ਅੰਮ੍ਰਿਤਸਰ, 3 ਸਤੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਅਤੇ ਐਨੀਮਲ ਸਾਇੰਸਜ ਨੇ ਸੈਂਟਰ ਆਫ ਐਕਸੀਲੈਂਸ ਫ਼ਾਰ ਡੇਅਰੀ ਸਕਿੱਲਸ ਇਨ ਇੰਡੀਆ (ਸੀ.ਈ.ਡੀ.ਐਸ.ਆਈ) ਗੁੜਗਾਉ ਨਾਲ ਸੰਗੰਠਿਤ ਕਿਸਾਨਾਂ ਲਈ ਡੇਅਰੀ ਟ੍ਰੇਨਿੰਗ ਕੋਰਸ ਕਾਲਜ ਦੇ ਕੈਂਪਸ ਵਿਖੇ ਆਯੋਜਿਤ ਕੀਤਾ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੀ ਅਗਵਾਈ ’ਚ ਲਗਾਏ ਗਏ ਇਸ ਟ੍ਰੇਨਿੰਗ ਕੋਰਸ ’ਚ ਪਸ਼ੂ ਪਾਲਣ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ’ਤੇ ਮਾਹਿਰ ਡਾਕਟਰਾਂ ਵਲੋਂ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ।
ਡਾ. ਵਰਮਾ ਨੇ ਦੱਸਿਆ ਕਿ ਕੋਰਸ ਦੌਰਾਨ ਪਸ਼ੂਆਂ ਦਾ ਰੱਖ-ਰਖਾਅ, ਸੰਤਲਿਤ ਪਸ਼ੂ ਆਹਾਰ, ਪਸ਼ੂਆਂ ਦੀਆਂ ਗਰਭ ਦੀਆਂ ਸਮੱਸਿਆਵਾਂ ਅਤੇ ਹੋਰ ਬਿਮਾਰੀਆਂ, ਮਨਸੂਈ ਗਰਭਦਾਨ ਅਤੇ ਜੀਵ ਸੁਰੱਖਿਆ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਵਾਲ ਅਤੇ ਸ਼ੰਕੇ ਦੂਰ ਕਰਨ ਲਈ ਸਵਾਲ ਜਵਾਬ ਅਤੇ ਖੁੱਲੀ ਚਰਚਾ ਵੀ ਕੀਤੀ ਗਈ।ਕਿਸਾਨਾਂ ਨੂੰ ਕਾਲਜ ਦੇ ਡੇਅਰੀ ਫਾਰਮ ’ਤੇ ਲਿਜਾ ਕੇ ਅਮਲੀ ਰੂਪ ‘ਚ ਪਸ਼ੂਆਂ ਦੀ ਸਾਂਭ- ਸੰਭਾਲ ਦੇ ਨਾਲ-ਨਾਲ ਵਧੀਆ ਦੁੱਧ ਦੀ ਪੈਦਾਵਾਰ ਲਈ ਵੀ ਜਾਗਰੂਕ ਕੀਤਾ ਗਿਆ।ਕਿਸਾਨਾਂ ਨੂੰ ਦੁਧਾਰੂ ਪਸ਼ੂਆਂ ਦੀਆਂ ਨਸਲਾਂ ਦੀ ਜਾਣਕਾਰੀ ਅਤੇ ਬੁਨਿਆਦੀ ਸਰੀਰ ਦੇ ਪੈਰਾਮੀਟਰ ਜਿਵੇਂ ਕਿ ਬੁਖਾਰ, ਨਬਜ਼, ਆਦਿ ਦੇਖਣ ਦੀ ਵੀ ਸਿਖਲਾਈ ਦਿੱਤੀ ਗਈ।
ਡਾ. ਵਰਮਾ ਨੇ ਕਿਹਾ ਕਿ ਕਾਲਜ ਦਾ ਅਜਿਹੀਆਂ ਹੁਨਰ ਸਬੰਧਿਤ ਸਿਖਲਾਈਆਂ ਦੇਣ ਦਾ ਸੀ.ਈ.ਡੀ.ਐਸ.ਆਈ ਨਾਲ ਸਮਝੌਤਾ ਪੱਤਰ ਹੋਇਆ ਹੈ।ਇਸੇ ਸਮਝੌਤੇ ਪੱਤਰ ਤਹਿਤ ਇਹ ਪਹਿਲੀ ਟਰੇਨਿੰਗ ਸੀ।ਜਿਸ ਵਿਚ ਊਨਾ ਹਿਮਾਚਲ ਪ੍ਰਦੇਸ਼ ਤੋਂ 20 ਕਿਸਾਨਾਂ (6 ਔਰਤਾਂ ਅਤੇ 14 ਮਰਦ) ਨੇ 2 ਰੋਜ਼ਾ ਟ੍ਰੇਨਿੰਗ ਮੁਕੰਮਲ ਕੀਤੀ।ਕਿਸਾਨਾਂ ਨੂੰ ਪਸ਼ੂਆਂ ’ਚ ਲੰਪੀ ਚਮੜੀ ਰੋਗ ਦੇ ਪ੍ਰਬੰਧਨ ਅਤੇ ਦੇਖਭਾਲ ਦੇ ਸੁਚੱਜੇ ਕਦਮ ਚੁੱਕਣ ਲਈ ਵੀ ਸਨਮਾਨਿਤ ਕੀਤਾ ਗਿਆ।
ਅਖ਼ੀਰ ’ਚ ਸੀ.ਈ.ਡੀ.ਐਸ.ਆਈ ਨੇ ਆਨਲਾਈਨ ਪ੍ਰੀਖਿਆ ਕਰ ਕੇ ਕਿਸਾਨਾਂ ਦੇ ਸਿਖ਼ਲਾਈ ਦੇ ਹੁਨਰ ਨੂੰ ਪਰਖਿਆ ਅਤੇ ਹੁਨਰ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …