ਸੰਗਰੂਰ, 3 ਸਤੰਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਖੇਡਾ ਵਤਨ ਪੰਜਾਬ ਦੀਆਂ ਦੋਰਾਨ ਕਰਵਾਏ ਗਏ ਸੈਂਟਰ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ
ਪ੍ਰਾਇਮਰੀ ਸਕੂਲ ਹਰੀਪੁਰਾ ਸੰਗਰੂਰ ਨੇ ਓਵਰਆਲ ਟਰਾਫੀ ਜਿੱਤੀ।ਸ੍ਰੀਮਤੀ ਪਰਮਜੀਤ ਕੋਰ, ਮੁੱਖ ਅਧਿਆਪਕ ਹਰੀਪੁਰਾ ਨੇ ਦੱਸਿਆ ਕਿ ਇਹ ਸੈਟਰ ਪੱਧਰੀ ਮੁਕਾਬਲੇ 1 ਅਤੇ 2 ਸਤੰਬਰ 2022 ਨੂੰ ਸੈਟਰ ਸਕੂਲ ਪੁਲਿਸ ਲਾਈਨ ਸੰਗਰੂਰ ਵਿਖੇ ਕਰਵਾਏ ਗਏ ਸਨ।ਜਿੰਨਾਂ ਖੇਡ ਵਿੱਚ ਸਕੂਲ ਸਟਾਫ ਦੀ ਮਿਹਨਤ ਸਦਕਾ ਸੈਟਰ ਪੱਧਰੀ ਮੁਕਾਬਲਿਆਂ ਜਿਵੇਂ ਕਿ ਕਬੱਡੀ ਵਿੱਚ ਲੜਕੀਆਂ, ਫੁੱਟਬਾਲ ਵਿੱਚ ਲੜਕੇ ਅਤੇ ਲੜਕੀਆਂ, ਸਤਰੰਜ਼ ਵਿੱਚ ਲੜਕੇ ਅਤੇ ਲੜਕੀਆਂ, ਜਿਮਨਾਸਟਿਕ ਆਰਟਿਸਟਿਕ ਵਿੱਚ ਲੜਕੇ, ਜਿਮਨਾਸਿਟਕ ਰਿਧਮਿਕ ਵਿੱਚ ਲੜਕੇ ਅਤੇ ਲੜਕੀਆਂ, ਸਕੇਟਿੰਗ ਵਿੱਚ ਲੜਕੇ ਅਤੇ ਲੜਕੀਆਂ, ਕੁਸ਼ਤੀ ਅਤੇ ਕਰਾਟਿਆਂ ਵਿੱਚ ਲੜਕਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਕਬੱਡੀ ਨੈਸ਼ਨਲ ਸਟਾਇਲ ਅਤੇ ਸਰਕਲ ਸਟਾਇਲ ਵਿੱਚ ਲੜਕੇ, ਯੋਗਾ ਟੀਮ ਵਿੱਚ ਲੜਕੇ ਅਤੇ ਲੜਕੀਆਂ, ਲੰਮੀ ਛਾਲ ਅਤੇ 200 ਮੀਟਰ ਦੌੜ ਵਿੱਚ ਲੜਕੀਆਂ ਨੇ ਦੂਸਰਾ ਸਥਾਨ ਹਾਸਲ ਕੀਤਾ।
ਇਸ ਮੋਕੇ ਸ੍ਰੀਮਤੀ ਰਾਜਿੰਦਰ ਕੋਰ, ਸ੍ਰੀਮਤੀ ਅਮਨਦੀਪ ਕੋਰ, ਸ੍ਰੀਮਤੀ ਜਸਵੀਰ ਕੋਰ, ਸ੍ਰੀਮਤੀ ਇੰਦਰਾਸ ਕੋਰ, ਮਿਸ ਨਿਸ਼ਾ ਰਾਣੀ ਈ.ਟੀ.ਟੀ ਅਧਿਆਪਕ ਅਤੇ ਸ੍ਰੀਮਤੀ ਰਿਸ਼ੂ ਰਾਣੀ, ਸਿੱਖਿਆ ਪ੍ਰੋਵਾਈਡਰ ਅਤੇ ਸ੍ਰੀਮਤੀ ਜਸਬੀਰ ਕੋਰ ਐਸ.ਟੀ.ਆਰ ਆਦਿ ਅਧਿਆਪਕ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media