Sunday, December 22, 2024

ਚਿੱਟੇ ਦੀ ਸਰਿੰਜ਼

ਅੱਜ ਭੈਣ ਵੀਰ ਨੂੰ ਉਡੀਕੇ ਹੱਥਾਂ ਵਿੱਚ ਫੜ ਰੱਖੜੀ
ਵੀਰ ਬੈਠਾ ਸਿਵਿਆਂ ਚੋ ” ਚਿੱਟੇ ਦੀ ਸਰਿੰਜ ਪਕੜੀ
ਅੱਜ ਭੈਣ ਵੀਰ ਨੂੰ ਉਡੀਕੇ ……………………..

ਰੱਬ ਜਾਣੇ ਕਦੋ ਨਸ਼ਾ ਉਤਰੇ ਤੇ ਕਦੋ ਘਰ ਆਵੇਗਾ
ਪਤਾ ਨਹੀਂ ਉਹ ਰੱਖੜੀ ‘ਤੇ ਨਵਾਂ ਚੰਨ ਕੀ ਚੜਾਵੇਗਾ
ਨਸ਼ੇ ਦੇ ਵਪਾਰੀਆਂ ਦੀ ਕਿਉਂ ਨਾ ਕਿਸੇ ਧੌਣ ਪਕੜੀ
ਅੱਜ ਭੈਣ ਵੀਰ ਨੂੰ ਉਡੀਕੇ ……………………..

ਬੁੱਢੇ ਮਾਪਿਆਂ ਦਾ ਨਸ਼ਿਆਂ ਨੇ ਬੁੱਢਾਪਾ ਰੋਲ ਤਾ
ਬਹੁਤਿਆਂ ਭਰਾਵਾਂ ਨੇ ਭੈਣਾਂ ਨਾਲੋਂ ਨਾਤਾ ਤੋੜਤਾ
ਭੈਣ ਭੁੱਬਾਂ ਮਾਰ ਰੋਵੇ ਬਾਪੂ ਬੇਬੇ ਨੂੰ ਪਾ ਗਲਵਕੜੀ
ਅੱਜ ਭੈਣ ਵੀਰ ਨੂੰ ਉਡੀਕੇ……………………..

ਕਦੋਂ ਵੇਲਾ ਆਵੇਗਾ, ਜਦੋਂ ਪਵੇਗੀ ਨਸ਼ਿਆਂ ਨੂੰ ਠੱਲ
ਵੀਰਾ ਟੱਬਰ ਵਿੱਚ ਬਹਿ ਕੇ ਕਰੇਗਾ ਪਿਆਰ ਵਾਲੀ ਗੱਲ
ਫਿਰ ਕਦੋਂ ਤੇਰਾ ਤੇਰਾ ਤੋਲੂ ਬਾਬੇ ਨਾਨਕ ਦੀ ਤੱਕੜੀ
ਅੱਜ ਭੈਣ ਵੀਰ ਨੂੰ ਉਡੀਕੇ ……………………..

ਸਾਲ ਬਾਹਦ ਆਉਂਦਾ ਏ ਰੱਖੜੀ ਦਾ ਤਿਉਹਾਰ ਵੀਰਨਾ
ਜੱਗ ਨੂੰ ਵਿਖਾਉਂਦਾ ਭੈਣਾਂ ਤੇ ਭਰਾਵਾਂ ਦਾ ਪਿਆਰ ਵੀਰਨਾ
ਗਲੋਂ ਲਾਹ ਦੇ ਨਸ਼ੇ ਜਸਵਿੰਦਰਾ ਜਿਹੜੇ ਤੈਨੂੰ ਬੈਠੇ ਜਕੜੀ
ਅੱਜ ਭੈਣ ਵੀਰ ਨੂੰ ਉਡੀਕੇ ……………………..

ਅੱਜ ਭੈਣ ਵੀਰ ਨੂੰ ਉਡੀਕੇ ਹੱਥਾਂ ਵਿੱਚ ਫੜ ਰੱਖੜੀ
ਵੀਰ ਬੈਠਾ ਸਿਵਿਆਂ ਚੋ ” ਚਿੱਟੇ ਦੀ ਸਰਿੰਜ਼ ਪਕੜੀ
ਅੱਜ ਭੈਣ ਵੀਰ ਨੂੰ ਉਡੀਕੇ …………. 2008202205

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫਿਰੋਜ਼ਪੁਰ।
ਮੋ – 7589155501

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …