Saturday, December 21, 2024

ਕੇਸ ਸੰਭਾਲ ਸੰਸਥਾ ਵਲੋਂ ਧਾਰਮਿਕ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਸਨਮਾਨਿਤ

22 ਦੇਸ਼ਾਂ ‘ਚ ਕਰਵਾਏ ਗਏ ਸੁੰਦਰ ਦਸਤਾਰ ਸਜਾਉਣ ਤੇ ਗੁਰਸਿੱਖੀ ਸਬੰਧੀ ਲਿਖਤੀ ਮੁਕਾਬਲੇ

ਅੰਮ੍ਰਿਤਸਰ, 24 ਅਗਸਤ (ਜਗਦੀਪ ਸਿੰਘ ਸੱਗੂ) – ਕੇਸ ਸੰਭਾਲ ਸੰਸਥਾ ਵੱਲੋਂ ਅੰਤਰਰਾਸ਼ਟਰੀ ਪੱਧਰ ਤੇ ਲਗਭਗ 22 ਦੇਸ਼ਾਂ ਵਿੱਚ ਸੁੰਦਰ ਦਸਤਾਰ ਸਜਾਉਣ ਅਤੇ ਗੁਰਸਿੱਖੀ ਨਾਲ ਜੋੜੇ ਰੱਖਣ ਸੰਬੰਧੀ ਲਿਖਤੀ ਮੁਕਾਬਲੇ ‘ਚ ਜੇਤੂ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਦਿਆਰਥੀਆਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਡਾ. ਧਰਮਵੀਰ ਸਿੰਘ ਨੇ ਦੱਸਿਆ ਕਿ ਦਸਵੀਂ ਜਮਾਤ ਦੀ ਯਸ਼ਪ੍ਰੀਤ ਕੌਰ, ਨੌਵੀਂ ਜਮਾਤ ਦੇ ਹਰਸ਼ਦੀਪ ਸਿੰਘ ਅਤੇ ਅੱਠਵੀਂ ਜਮਾਤ ਦੇ ਜਸਮੀਤ ਸਿੰਘ ਨੇ ਇਹਨਾਂ ਮੁਕਾਬਲਿਆਂ ਵਿੱਚ ਬੇਹਤਰੀਨ ਕਾਰਗੁਜ਼ਾਰੀ ਦਿਖਾਈ।ਇਹਨਾਂ ਤਿੰਨਾਂ ਵਿਦਿਆਰਥੀਆਂ ਨੂੰ 2,100/- ਰੁਪਏ (ਪ੍ਰਤੀ ਵਿਦਿਆਰਥੀ) ਨਕਦ ਰਾਸ਼ੀ ਇਨਾਮ ਦੇ ਰੂਪ ਵਿੱਚ ਦਿੱਤੀ ਗਈ।
                 ਸਮਾਗਮ ‘ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਕੇਸ ਸੰਭਾਲ ਸੰਸਥਾ ਦੇ ਮੈਂਬਰਾਂ ਜਜਬੀਰ ਸਿੰਘ ਵਾਲੀਆ ਤੇ ਸਤਿੰਦਰ ਸਿੰਘ ਰੂਬੀ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ।ਐਜੂਕੇਸ਼ਨਲ ਕਮੇਟੀ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਡਾ. ਐਸ.ਐਸ ਛੀਨਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸਕੂਲ ਮੈਂਬਰ ਇੰਚਾਰਜ਼ ਪ੍ਰੋ. ਹਰੀ ਸਿੰਘ, ਧਾਰਮਿਕ ਵਿਭਾਗ ਮੁੱਖੀ ਸ੍ਰੀਮਤੀ ਸੁਖਜੀਤ ਕੌਰ ਵੀ ਹਾਜ਼ਰ ਸਨ।ਪ੍ਰੋ. ਹਰੀ ਸਿੰਘ ਨੇ ਕਿਹਾ ਕਿ ਸਿੱਖੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਵਿਸ਼ੇਸ਼ ਯੋਗਦਾਨ ਦੇ ਰਹੀਆਂ ਹਨ ਸੰਸਥਾਵਾਂ ਵਧਾਈ ਦੀ ਪਾਤਰ ਹਨ।ਉਹਨਾਂ ਨੇ ਰਿਟਾ. ਕਮਿਸ਼ਨਰ ਆਮਦਨ ਕਰ ਸੁਰਿੰਦਰਜੀਤ ਸਿੰਘ ਪਾਲ ਦਾ ਵਿਸ਼ੇਸ਼ ਧੰਨਵਾਦ ਕੀਤਾ।

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …