪੱਕਾ ਰੋਏ।
ਸਫ਼ਾਈ ਦਾ ਧਿਆਨ ਨਹੀਂ ਰੱਖਦੇ,
ਮੱਖੀਆਂ ਮੱਛਰ ਵੀ ਆ ਕੇ ਚਖਦੇ।
ਮਾੜੀ ਚੀਜ਼ ਪਾ ਬਚਾਉਂਦੇ ਖਰਚਾ,
ਸਰਕਾਰ ਕਰਦੀ ਨੀਂ ਕੋਈ ਪਰਚਾ।
ਬਰਗਰ, ਪੀਜ਼ਾ, ਸਮੋਸੇ ਅਤੇ ਚਾਟ,
ਕਰ ਦਿਓ ਇਹਨਾਂ ਦਾ ਬਾਈਕਾਟ।
ਈਸਟਾ, ਏਕੂ ਨੇ ਗੱਲ ਸਮਝੀ ਸਾਰੀ,
ਫਾਸਟ ਫੂਡ ਤਾਂ ਭਿਆਨਕ ਬਿਮਾਰੀ।
ਮੌਸਮੀ ਸਬਜ਼ੀਆਂ ਅਤੇ ਫਰੂਟ ਸਭ ਖਾਓ,
ਆਪਣੇ ਸਰੀਰ ਨੂੰ ਤੰਦਰੁਸਤ ਬਣਾਓ।2507202206

ਚਮਨਦੀਪ ਸ਼ਰਮਾ,
ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ
ਸੰਪਰਕ ਨੰਬਰ- 95010 33005

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …