Sunday, December 22, 2024

ਵਾਹੀਯੋਗ ਜ਼ਮੀਨ ਨੂੰ ਕਮਰਸ਼ੀਅਲ ਦਿਖਾ ਕੇ ਹੋਇਆ ਕਰੋੜਾਂ ਦਾ ਘੋਟਾਲਾ – ਕੁਲਦੀਪ ਸਿੰਘ ਧਾਲੀਵਾਲ

ਕਿਹਾ, ਕੋਈ ਵੀ ਅਧਿਕਾਰੀ ਯਾਂ ਵਿਅਕਤੀ ਵਖਸ਼ਿਆ ਨਹੀਂ ਜਾਵੇਗਾ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਜੰਮੂ ਕਟੜਾ ਐਕਸਪ੍ਰੈਸ ਵੇਅ ‘ਚ ਖੇਤੀਬਾੜੀ ਜ਼ਮੀਨਾਂ ਨੂੰ ਕਮਰਸ਼ੀਅਲ ਦਿਖਾ ਕੇ ਮਿਲੀਭਗਤ ਨਾਲ ਖ਼ਰੀਦੋ ਫਰੋਖਤ ਵਿੱਚ ਹੋ ਰਹੇ ਘੋਟਾਲੇ ਖਿਲਾਫ਼ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਮਾਨਵਾਲਾ ਦਾ ਦੌਰਾ ਕੀਤਾ।ਉਹਨਾਂ ਦੇ ਨਾਲ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵੀ ਪਹੁੰਚੇ।ਉਨਾਂ ਨੇ ਕਿਸਾਨਾਂ ਅਤੇ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ।ਇਸ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਬੀਤੇ ਕੱਲ੍ਹ ਹੀ ਕਿਸਾਨ ਉਹਨਾਂ ਕੋਲ ਜ਼ਮੀਨਾਂ ਦੀ ਖ਼ਰੀਦੋ ਫਰੋਖਤ ਵਿੱਚ ਹੋ ਰਹੇ ਮੁਆਵਜ਼ੇ ਦੇ ਘੋਟਾਲੇ ਦੀ ਸ਼ਿਕਾਇਤ ਲੈ ਕੇ ਲੋੋਕ ਪਹੁੰਚੇ ਸਨ। ਅਤੇ ਅੱਜ ਹੀ 24 ਘੰਟਿਆਂ ਵਿੱਚ ਸਭ ਨੂੰ ਲੈ ਕੇ ਮੌਕੇ ‘ਤੇ ਪਹੁੰਚੇ ਹਾਂ ਅਤੇ 2 ਹਫਤਿਆਂ ਵਿੱਚ ਹੀ ਜਾਂਚ ਮੁਕੰਮਲ ਕਰਕੇ ਜਨਤਕ ਕੀਤੀ ਜਾਵੇਗੀ।ਜਿਹੜੇ ਬੰਦੇ ਕਸੂਰਵਾਰ ਹਨ, ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।ਉਨਾਂ ਕਿਹਾ ਕਿ ਆਮ ਲੋਕਾਂ ਦੇ ਟੈਕਸ ਦਾ ਪੈਸਾ ਹੈ ਅਤੇ ਕੇਂਦਰ ਦੇ ਪੈਸੇ ਦੀ ਦੁਰਵਰਤੋਂ ਨਾ ਹੋਵੇ ਇਸ ਲਈ ਕੋਈ ਵੀ ਅਧਿਕਾਰੀ ਜਾਂ ਵਿਅਕਤੀ ਵਖਸ਼ਿਆ ਨਹੀਂ ਜਾਵੇਗਾ
               ਪੱਤਰਕਾਰਾਂ ਨਾਲ ਗੱਲ ਕਰਦਿਆਂ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਹਦਾਇਤ ‘ਤੇ ਪਿੰਡ ਮਾਨਾਵਾਲਾ ਪਹੁੰਚੇ ਹਨ ਅਤੇ ਕਿਸਾਨਾਂ ਵਲੋਂ ਮਿਲ ਰਹੀਆਂ ਸ਼ਿਕਾਇਤਾਂ ਉਹਨਾਂ ਦੇ ਚਾਰਜ ਸੰਭਾਲਣ ਤੋਂ ਪਹਿਲਾਂ ਦੀਆਂ ਹਨ।ਇਹ ਵਧੀਕ ਜਨਰਲ ਕਮਿਸ਼ਨ ਨੂੰ ਮਾਰਕ ਕੀਤੀ ਗਈ ਹੈ ਅਤੇ ਕੁੱਝ ਜਾਂਚਾਂ ਜਲਦ ਹੀ ਜਨਤਕ ਕੀਤੀਆਂ ਜਾਣਗੀਆਂ ਅਤੇ ਜਿਹੜੀਆਂ ਰਹਿ ਗਈਆਂ ਹਨ ਉਸ ਦੀ ਜਾਂਚ ਦੀ ਜਿੰਮੇਵਾਰੀ ਲਗਾ ਦਿੱਤੀ ਗਈ ਹੈ ਅਤੇ 2 ਹਫਤਿਆਂ ਵਿੱਚ ਰਿਪੋਰਟ ਜਨਤਕ ਕਰ ਦਿੱਤੀ ਜਾਵੇਗੀ ਤੇ ਕਿਸੇ ਵੀ ਕਸੂਰਵਾਰ ਨੂੰ ਬਖਸ਼ਿਆ ਨਹੀਂ ਜਾਵੇਗਾ।
              ਆਪ ਦੇ ਸੂਬਾ ਜਾਇੰਟ ਸਕੱਤਰ ਅਸ਼ੋਕ ਤਲਵਾਰ ਨੇ ਕਿਹਾ ਕਿ ਕਿਸਾਨਾਂ ਮੁਤਾਬਿਕ ਇਸ ਪਿੰਡ ਵਿੱਚ ਹੋਇਆ ਘੋਟਾਲਾ ਹੀ 38 ਤੋਂ 40 ਕਰੋੜ ਦਾ ਬਣਦਾ ਹੈ, ਜੋ ਕਾਂਗਰਸ ਦੀ ਵੱਡੀ ਕੋਤਾਹੀ ਦਾ ਨਤੀਜ਼ਾ ਹੈ।ਵਾਹੀਯੋਗ ਜ਼ਮੀਨ ਨੂੰ ਜਿਸਦੀ ਕੀਮਤ 80 ਤੋਂ 1 ਕਰੋੜ ਸੀ, ਉਸ ਨੂੰ ਕਮਰਸ਼ੀਅਲ ਦਿਖਾ ਕੇ ਅਫਸਰਾਂ ਦੀ ਮਿਲੀਭੁਗਤ ਨਾਲ ਕਈ ਗੁਣਾ ਮੁੱਲ ‘ਤੇ ਪਾਸ ਕਰਵਾਈ ਗਈ ਹੈ।
                ਇਸ ਮੌਕੇ ਸੀਨੀਅਰ ਆਗੂ ਅਨਿਲ ਮਹਾਜਨ, ਜਿਲ੍ਹਾ ਮੀਡਿਆ ਇੰਚਾਰਜ਼ ਵਿਕਰਮਜੀਤ ਵਿੱਕੀ, ਵਿਸ਼ਵਸਹਿਜ ਪਾਲ, ਰਮਨ ਕੁਮਾਰ ਅਤੇ ਹੋਰ ਵਲੰਟੀਅਰ ਅਤੇ ਪਿੰਡ ਵਾਸੀ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …