ਅੰਮ੍ਰਿਤਸਰ, 4 ਦਸੰਬਰ (ਦੀਪ ਦਵਿੰਦਰ ਸਿੰਘ)- ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:) ਦੀ ਵਿਸ਼ੇਸ਼ ਇਕੱਤਰਤਾ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਭਾ ਵੱਲੋਂ 24ਵਾਂ ਸਾਲਾਨਾ ਸਨਮਾਨ ਸਮਾਰੋਹ 7 ਦਸੰਬਰ ਐਤਵਾਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਸ੍ਰੀ ਗੁਰੂ ਰਾਮ ਦਾਸ ਪਬਲਿਕ ਸਕੂਲ ਵਣੀਏਕੇ, ਚੋਗਾਵਾਂ ਤੋਂ ਅਟਾਰੀ ਰੋਡ ‘ਤੇ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਅੱਜ ਇੱਥੋਂ ਬਿਆਨ ਜਾਰੀ ਕਰਦਿਆਂ ਸਭਾ ਦੇ ਜਨਰਲ ਸਕੱਤਰ ਪ੍ਰਿੰ: ਗੁਰਬਾਜ ਸਿੰਘ ਤੋਲਾ ਨੰਗਲ ਨੇ ਦੱਸਿਆ ਕਿ ਸਮਾਰੋਹ ਦੌਰਾਨ ਪ੍ਰਮੁੱਖ ਕਹਾਣੀਕਾਰ ਸ੍ਰੀ ਪ੍ਰੇਮ ਗੋਰਖੀ, ਰੰਗ ਕਰਮੀ ਕੰਵਲ ਢਿੱਲੋਂ, ਬਾਲ ਸਾਹਿਤ ਲੇਖਕ ਤੇ ਪੱਤਰਕਾਰ ਦਿਲਬਾਗ ਸਿੰਘ ਗਿੱਲ ਅਤੇ ਉਭਰਦੇ ਗਾਇਕ ਅਜੇਬੀਰ ਔਲਖ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸਰਬਜੀਤ ਸਿੰਘ ਲੋਧੀਗੁੱਜਰ ਅਤੇ ਪ੍ਰਧਾਨਗੀ ਮੰਡਲ ਵਿੱਚ ਡਾ. ਭੁਪਿੰਦਰ ਸਿੰਘ ਮੱਟੂ, ਸੁਲੱਖਣ ਸਰਹੱਦੀ, ਦੀਪ ਦਵਿੰਦਰ ਸਿੰਘ, ਕੁਲਦੀਪ ਸਿੰਘ ਅਰਸ਼ੀ, ਜੰਗ ਬਹਾਦਰ ਸਿੰਘ ਘੁੰਮਣ ਤੇ ਸੁਖਵੰਤ ਸਿੰਘ ਔਲਖ ਸ਼ਿਰਕਤ ਕਰਨਗੇ।
ਇਸ ਮੌਕੇ ‘ਤੇ ਸੰਤੋਖ ਸਿੰਘ ਰਾਹੀ ਦੀ ਪੁਸਤਕ ‘ਚੋਭਾਂ’ ਅਤੇ ਦੋ ਮੈਗਜ਼ੀਨ ‘ਨਵੀਂ ਰੌਸ਼ਨੀ’ ਅਤੇ ‘ਇਤਿਹਾਸ ਬੋਲਦਾ ਹੈ’, ਲੋਕ ਅਰਪਣ ਕਰਨ ਤੋਂ ਇਲਾਵਾ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ। ਮੀਟਿੰਗ ਮੌਕੇ ਅਜੀਤ ਸਿੰਘ ਨਬੀਪੁਰੀ, ਗੋਪਾਲ ਸਿੰਘ ਨਿਮਾਣਾ, ਚਰਨਜੀਤ ਸਿੰਘ ਅਜਨਾਲਾ, ਸਤਨਾਮ ਸਿੰਘ ਸਿੱਧੂ ਫਰੀਦਕੋਟੀ, ਸਤਨਾਮ ਸਿੰਘ ਔਲਖ, ਕੁਲਵਿੰਦਰ ਸਿੰਘ ਬੱਲ, ਬਲਦੇਵ ਸਿੰਘ ਕੰਬੋ, ਗਿਆਨੀ ਪਿਆਰਾ ਸਿੰਘ ਜਾਚਕ, ਕੁਲਵੰਤ ਸਿੰਘ ਕੰਤ, ਹਰਜਸ ਦਿਲਬਰ, ਮਨਜਿੰਦਰ ਸਿੰਘ ਸੌੜੀਆਂ, ਲਾਲੀ ਕੋਹਾਲਵੀ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …