Wednesday, February 28, 2024

ਪੈਨਸ਼ਨਰਾਂ ਦੀ 26 ਦੀ ਸੰਗਰੂਰ ਰੈਲੀ ਦੀਆਂ ਤਿਆਰੀਆਂ ਮੁਕੰਮਲ – ਪ੍ਰੇਮ ਸਾਗਰ ਸ਼ਰਮਾ

ਕਿਹਾ, ਸਰਕਾਰ ਖਿਲਾਫ਼ ਪੈਨਸ਼ਨਰ ਕਰਨਗੇ ਆਪਣੇ ਗੁੱਸੇ ਦਾ ਇਜ਼ਹਾਰ

ਸਮਰਾਲਾ, 24 ਅਗਸਤ (ਇੰਦਰਜੀਤ ਸਿੰਘ ਕੰਗ) – ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੰਗਾਂ ਸਬੰਧੀ ਦੋ ਮੀਟਿੰਗਾਂ ਹੋਈਆਂ, ਜਿਨ੍ਹਾਂ ਵਿੱਚ ਇੱਕ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ 6 ਕਨਵੀਨਰਾਂ ਨੇ ਉਨ੍ਹਾਂ ਨਾਲ ਆਪਣੀਆ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ।ਉਸ ਸਮੇਂ ਮੰਤਰੀ ਨੇ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਸਬੰਧੀ ਭਰੋਸਾ ਦਿੱਤਾ ਕਿ ਮੰਗਾਂ ਲਾਗੂ ਕਰਨ ਸਬੰਧੀ ਛੇਤੀ ਹੀ ਫੈਸਲਾ ਲਿਆ ਜਾਵੇਗਾ। ਉਪਰੰਤ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੀ ਪ੍ਰਿੰਸੀਪਲ ਸਕੱਤਰ ਫਾਈਨਾਂਸ ਨੇ ਵੀ ਮੀਟਿੰਗ ‘ਚ ਇਹੋ ਭਰੋਸਾ ਦੇ ਕੇ ਡੰਗ ਟਪਾਊ ਗੱਲ ਆਖੀ।ਫਰੰਟ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸੇ ਲਈ ਮਜ਼ਬੂਰ ਹੋ ਕੇ ਫਰੰਟ ਨੇ ਆਪਣੀ ਸੰਗਰੂਰ ਮੀਟਿੰਗ ‘ਚ 26 ਅਗਸਤ ਨੂੰ ਸੰਗਰੂਰ ਵਿਖੇ ਹੀ ਰੋਸ ਰੈਲੀ ਕਰਨ ਦਾ ਫੈਸਲਾ ਲਿਆ।ਉਨਾਂ ਕਿਹਾ ਕਿ 18 ਅਗਸਤ ਨੂੰ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਤੈਅ ਕਰਵਾਉਣ ਦਾ ਹਾਂ ਪੱਖੀ ਹੁੰਗਾਰਾ, ਹੁਣ ਤੱਕ ਸਿਰੇ ਨਹੀਂ ਚੜ੍ਹਿਆ।ਇਸੇ ਕਾਰਨ ਮਜ਼ਬੂਰੀ ਵੱਸ 26 ਅਗਸਤ ਨੂੰ ਪੰਜਾਬ ਭਰ ਦੇ ਪੈਨਸ਼ਨਰ ਬੱਸਾਂ, ਟਰੱਕਾਂ ਤੇ ਮੋਟਰਸਾਈਕਲਾਂ ਜ਼ਰੀਏ ਸੰਗਰੂਰ ਰੋਸ ਰੈਲੀ ਵਿੱਚ ਪਹੁੰਚ ਰਹੇ ਹਨ।
                    ਫਰੰਟ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ, ਲੋਕਲ ਜਥੇਬੰਦੀ ਦੇ ਚੇਅਰਮੈਨ ਹੁਸ਼ਿਆਰ ਸਿੰਘ ਖਹਿਰਾ, ਪ੍ਰੇਮ ਨਾਥ, ਕੁਲਵੰਤ ਰਾਏ ਕੈਸ਼ੀਅਰ, ਗੁਰਚਰਨ ਸਿੰਘ ਨਾਗਰਾ, ਰੁਲਦਾ ਸਿੰਘ ਘੁਲਾਲ, ਸਿਕੰਦਰ ਸਿੰਘ ਪ੍ਰਧਾਨ ਪਾਵਰਕਾਮ, ਜੁਗਲ ਕਿਸ਼ੋਰ ਸਾਹਨੀ ਜਨਰਲ ਸਕੱਤਰ ਪੈਨਸ਼ਨਰ ਲੋਕਲ ਯੂਨਿਟ ਪਾਵਰਕਾਮ ਨੇ ਕਿਹਾ ਕਿ ਇਸ ਰੋਸ ਰੈਲੀ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ।26 ਅਗਸਤ ਨੂੰ ਬੱਸ 8.30 ਵਜੇ ਐਸ.ਡੀ.ਐਮ ਦਫਤਰ ਸਮਰਾਲਾ ਦੇ ਸਾਹਮਣਿਓਂ ਸੰਗਰੂਰ ਲਈ ਰਵਾਨਾ ਹੋਵੇਗੀ।

Check Also

ਡੀ.ਏ.ਵੀ ਪਬਲਿਕ ਸਕੂਲ ਨੇ ਚੰਦਰ ਸ਼ੇਖਰ ਅਜ਼ਾਦ ਦੀ ਸ਼ਹਾਦਤ ਨੂੰ ਕੀਤਾ ਯਾਦ

ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ) – ਮਹਾਨ ਅਜ਼ਾਦੀ ਘੁਲਾਟੀਏ ਚੰਦਰ ਸ਼ੇਖਰ ਅਜ਼ਾਦ ਨੂੰ ਸ਼ਰਧਾਂਜਲੀ ਭੇਂਟ …